ਬਿਜ਼ਨੈੱਸ ਸਰਵੀਸਿਜ਼ ਲਈ ਅਲੱਗ ਤੋਂ ਐਪ ਲਿਆ ਸਕਦਾ ਹੈ WhatsApp

10/08/2017 1:07:06 PM

ਜਲੰਧਰ- ਵਟਸਐਪ ਬਿਜ਼ਨੈੱਸ ਦੀਆਂ ਖਬਰਾਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸੁਰਖੀਆਂ 'ਚ ਹਨ। ਪਿਛਲੇ ਮਹੀਨੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਵਟਸਐਪ ਆਪਣੀ ਐਪ 'ਚ ਬਿਜ਼ਨੈੱਸ ਅਕਾਊਂਟ ਨੂੰ ਵੈਰੀਫਾਈ ਕਰ ਰਿਹਾ ਹੈ। ਹਾਲਾਂਕਿ ਅਜੇ ਇਹ ਸੇਵਾ ਟੈਸਟਿੰਗ 'ਚ ਹੀ ਹੈ। ਇਸ ਦੇ ਚੱਲਦੇ ਹੀ ਖਬਰ ਮਿਲੀ ਹੈ ਕਿ ਵਟਸਐਪ ਬਿਜ਼ਨੈੱਸ ਸੇਵਾਵਾਂ ਲਈ ਅਲੱਗ ਤੋਂ ਐਪ ਪੇਸ਼ ਕਰਨ ਜਾ ਰਿਹਾ ਹੈ। 
ਐਂਡਰਾਇਡ ਪੁਲਿਸ ਦੀ ਖਬਰ ਮੁਤਾਬਕ, ਵਟਸਐਪ ਬਿਜ਼ਨੈੱਸ ਲਈ ਅਲੱਗ ਤੋਂ ਐਪ ਲਿਆਉਣ ਜਾ ਰਿਹਾ ਹੈ, ਜਿਸ ਵਿਚ ਸਾਰੇ ਫੀਚਰਸ ਹੋਣਗੇ। ਪਹਿਲਾਂ ਖਬਰ ਸੀ ਕਿ ਬਿਜ਼ਨੈੱਸ ਦਾ ਫੀਚਰ ਪੁਰਾਣੀ ਐਪ ਦੇ ਅੰਦਰ ਹੀ ਦਿੱਤਾ ਜਾਵੇਗਾ। ਇਸ ਨਵੀਂ ਐਪ ਨੂੰ ਵਟਸਐਪ ਦੇ ਨਾਂ ਨਾਲ ਲਾਂਚ ਕੀਤਾ ਜਾਵੇਗਾ। ਵਟਸਐਪ ਦੇ ਯੂਜ਼ਰਸ ਨੂੰ ਵਟਸਐਪ ਬਿਜ਼ਨੈੱਸ ਲਈ ਅਲੱਗ ਮੋਬਾਇਲ ਨੰਬਰ ਨਾਲ ਰਜਿਸਟ੍ਰੇਸ਼ਨ ਕਰਨਾ ਹੋਵੇਗਾ। 
ਵਟਸਐਪ ਬਿਜ਼ਨੈੱਸ 'ਚ ਪੁਰਾਣਾ ਹਰੇ ਰੰਗ ਵਾਲਾ ਲੋਗੋ ਹੀ ਦਿੱਤਾ ਜਾਵੇਗਾ, ਸਿਰਪ ਚੈਟ ਲੋਗੋ ਦੇ ਵਿਚ 'ਬੀ' ਲਿਖਿਆ ਨਜ਼ਰ ਆਏਗਾ। ਦੱਸਿਆ ਜਾ ਰਿਹਾ ਹੈ ਕਿ ਵਟਸਐਪ ਬਿਜ਼ਨੈੱਸ ਦਾ ਲੇਆਊਟ ਮੈਸੇਜਿੰਗ ਪਲੇਟਫਾਰਮ ਦੀ ਤਰ੍ਹਾਂ ਹੀ ਦਿੱਤਾ ਜਾਵੇਗਾ। ਇਸ ਵਿਚ ਸਰਚ ਬਾਰ ਤੋਂ ਲੈ ਕੇ ਟਾਪ 'ਚ ਸੈਟਿੰਗ ਆਈਕ ਵੀ ਹੋਣਗੇ। ਇਸ ਤੋਂ ਇਲਾਵਾ ਇਸ ਵਿਚ ਕਾਲ, ਚੈਟ ਅਤੇ ਸਟੇਟਸ ਦਾ ਟੈਬ ਵੀ ਹੋਵੇਗਾ। ਸੈਟਿੰਗ ਆਪਸ਼ਨ ਦੇ ਅੰਦਰ ਬਿਜ਼ਨੈੱਸ ਸੈਟਿੰਗ ਅਤੇ ਅੰਕੜੇ ਵਰਗੇ ਆਪਸ਼ਨ ਵੀ ਦੇਖਣ ਨੂੰ ਮਿਲਣਗੇ। ਅੰਕੜਿਆਂ ਰਾਹੀਂ ਭੇਜੇ ਗਏ, ਡਿਲੀਵਰ ਹੋਏ, ਪੜ੍ਹੇ ਗਏ ਅਤੇ ਰਿਸੀਵ ਹੋਏ ਮੈਸੇਜਿਸ ਦੀ ਕੁੱਲ ਗਿਣਤੀ ਦੇਖੀ ਜਾ ਸਕਦੀ ਹੈ। 
ਮਿਲੀ ਜਾਣਕਾਰੀ ਮੁਤਾਬਕ ਬਿਜ਼ਨੈੱਸ ਸੈਟਿੰਗ ਰਾਹੀਂ ਆਪਣੀ ਪ੍ਰੋਫਾਇਨ ਨੂੰ ਐਡਿਟ ਕਰਨਾ ਅਤੇ ਆਟੋਮੇਟਿਡ ਮੈਸੇਜ ਗਾਹਕਾਂ ਨੂੰ ਭੇਜਣ ਵਰਗੇ ਟਾਸਕ ਕੀਤੇ ਜਾ ਸਕਦੇ ਹਨ। ਇਥੇ ਬਿਜ਼ਨੈੱਸ ਨਾਂ, ਲੋਕੇਸ਼ਨ, ਈ-ਮੇਲ ਐਡ੍ਰੈੱਸ, ਵੈੱਬਸਾਈਟ ਅਤੇ ਬਿਜ਼ਨੈੱਸ ਦੀ ਪੂਰੀ ਜਾਣਕਾਰੀ ਅਪਡੇਟ ਕੀਤੀ ਜਾ ਸਕਦੀ ਹੈ।