ਭਾਰਤੀ ਕੁੜੀ ਨੇ ਵਟਸਐਪ ’ਚ ਲੱਭੀ ਖਾਮੀ, ਮਿਲਿਆ ਇੰਨੇ ਲੱਖ ਰੁਪਏ ਦਾ ਇਨਾਮ

08/20/2022 6:12:11 PM

ਗੈਜੇਟ ਡੈਸਕ– ਟੈੱਕ ਅਤੇ ਦੂਜੀਆਂ ਕੰਪਨੀਆਂ ਆਪਣੀ ਵੈੱਬਸਾਈਟ ਜਾਂ ਐਪ ’ਚ ਖਾਮੀ ਲੱਭਣ ਵਾਲੇ ਨੂੰ ਇਨਾਮ ਦਿੰਦੀਆਂ ਰਹੀਆਂ ਹਨ। ਇਸ ਲਈ ਕੰਪਨੀ ਦਾ ਬਾਊਂਟੀ ਪ੍ਰੋਗਰਾਮ ਹੁੰਦਾ ਹੈ। ਹੁਣ ਇਕ ਭਾਰਤੀ ਕੁੜੀ ਨੂੰ ਵਟਸਐਪ ਨੇ ਇਨਾਮ ਦਿੱਤਾ ਹੈ। ਇਹ ਇਨਾਮ ਵਟਸਐਪ ’ਚ ਇਕ ਖਾਮੀ ਦਾ ਪਤਾ ਲਗਾਉਣ ਲਈ ਦਿੱਤਾ ਗਿਆ ਹੈ। 

ਵਟਸਐਪ ਦੇ ਲਾਸਟ ਸੀਨ ਫੀਚਰ ’ਚ ਖਾਮੀ ਸੀ। ਜਿਸ ਕਾਰਨ My Contacts Except ਲਈ ਲਾਸਟ ਸੀਨ ਪ੍ਰਾਈਵੇਸੀ ਸੈੱਟ ਹੋਣ ਤੋਂ ਬਾਅਦ ਵੀ ਯੂਜ਼ਰ ਦਾ ਲਾਸਟ ਸੀਨ ਰਿਸੀਵਰ ਨੂੰ ਵਿਖਾਈ ਦਿੰਦਾ ਸੀ। ਇਸਨੂੰ ਜੈਪੁਰ ਦੀ ਰਹਿਣ ਵਾਲੀ ਮੋਨਿਕਾ ਅਗਰਵਾਲ ਨੇ Meta Whitehat ਰਾਹੀਂ ਰਿਪੋਰਟ ਕੀਤਾ।

ਇਹ ਵੀ ਪੜ੍ਹੋ– ਹੈਕਰਾਂ ਦੇ ਨਿਸ਼ਾਨੇ ’ਤੇ ਹੈ ਤੁਹਾਡਾ iPhone ਤੇ ਆਈਪੈਡ, ਐਪਲ ਨੇ ਖੁਦ ਜਾਰੀ ਕੀਤੀ ਚਿਤਾਵਨੀ

ਇਹ ਵੀ ਪੜ੍ਹੋ– ਕੇਂਦਰ ਦਾ ਵੱਡਾ ਐਕਸ਼ਨ, ਭਾਰਤ ਖ਼ਿਲਾਫ਼ ਗਲਤ ਸੂਚਨਾ ਫੈਲਾਉਣ ਵਾਲੇ 8 ਯੂਟਿਊਬ ਚੈਨਲ ਕੀਤੇ ਬਲਾਕ

ਕੰਪਨੀ ਨੇ ਦਿੱਤਾ 1500 ਡਾਲਰ ਦਾ ਇਨਾਮ
ਮੋਨਿਕਾ ਦੀ ਇਸ ਰਿਪੋਰਟ ਨੂੰ ਕੰਪਨੀ ਨੇ ਸਹੀ ਪਾਇਆ। ਇਸਤੋਂ ਬਾਅਦ ਮੋਨਿਕਾ ਨੂੰ ਕੰਪਨੀ ਵੱਲੋਂ 1500 ਡਾਲਰ (ਕਰੀਬ ਸਵਾ ਲੱਖ ਰੁਪਏ) ਦਾ ਇਨਾਮ ਦਿੱਤਾ ਗਿਆ। ਇਸਦੀ ਜਾਣਕਾਰੀ ਉਸਨੇ ਇਕ ਨਿਊਜ਼ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਦਿੱਤੀ। ਦੱਸ ਦੇਈਏ ਕਿ ਮੋਨਿਕਾ ਪੇਸ਼ੋ ਤੋਂ ਸਾਫਟਵੇਅਰ ਇੰਜੀਨੀਅਰ ਹੈ। ਉਹ ਰਾਜਸਥਾਨ ਦੇ ਜੈਪੁਰ ਦੀ ਰਹਿਣ ਵਾਲੀ ਹੈ। ਉਸਨੇ ਸਾਫਟਵੇਅਰ ’ਚ ਦਿਲਚਸਪੀ ਹੋਣ ਕਾਰਨ NIT ਜਮਸ਼ੇਦਪੁਰ ਤੋਂ ਬੀ-ਟੈੱਕ ਦੀ ਡਿਗਰੀ ਪੂਰੀ ਕੀਤੀ। ਮੋਨਿਕਾ Swiggy ਅਤੇ Traveloka ਵਰਗੀਆਂ ਕੰਪਨੀਆਂ ’ਚ ਕੰਮ ਕਰ ਚੁੱਕੀ ਹੈ। ਹੁਣ ਮੋਨਿਕਾ ਉਬੇਰ ਦੇ ਨਾਲ ਸਾਫਟਵੇਅਰ ਡਿਵੈਲਪਮੈਂਟ ਇੰਜੀਨੀਅਰ ਦੇ ਤੌਰ ’ਤੇ ਕੰਮ ਕਰ ਰਹੀ ਹੈ। 

ਇਹ ਵੀ ਪੜ੍ਹੋ– ਆ ਰਹੀ ਮੇਡ ਇਨ ਇੰਡੀਆ ਬੈਟਲਗ੍ਰਾਊਂਡਸ ਰਾਇਲ ਗੇਮ, ਇਸ ਕੰਪਨੀ ਨੇ ਜਾਰੀ ਕੀਤਾ ਟ੍ਰੇਲਰ

Rakesh

This news is Content Editor Rakesh