WhatsApp ਨੇ ਬੈਨ ਕੀਤੇ 23 ਲੱਖ ਭਾਰਤੀਆਂ ਦੇ ਅਕਾਊਂਟ, ਇਹ ਹੈ ਵਜ੍ਹਾ

09/03/2022 5:57:41 PM

ਗੈਜੇਟ ਡੈਸਕ– ਵਟਸਐਪ ਨੇ ਜੁਲਾਈ ਮਹੀਨੇ ’ਚ ਲਗਭਗ 24 ਲੱਖ ਅਕਾਊਂਟਸ ਨੂੰ ਬੈਨ ਕੀਤਾ ਹੈ। ਇਸਦੀ ਜਾਣਕਾਰੀ ਐਪ ਨੇ ਵੀਰਵਾਰ ਨੂੰ ਦਿੱਤੀ ਹੈ। ਇਨ੍ਹਾਂ ਅਕਾਊਂਟਸ ਨੂੰ ਆਈ.ਟੀ. ਨਿਯਮ 2021 ਤਹਿਤ ਬੈਨ ਕੀਤਾ ਗਿਆ ਹੈ। ਪਿਛਲੇ ਮਹੀਨੇ ਦੇ ਮੁਕਾਬਲੇ ਬੈਨ ਹੋਏ ਅਕਾਊਂਟਸ ਦੀ ਗਿਣਤੀ ਵਧੀ ਹੈ। ਕੰਪਨੀ ਨੇ ਜੂਨ ਮਹੀਨੇ ’ਚ 22 ਲੱਖ ਅਕਾਊਂਟਸ ਨੂੰ ਬੈਨ ਕੀਤਾ ਸੀ, ਜੋ ਜੁਲਾਈ ’ਚ ਵੱਧ ਕੇ 23 ਲੱਖ ਤੋਂ ਜ਼ਿਆਦਾ ਹੋ ਗਏ ਹਨ। 

ਇਹ ਵੀ ਪੜ੍ਹੋ– ‘ਮੇਟਾ’ ਦੀ ਵੱਡੀ ਕਾਰਵਾਈ, ਭਾਰਤ ’ਚ ਫੇਸਬੁੱਕ, ਇੰਸਟਾਗ੍ਰਾਮ ਦੀਆਂ 2.7 ਕਰੋੜ ਪੋਸਟਾਂ ਕੀਤੀਆਂ ਡਿਲੀਟ

ਇਨ੍ਹਾਂ ਅਕਾਊਂਟਸ ਨੂੰ ਯੂਜ਼ਰਸ ਦੀ ਸ਼ਿਕਾਇਤ ਅਤੇ ਨਿਯਮਾਂ ਨੂੰ ਤੋੜਨ ਕਾਰਨ ਬੈਨ ਕੀਤਾ ਗਿਆ ਹੈ। ਵਟਸਐਪ ਸਿੱਧਾ ਯੂਜ਼ਰਸ ਨੂੰ ਬੈਨ ਦਾ ਨੋਟਿਸ ਨਹੀਂ ਭੇਜ ਰਹੀ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਅਕਾਊਂਟਸ ਨੂੰ ਯੂਜ਼ਰਸ ਦੇ ਫੀਡਬੈਕ ਤੋਂ ਬਾਅਦ ਬੈਨ ਕੀਤਾ ਗਿਆ ਹੈ। 

ਇਹ ਵੀ ਪੜ੍ਹੋ– Snapchat ’ਚ ਆਇਆ ਕਮਾਲ ਦਾ ਫੀਚਰ, ਦੋਵੇਂ ਕੈਮਰੇ ਇਕੱਠੇ ਕਰ ਸਕੋਗੇ ਇਸਤੇਮਾਲ, ਜਾਣੋ ਕਿਵੇਂ

ਕਿਉਂ ਬੈਨ ਕੀਤੇ ਗਏ ਅਕਾਊਂਟਸ

ਇਨ੍ਹਾਂ ਅਕਾਊਂਟਸ ਨੂੰ ਗਲਤ ਜਾਣਕਾਰੀ ਫੈਲਾਉਣ, ਸਾਈਬਰ ਸਕਿਓਰਿਟੀ ’ਚ ਸੰਨ੍ਹ ਲਗਾਉਣ ਅਤੇ ਦੂਜੇ ਕਾਰਨਾਂ ਕਰਕੇ ਬੈਨ ਕੀਤਾ ਗਿਆ ਹੈ। ਕਈ ਯੂਜ਼ਰਸ ਨੇ ਦੁਰਵਿਵਹਾਰ ਦੀ ਸ਼ਿਕਾਇਤ ਕੀਤੀ ਹੈ। ਵਟਸਐਪ ਨੂੰ ਜੁਲਾਈ ਮਹੀਨੇ ’ਚ 574 ਸ਼ਿਕਾਇਤਾਂ ਮਿਲੀਆਂ ਹਨ। 

ਇਸ ਪਲੇਟਫਾਰਮ ’ਤੇ ਭਾਰਤ ’ਚ 40 ਕਰੋੜ ਤੋਂ ਜ਼ਿਆਦਾ ਯੂਜ਼ਰਸ ਹਨ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਅਕਾਊਂਟਸ ਨੂੰ ਆਈ.ਟੀ. ਨਿਯਮ 2021 ਤਹਿਤ ਬੈਨ ਕੀਤਾ ਗਿਆ ਹੈ। ਜੁਲਾਈ ਮਹੀਨੇ ’ਚ ਕੰਪਨੀ ਨੇ ਕੁੱਲ 2,387,000 ਅਕਾਊਂਟ ਬੈਨ ਕੀਤੇ ਹਨ। 

ਦਸਅਸਲ, ਵਟਸਐਪ ਹਰ ਮਹੀਨੇ ਅਜਿਹੇ ਅਕਾਊਂਟਸ ਨੂੰ ਬੈਨ ਕਰਦਾ ਹੈ ਜਾਂ ਆਪਣੇ ਪਲੇਟਫਾਰਮ ਤੋਂ ਰਿਮੂਵ ਕਰਦਾ ਹੈ। ਇਸ ਲਿਸਟ ’ਚ ਉਹ ਅਕਾਊਂਟਸ ਹੁੰਦੇ ਹਨ, ਜਿਨ੍ਹਾਂ ’ਤੇ ਯੂਜ਼ਰਸ ਨੇ ਰਿਪੋਰਟ ਕੀਤਾ ਹੁੰਦਾ ਹੈ ਜਾਂ ਫਿਰ ਜਿਨ੍ਹਾਂ ਨੇ ਐਪਸ ਦੀ ਪਾਲਿਸੀ ਦਾ ਉਲੰਘਣ ਕੀਤਾ ਹੁੰਦਾ ਹੈ। 

ਇਹ ਵੀ ਪੜ੍ਹੋ– ਨਵੇਂ ਅਵਤਾਰ ’ਚ ਧਮਾਕੇਦਾਰ ਵਾਪਸੀ ਲਈ ਤਿਆਰ ਹੈ 60 ਦੇ ਦਹਾਕੇ ਦਾ ਲੰਬਰੇਟਾ ਸਕੂਟਰ

Rakesh

This news is Content Editor Rakesh