ਵਟਸਐਪ 'ਚ ਗਰੁੱਪ ਵੀਡੀਓ ਕਾਲਿੰਗ ਲਈ ਸ਼ਾਮਲ ਕੀਤਾ ਇਹ ਸ਼ਾਨਦਾਰ ਫੀਚਰ

01/16/2019 3:25:09 PM

ਗੈਜੇਟ ਡੈਸਕ- ਵਟਸਐਪ ਨੇ ਗੁਜ਼ਰੇ ਸਾਲ ਅਗਸਤ ਮਹੀਨੇ 'ਚ ਆਪਣੇ ਯੂਜ਼ਰ ਲਈ ਗਰੁੱਪ ਵੁਆਈਸ ਤੇ ਵੀਡੀਓ ਕਾਲਿੰਗ ਫੀਚਰ ਨੂੰ ਰੋਲਆਊਟ ਕੀਤਾ ਸੀ। ਪਰ ਗਰੁੱਪ ਕਾਲ ਕਰਨ ਦੀ ਪਰਿਕ੍ਰੀਆ ਆਸਾਨ ਨਹੀਂ ਸੀ। WhatsApp Android ਐਪ ਲਈ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਗਰੁੱਪ ਚੈਟ 'ਚ ਅਲਗ ਤੋਂ ਕਾਲ ਬਟਨ ਆ ਗਿਆ ਹੈ। ਇਸ ਫੀਚਰ ਨੂੰ ਗੁਜ਼ਰੇ ਮਹੀਨੇ ਆਈਫੋਨ ਯੂਜ਼ਰ ਲਈ ਉਪਲੱਬਧ ਕਰਾਇਆ ਗਿਆ ਸੀ। ਹੁਣ ਗਰੁੱਪ ਕਾਲ ਕਰਨ ਲਈ ਪਾਰਟੀਸਿਪੈਂਟ ਨੂੰ ਇਕ ਵਾਰ 'ਚ ਜੋੜਿਆ ਜਾ ਸਕੇਂਗਾ, ਉਹ ਵੀ ਇਕ ਸਲਾਈਡ ਆਊਟ ਟ੍ਰੇ ਤੋਂ ਜਿਸ 'ਚ ਗਰੁੱਪ ਦੇ ਸਾਰੇ ਕਾਂਟੈਕਟ ਮੌਜੂਦ ਹੋਣਗੇ। WhatsApp ਨੂੰ ਮਿਲੇ ਨਵੇਂ ਅਪਡੇਟ ਤੋਂ ਬਾਅਦ ਜਿਫ ਫੰਕਸ਼ਨ ਨੂੰ ਲੈ ਕੇ ਹੋ ਰਹੀ ਦਿੱਕਤਾਂ ਨੂੰ ਦੂਰ ਕਰ ਦਿੱਤਾ ਗਿਆ ਹੈ।
WhatsApp ਵਰਜ਼ਨ  (v2.19.9) ਦੇ ਬਾਰੇ 'ਚ ਜਾਣਕਾਰੀ ਸਭ ਤੋਂ ਪਹਿਲਾਂ WEBetainfo ਰਾਹੀਂ ਦਿੱਤੀ ਗਈ। ਹੁਣ ਤੱਕ ਗਰੁੱਪ ਕਾਲ ਲਈ ਤੁਹਾ ਨੂੰ ਸਭ ਤੋਂ ਪਹਿਲਾਂ ਵਟਸਐਪ 'ਚ ਵੀਡੀਓ ਜਾਂ ਵੁਆਈਸ ਕਾਲ ਸ਼ੁਰੂ ਕਰਨਾ ਪੈਂਦਾ ਸੀ। ਇਸ ਤੋਂ ਬਾਅਦ ਤੁਹਾਨੂੰ ਟਾਪ 'ਚ ਖੱਬੇ ਪਾਸੇ ਇਕ ਬਟਨ ਨਜ਼ਰ ਆਉਂਦਾ ਹੈ। ਇੱਥੋ ਇਕ ਤੋਂ ਜ਼ਿਆਦਾ ਯੂਜ਼ਰਸ ਨੂੰ ਕਾਲ 'ਚ ਜੋੜੇ  ਜਾ ਸਕਦੇ ਹਨ। ਤੁਸੀਂ ਜਿਵੇਂ ਹੀ ਕਿਸੇ ਦੇ ਨਾਲ ਕਾਲ 'ਚ ਕੁਨੈੱਕਟ ਹੁੰਦੇ ਹੋ, ਤੁਹਾਨੂੰ ਟਾਪ 'ਚ ਸੱਜੇ ਪਾਸੇ ਐਡ ਪਰਸਨ ਦੀ ਆਪਸ਼ਨ ਨਜ਼ਰ ਆਵੇਗਾ। ਇਸ ਤੋਂ ਬਾਅਦ ਜੇਕਰ ਤੀਜਾ ਯੂਜ਼ਰ ਤੁਹਾਡੇ ਕਾਲ ਨੂੰ ਐਕਸੇਪਟ ਕਰ ਲੈਂਦਾ ਹੈ ਤਾਂ ਦੋਨਾਂ ਦੇ ਹੀ ਨਾਂ ਕੋਮਾ ਦੇ ਨਾਲ ਨਜ਼ਰ ਆਉਣਗੇ। ਇਸ 'ਚ ਕੋਈ ਸ਼ੱਕ ਨਹੀਂ ਕਿ ਇਹ ਪਰਿਕਿਰੀਆ ਪਰੇਸ਼ਾਨ ਕਰਨ ਵਾਲੀ ਹੈ। 
ਵਟਸਐਪ ਦੇ ਆਈ. ਓ. ਐੱਸ ਐਪ 'ਤੇ ਗਰੁੱਪ ਕਾਲ ਸ਼ਾਰਟਕਟ ਬਟਨ ਗੁਜ਼ਰੇ ਮਹੀਨੇ ਹੀ ਆਇਆ ਸੀ ਤੇ ਹੁਣ ਇਸ ਨੂੰ ਐਂਡ੍ਰਾਇਡ ਵਰਜ਼ਨ 'ਤੇ ਪੇਸ਼ ਕਰ ਦਿੱਤਾ ਗਿਆ ਹੈ।