ਟਿੱਪਸ : ਵਟਸਐਪ ਡਾਟਾ ਫੇਸਬੁੱਕ ''ਤੇ ਸ਼ੇਅਰ ਕਰਨ ਤੋਂ ਇੰਝ ਰੋਕੋ

04/15/2018 12:42:34 PM

ਜਲੰਧਰ- ਕੈਂਬ੍ਰਿਜ ਐਨਾਲਿਟਿਕਾ ਦੁਆਰਾ ਫੇਸਬੁੱਕ ਦੇ ਡਾਟਾ ਦਾ ਇਸਤੇਮਾਲ ਕੀਤੇ ਜਾਣ ਅਤੇ ਫੇਸਬੁੱਕ ਤੋਂ ਡਾਟਾ ਲੀਕ ਹੋਣ ਦੀਆਂ ਖਬਰਾਂ ਤੋਂ ਬਾਅਦ ਲੋਕ ਆਪਣੇ ਡਾਟਾ ਲਈ ਕਾਫੀ ਜਾਗਰੂਕ ਹੋ ਰਹੇ ਹਨ। ਹੁਣ ਲੋਕ ਇਸ ਗੱਲ ਬਾਰੇ ਜ਼ਿਆਦਾ ਚਰਚਾ ਕਰਨ ਲੱਗੇ ਹਨ ਕਿ ਕੀ ਹੋਰ ਕਿੰਨਾ ਡਾਟਾ ਆਨਲਾਈਨ ਸ਼ੇਅਰ ਕੀਤਾ ਜਾਵੇ। ਪਹਿਲਾਂ ਯੂਜ਼ਰਸ ਇਸ ਬਾਰੇ ਜਾਗਰੁਕ ਨਹੀਂ ਸਨ। 
ਹਾਲ ਹੀ 'ਚ ਫੇਸਬੁੱਕ ਦੀ ਮਲਕੀਅਤ ਵਾਲੀ ਵਟਸਐਪ 'ਤੇ ਵੀ ਫੇਸਬੁੱਕ 'ਤੇ ਯੂਜ਼ਰਸ ਦਾ ਡਾਟਾ ਸ਼ੇਅਰ ਕਰਨ ਦੇ ਦੋਸ਼ ਲੱਗੇ ਹਨ। ਹਾਲਾਂਕਿ ਵਟਸਐਪ ਨੇ ਇਸ ਦੇ ਜਵਾਬ 'ਚ ਕਿਹਾ ਸੀ ਕਿ ਉਹ ਆਪਣੇ ਯੂਜ਼ਰਸ ਦੇ ਬਹੁਤ ਘੱਟ ਡਾਟਾ ਨੂੰ ਇਕੱਠਾ ਕਰਦਾ ਹੈ ਅਤੇ ਹਰ ਮੈਸੇਜ ਐਂਡ-ਟੂ-ਐਂਡ ਐਨਕ੍ਰਿਪਟਿਡ ਹੁੰਦਾ ਹੈ। ਹਾਲਾਂਕਿ ਯੂਜ਼ਰਸ ਕੋਲ ਵੀ ਇਹ ਆਪਸ਼ਨ ਮੌਜੂਦ ਹੈ ਕਿ ਉਹ ਵਟਸਐਪ 'ਤੇ ਆਪਣੇ ਅਕਾਊਂਟ ਦੀ ਇਨਫਾਰਮੇਸ਼ਨ ਫੇਸਬੁੱਕ ਦੇ ਨਾਲ ਸ਼ੇਅਰ ਕਰਨਾ ਚਾਹੁਣਗੇ ਜਾਂ ਨਹੀਂ। ਇਨ੍ਹਾਂ ਦੋ ਤਰੀਕਿਆਂ ਨਾਲ ਤੁਸੀਂ ਆਪਣੀ ਵਟਸਐਪ ਇਨਫਾਰਮੇਸ਼ਨ ਨੂੰ ਫੇਸਬੁੱਕ ਦੇ ਨਾਲ ਸ਼ੇਅਰ ਕੀਤੇ ਜਾਣ ਤੋਂ ਰੋਕ ਸਕਦੇ ਹੋ।

