ਜਲਦੀ ਹੀ ਆਏਗਾ ਵਟਸਐਪ ਵੈਰੀਫਾਈਡ ਅਕਾਊਂਟ, ਇਸ ਤਰ੍ਹਾਂ ਕਰੇਗਾ ਕੰਮ

08/28/2017 2:01:54 PM

ਜਲੰਧਰ- ਪਿਛਲੇ ਮਹੀਨੇ ਵਟਸਐਪ ਦੁਆਰਾ ਵੈਰੀਫਾਈਡ ਪ੍ਰੋਫਾਇਲ ਅਤੇ ਹੋਰ ਬਿਜ਼ਨੈੱਸ ਸੰਬੰਧੀ ਫੀਚਰ ਦੀ ਟੈਸਟਿੰਗ ਕਰਨ ਦੀਆਂ ਖਬਰਾਂ ਆਈਆਂ ਸਨ। ਜਾਣਕਾਰੀ ਮਿਲੀ ਸੀ ਕਿ ਇਨ੍ਹਾਂ ਫੀਚਰਸ ਦੀ ਟੈਸਟਿੰਗ ਵਿੰਡੋਜ਼ ਫੋਨ ਐਪ ਦੇ ਬੀਟਾ ਵਰਜ਼ਨ 'ਤੇ ਹੋ ਰਹੀ ਹੈ। ਹੁਣ ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਵੈਰੀਫਾਈਡ ਬਿਜ਼ਨੈੱਸ ਅਕਾਊਂਟ ਨੂੰ ਐਪ 'ਚ ਪੇਸ਼ ਕਰ ਰਹੀ ਹੈ। ਇਸ ਨਾਲ ਯੂਜ਼ਰਸ ਨੂੰ ਬਿਜ਼ਨੈੱਸ ਹਾਊਸ ਨਾਲ ਸੰਪਰਕ ਕਰਨ ਦੀ ਸੁਵਿਧਾ ਹੋਵੇਗੀ। 
ਨਵੀਂ ਅਪਡੇਟ ਨਾਲ ਸੰਬੰਧਿਤ ਕੁਝ ਸਵਾਲਾਂ ਦੇ ਜਵਾਬ 'ਚ ਫੇਸਬੁੱਕ ਦੀ ਮਲਕੀਅਤ ਵਾਲੀ ਇਸ ਕੰਪਨੀ ਨੇ ਕਿਹਾ ਕਿ ਕੁਝ ਬਿਜ਼ਨੈੱਸ ਅਕਾਊਂਟ ਨੂੰ ਵਟਸਐਪ 'ਤੇ ਵੈਰੀਫਾਈ ਕਰ ਦਿੱਤਾ ਗਿਆ ਹੈ। ਜੇਕਰ ਤੁਸੀਂ ਕਿਸੇ ਕਾਨਟੈੱਕਟ ਨਾਂ ਦੇ ਨਾਲ ਹਰੇ ਰੰਗ ਦੇ ਬੈਜ ਦੇ ਨਾਲ ਚਿੱਟੇ ਟਿੱਕ ਮਾਰਕ ਦੇਖਦੇ ਹੋ ਤਾਂ ਭਰੋਸਾ ਕਰੋ ਕਿ ਇਸ ਬਿਜ਼ਨੈੱਸ ਪ੍ਰੋਫਾਇਲ ਨੂੰ ਵੈਰੀਫਾਈ ਕੀਤਾ ਗਿਆ ਹੈ। 

ਕੰਪਨੀ ਨੇ ਇਕ ਪੋਸਟ 'ਚ ਕਿਹਾ ਕਿ ਵਟਸਐਪ ਤੁਹਾਨੂੰ ਇਹ ਵੀ ਦੱਸੇਗੀ ਕਿ ਤੁਹਾਨੂੰ ਕਦੋਂ ਬਿਜ਼ਨੈੱਸ ਹਾਊਸ ਨਾਲ ਗੱਲ ਕਰਨੀ ਚਾਹੀਦੀ ਹੈ। ਇਹ ਜਾਣਕਾਰੀ ਯੈਲੋ ਮੈਸੇਜ ਰਾਹੀਂ ਦਿੱਤੀ ਜਾਵੇਗੀ। ਇਨ੍ਹਾਂ ਮੈਸੇਜ ਨੂੰ ਚੈਟ 'ਚੋਂ ਡਿਲੀਟ ਨਹੀਂ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੇ ਕੋਲ ਬਿਜ਼ਨੈੱਸ ਦਾ ਫੋਨ ਨੰਬਰ ਕਾਨਟੈਕਟ 'ਚ ਸਟੋਰ ਹੈ ਤਾਂ ਮੈਸੇਜ ਉਸ ਕਾਨਟੈਕਟ ਦੇ ਨਾਂ ਨਾਲ ਆਏਗਾ। ਜੇਕਰ ਤੁਹਾਡੇ ਕੋਲ ਬਿਜ਼ਨੈੱਸ ਦਾ ਫੋਨ ਨੰਬਰ ਸਟੋਰ ਨਹੀਂ ਹੈ ਤਾਂ ਤੁਹਾਨੂੰ ਬਿਜ਼ਨੈੱਸ ਹਾਊਸ ਦਾ ਨੰਬਰ ਉਸ ਨਾਂ ਨਾਲ ਦਿਸੇਗਾ ਜਿਸ ਨੂੰ ਐਪ 'ਚ ਵੈਰੀਫਾਈ ਕੀਤਾ ਗਿਆ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਉਹ ਬਿਜ਼ਨੈੱਸ ਹਾਊਸ ਪਰੇਸ਼ਾਨ ਨਾ ਕਰੇ ਤਾਂ ਤੁਸੀਂ ਉਸ ਕਾਨਟੈਕਟ ਨੂੰ ਬਲਾਕ ਵੀ ਕਰ ਸਕਦੇ ਹੋ। 
ਕੰਪਨੀ ਨੇ ਦੱਸਿਆ ਹੈ ਕਿ ਅਜੇ ਇਹ ਫੀਚਰ ਪਾਇਲਟ ਪ੍ਰੋਗਰਾਮ ਦਾ ਹਿੱਸਾ ਹੈ। ਅਜੇ ਸਿਰਫ ਚੁਣੇ ਹੋਏ ਬਿਜ਼ਨੈੱਸ ਹਾਊਸ ਇਸ ਫੀਚਰ ਨੂੰ ਇਸਤੇਮਾਲ ਕਰ ਪਾ ਰਹੇ ਹਨ।