ਜਲਦੀ ਹੀ ਆਪਸ ’ਚ ਚੈਟਿੰਗ ਕਰ ਸਕਣਗੇ ਫੇਸਬੁੱਕ ਤੇ ਵਟਸਐਪ ਯੂਜ਼ਰਸ

07/11/2020 2:19:18 PM

ਗੈਜੇਟ ਡੈਸਕ– ਵਟਸਐਪ ਅਤੇ ਇੰਸਟਾਗ੍ਰਾਮ ਦੋਵੇਂ ਹੀ ਫੇਸਬੁੱਕ ਦਾ ਹਿੱਸਾ ਹਨ। ਅੱਜ ਦੇ ਦੌਰ ’ਚ ਦੁਨੀਆ ਭਰ ’ਚ ਚੈਟਿੰਗ ਅਤੇ ਵੀਡੀਓ ਕਾਲਿੰਗ ਲਈ ਜ਼ਿਆਦਾਤਰ ਫੇਸਬੁੱਕ ਮੈਸੇਂਜਰ ਅਤੇ ਵਟਸਐਪ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਫੇਸਬੁੱਕ ਇਨ੍ਹਾਂ ਦੋਵਾਂ ਨੂੰ ਆਪਸ ’ਚ ਜੋੜਨ ਜਾ ਰਹੀ ਹੈ। ਆਉਣ ਵਾਲੇ ਸਮੇਂ ’ਚ ਫੇਸਬੁੱਕ ਅਤੇ ਵਟਸਐਪ ਯੂਜ਼ਰਸ ਆਪਸ ’ਚ ਚੈਟਿੰਗ ਕਰ ਸਕਣਗੇ। ਇਸ ਲਈ ਉਨ੍ਹਾਂ ਨੂੰ ਵੱਖ-ਵੱਖ ਐਪਸ ’ਚ ਸਵਿੱਚ ਕਰਨ ਦੀ ਲੋੜ ਨਹੀਂ ਪਵੇਗੀ। 

ਇੰਝ ਲੀਕ ਹੋਈ ਇਹ ਜਾਣਕਾਰੀ
ਦੱਸ ਦੇਈਏ ਕਿ ਇਕ ਕੋਡ ਕਾਰਨ ਵਟਸਐਪ ਅਤੇ ਫੇਸਬੁੱਕ ਦੇ ਆਪਸ ’ਚ ਜਲਦੀ ਹੀ ਜੁੜਨ ਦੀ ਜਾਣਕਾਰੀ ਲੀਕ ਹੋਈ ਹੈ। ਮਾਹਿਰਾਂ ਨੂੰ ਫੇਸਬੁੱਕ ਦੀ ਸਰਵਿਸ ਸੈਟਿੰਗਸ ’ਚ ਕਾਨਟੈਕਟਸ ਅਤੇ ਚੈਟ ਫੰਕਸ਼ੰਸ ਲਿਆਉਣ ਨਾਲ ਜੁੜੇ ਵੈੱਬ ਰਿਸੋਰਸ ਵੇਖਣ ਨੂੰ ਮਿਲੇ ਹਨ ਜੋ ਵਟਸਐਪ ਦੇ ਇਸ ਪਲੇਟਫਾਰਮ ’ਚ ਜੁੜਨ ਦਾ ਸੰਕੇਤ ਦਿੰਦੇ ਹਨ। ਫਿਲਹਾਲ ਤਾਂ ਦੁਨੀਆ ਭਰ ’ਚ ਵਟਸਐਪ ਹੀ ਸਭ ਤੋਂ ਲੋਕਪ੍ਰਸਿੱਧ ਮੈਸੇਜਿੰਗ ਸਰਵਿਸ ਹੈ। ਇਨ੍ਹਾਂ ਦੋਵਾਂ ਐਪਸ ਨੂੰ ਆਪਸ ’ਚ ਜੋੜਨ ਨਾਲ ਐਪਸ ਦਾ ਯੂਜ਼ਰਬੇਸ ਵੀ ਵੱਡਾ ਹੋ ਜਾਵੇਗਾ ਅਤੇ ਯੂਜ਼ਰਸ ਨੂੰ ਪਹਿਲਾਂ ਨਾਲੋਂ ਬਿਹਤਰ ਚੈਟਿੰਗ ਅਨੁਭਵ ਮਿਲੇਗਾ। 

Rakesh

This news is Content Editor Rakesh