ਸਟੈੱਪ-1. ਜਿਵੇਂ ਹੀ ਤੁਸੀਂ ਵਟਸਐਪ ਡਾਊਨਲੋਡ ਕਰਦੇ ਹੋ, ਤੁਹਾਡੇ ਤੋਂ ਅਪਡੇਟਿਡ ਟਰਮਸ ਆਫ ਸਰਵਿਸ ਐਂਡ ਪ੍ਰਾਈਵੇਸੀ ਪਾਲਿਸੀ ਨੂੰ 'ਐਗਰੀ' ਕਰਨ ਨੂੰ ਕਿਹਾ ਜਾਵੇਗਾ। ਪਰ ਇਸ ਨੂੰ ਐਗਰੀ ਕਰਨ ਤੋਂ ਪਹਿਲਾਂ ਤੁਸੀਂ 'ਰੀਡ ਮੋਰ' 'ਤੇ ਟੈਪ ਕਰੋ। ਅਜਿਹਾ ਕਰਨ 'ਤੇ ਤੁਹਾਨੂੰ ਸਕਰੀਨ 'ਤੇ ਸਭ ਤੋਂ ਹੇਠਾਂ ਇਕ ਕੰਟਰੋਲ ਦਾ ਬਟਨ ਦਿਖਾਈ ਦੇਵੇਗਾ ਜਿਸ ਵਿਚ ਤੁਸੀਂ ਜੋ ਵੀ ਇਨਫਾਮੇਸ਼ਨ ਫੇਸਬੁੱਕ ਦੇ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦੇ ਹੋ ਉਸ ਨੂੰ ਅਨਚੈੱਕ ਕਰ ਦਿਓ। 

ਸਟੈੱਪ-2. ਜੇਕਰ ਤੁਸੀਂ ਪਹਿਲਾਂ ਹੀ ਵਟਸਐਪ ਦੇ ਟਰਮਸ ਅਤੇ ਪਾਲਿਸੀ ਨੂੰ ਐਗਰੀ ਕਰ ਲਿਆ ਹੈ ਪਰ ਤੁਸੀਂ ਉਸ ਨੂੰ ਬਦਲਣਾ ਨਹੀਂ ਚਾਹੁੰਦੇ ਹੋ ਤਾਂ ਤੁਸੀਂ ਇਸ ਆਪਸ਼ਨ ਦਾ ਇਸਤੇਮਾਲ ਕਰ ਸਕਦੇ ਹੋ। ਹਾਲਾਂਕਿ ਇਹ ਤਰੀਕਾ ਸਿਰਫ 30 ਦਿਨਾਂ ਲਈ ਹੀ ਕੰਮ ਕਰਦਾ ਹੈ। ਸਭ ਤੋਂ ਪਹਿਲਾਂ ਸੈਟਿੰਗ 'ਚ ਜਾ ਕੇ ਅਕਾਊਂਟ 'ਚ ਜਾਓ। ਇਸ ਤੋਂ ਬਾਅਦ ਸ਼ੇਅਰ ਮਾਈ ਅਕਾਊਂਟ ਇਨਫੋ 'ਤੇ ਜਾਓ। ਜੇਕਰ ਤੁਸੀਂ ਆਪਣੇ ਅਕਾਊਂਟ ਦੀ ਇਨਫਾਰਮੇਸ਼ਨ ਫੇਸਬੁੱਕ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਅਨਚੈੱਕ ਕਰ ਸਕਦੇ ਹੋ। 

ਇੱਥੇ ਤੁਹਾਨੂੰ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਇਸ ਦੇ ਬਾਵਜੂਦ ਵਟਸਐਪ ਨੇ ਆਪਣੇ ਬਲਾਗ 'ਚ ਕਿਹਾ ਹੈ ਕਿ ਉਹ ਅਜੇ ਵੀ ਆਪਣੀ ਇਨਫਾਰਮੇਸ਼ਨ ਫੇਸਬੁੱਕ ਨਾਲ ਸ਼ੇਅਰ ਕਰਦੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਫੇਸਬੁੱਕ ਕੰਪਨੀਆਂ ਦੀ ਫੈਮਲੀ 'ਚ ਬਿਹਤਰ ਇੰਫਰਾਸਟ੍ਰਕਚਰ ਅਤੇ ਡਿਲੀਵਰੀ ਸਿਸਟਮ, ਬਿਹਤਰ ਸਰਵਿਸ, ਸਿਸਟਮ ਨੂੰ ਸਕਿਓਰ ਕਰਨ, ਸਪੈਮ ਰੋਕਣ ਵਰਗੇ ਉਦੇਸ਼ ਲਈ ਆਪਸ 'ਚ ਇਨਫਾਰਮੇਸ਼ਨ ਸ਼ੇਅਰ ਕਰਨਗੀਆਂ ਅਤੇ ਉਸ ਦਾ ਇਸਤੇਮਾਲ ਕਰਨਗੀਆਂ।