ਫਰਜ਼ੀ ਖਬਰਾਂ ’ਤੇ ਐਕਸ਼ਨ, WhatsApp ’ਤੇ ਨੰਬਰ ਬਲਾਕ ਹੋਣੇ ਸ਼ੁਰੂ

04/15/2019 1:39:28 PM

ਗੈਜੇਟ ਡੈਸਕ– ਵਟਸਐਪ ਨੇ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਉਨ੍ਹਾਂ ਮੋਬਾਇਲ ਨੰਬਰਾਂ ਦੀ ਚੈਟਸ ਨੂੰ ਬਲਾਕ ਜਾਂ ਡਿਸੇਬਲ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਚੋਣਾਂ ਦੌਰਾਨ ਇਸ ਨਾਲ ਸਬੰਧਤ ਫਰਜ਼ੀ ਖਬਰਾਂ ਫੈਲਾ ਰਹੇ ਸਨ। ਵਟਸਐਪ ਨੇ 11 ਅਪ੍ਰੈਲ ਨੂੰ ਵੋਟਿੰਗ ਤੋਂ ਪਹਿਲਾਂ ਨੰਬਰ ਡਿਐਕਟੀਵੇਟ ਕੀਤਾ ਸੀ। ਭਾਰਤੀ ਚੋਣ ਕਮਿਸ਼ਨ ਨਾਲ ਗੱਲਬਾਤ ਦੌਰਾਨ ਵਟਸਐਪ ਨੇ ਦੱਸਿਆ ਕਿ ਪੋਲ ਪੈਨਲ ਦੁਆਰਾ ਇਤਰਾਜ਼ਯੋਗ ਸਮੱਗਰੀ ਵਾਲੇ ਸਕਰੀਨਸ਼ਾਟ ਸ਼ੇਅਰ ਕਰਨ ’ਤੇ ਅਸੀਂ ਇਨ੍ਹਾਂ ਨੰਬਰਾਂ ’ਤੇ ਆਪਣੀ ਚੈਟ ਸਰਵਿਸ ਬਲਾਕ ਕਰ ਦਿੱਤੀ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਮੀਡੀਆ ਨਾਲ ਹੋਈ ਗੱਲਬਾਤ ’ਚ ਦੱਸਿਆ ਕਿ ਇਸ ਕਾਰਵਾਈ ਤੋਂ ਇਲਾਵਾ 500 ਫੇਸਬੁੱਕ ਪੋਸਟ, ਲਿੰਗ ਅਤੇ ਟਵਿਟਰ ਦੀਆਂ ਦੋ ਪੋਸਟਾਂ ਚਣਾਂ ਦੇ ਪਹਿਲੇ ਪੜਾਅ ਤੋਂ48 ਘੰਟੇ ਪਹਿਲਾਂ ਹਟਾ ਦਿੱਤੇ ਗਏ ਸਨ। 

ਦੱਸ ਦੇਈਏ ਕਿ ਚੋਣ ਕਮਿਸ਼ਨ ਦੁਆਰਾ ਭੇਜੇ ਗਏ ਇਤਰਾਜ਼ਯੋਗ ਕੰਟੈਂਟ ਵਾਲੇ ਸਕਰੀਨਸ਼ਾਟਸ ਤੋਂ ਬਾਅਦ ਫੇਸਬੁੱਕ ਅਤੇ ਟਵਿਟਰ ਉਨ੍ਹਾਂ ਨੂੰ ਹਟਾ ਦਿੰਦੇ ਹਨ ਪਰ ਵਟਸਐਪ ਵਟਸਐਪ ’ਚ ਦਿੱਤੀ ਗਈ ਐਂਡ-ਟੂ-ਐਂਡ ਐਨਕ੍ਰਿਪਸ਼ਨ ਤਕਨੀਕ ਦੁਆਰਾ ਕੰਪਨੀ ਨੂੰ ਵੀ ਇਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਪਾਉਂਦੀ, ਉਹ ਇਨ੍ਹਾਂ ਨੰਬਰਾਂ ਨੂੰ ਬਲਾਕ ਹੀ ਕਰ ਦਿੰਦੀ ਹੈ ਅਤੇ ਉਸ ਕੋਲ ਕੋਈ ਦੂਜਾ ਆਪਸ਼ਨ ਨਹੀਂ ਹੈ। 

ਜ਼ਿਕਰਯੋਗ ਹੈ ਕਿ ਵਟਸਐਪ ਨੇ 3 ਅਪ੍ਰੈਲ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਨਵੇਂ ਅਪਡੇਟ ’ਚ ਵਟਸਐਪ ਗਰੁੱਪ ਦਾ ਐਡਮਿਨ ਕਿਸੇ ਨੂੰ ਵੀ ਉਸ ਦੀ ਮਨਜ਼ੂਰੀ ਤੋਂ ਬਿਨਾਂ ਗਰੁੱਪ ’ਚ ਐਡ ਨਹੀਂ ਕਰ ਸਕੇਗਾ। ਗਰੁੱਪ ’ਚ ਕਿਸੇ ਨੂੰ ਜੋੜਨ ਤੋਂ ਪਹਿਲਾਂ ਉਸ ਨੂੰ ਉਸ ਸ਼ਖਸ ਦੀ ਮਨਜ਼ੂਰੀ ਲੈਣੀ ਹੋਵੇਗੀ ਅਤੇ ਇਸ ਲਈ ਇਕ ਇਨਵਾਈਨ ਭੇਜਣਾ ਜ਼ਰੂਰੀ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਵਟਸਐਪ ਆਉਣ ਵਾਲੇ ਸਮੇਂ ’ਚ ਆਪਣੇ ਇਸ ਪਲੇਟਫਾਰਮ ਨੂੰ ਸੁਰੱਖਿਅਤ ਬਣਾਉਣ ਦੀ ਪੂਰੀ ਕੋਸ਼ਿਸ਼ ’ਚ ਹੈ।