30 ਜੂਨ ਤੋਂ ਬਾਅਦ ਇਨ੍ਹਾਂ ਸਮਾਰਟਫੋਨਜ਼ 'ਤੇ ਨਹੀਂ ਚੱਲੇਗਾ WhatsApp

06/09/2017 1:36:42 PM

ਜਲੰਧਰ- ਵਟਸਐਪ ਯੂਜ਼ਰ ਧਿਆਨ ਦੇਣ ਕਿ ਚੁਣੇ ਹੋਏ ਆਪਰੇਟਿੰਗ ਸਿਸਟਮ ਵਾਲੇ ਮੋਬਾਇਲ ਫੋਨ 'ਤੇ 30 ਜੂਨ ਤੋਂ ਬਾਅਦ ਵਟਸਐਪ ਬੰਦ ਹੋ ਜਾਵੇਗਾ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ BlackBerry (BlackBerry 10 ਵੀ), Nokia S40, Nokia Symbian S60, Android 2.1, Android 2.2, Windows Phone 7.1, iPhone 3GS / IOS6 ਫੋਨ ਦੇ ਅਪਰੇਟਿੰਗ ਸਿਸਟਮ 'ਤੇ ਇਸ ਤਰੀਕ ਤੋਂ ਬਾਅਦ ਵਟਸਐਪ ਸਪੋਰਟ ਵੀ ਨਹੀਂ ਕੇਰਗਾ। 
1. ਵਟਸਐਪ ਨੇ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਆਪਰੈਟਿੰਗ ਸਿਸਟਮ 'ਤੇ ਵਟਸਐਪ ਦਾ ਸਪੋਰਟ ਬੰਦ ਹੋ ਜਾਵੇਗਾ, ਜਦਕਿ ਕੰਪਨੀ ਨੇ ਕਾਫੀ ਪਹਿਲਾਂ ਇਸ ਦਾ ਐਲਾਨ ਕਰ ਦਿੱਤਾ ਸੀ। 
2. ਉਦੋਂ ਕੁਝ ਯੂਜ਼ਰਸ ਨੇ ਵਿਰੋਧ ਵੀ ਦਰਜ ਕਰਾਇਆ ਸੀ। ਇਸ ਤੋਂ ਬਾਅਦ ਕੰਪਨੀ ਨੇ ਇਸ ਨੂੰ ਕੁਝ ਸਮੇਂ ਲਈ ਟਾਲ ਦਿੱਤਾ ਸੀ। ਹੁਣ ਕੰਪਨੀ ਫਿਰ ਇਸ ਵਿਵਸਥਾ ਨੂੰ ਲਾਗੂ ਕਰਨ ਜਾ ਰਹੀ ਹੈ। 
3. ਵਟਸਐਪ ਵੱਲੋਂ ਸੁਝਾਅ ਦਿੱਤਾ ਗਿਆ ਹੈ ਕਿ ਇਨ੍ਹਾਂ ਫੋਨ ਦੇ ਯੂਜ਼ਰਸ ਨਵੇਂ ਆਪਰੇਟਿੰਗ ਸਿਸਟਮ 'ਤੇ ਅਪਗ੍ਰੇਡ ਕਰ ਲਿਓ। ਇਨ੍ਹਾਂ ਅਪਰੇਟਿੰਗ ਸਿਸਟਮ ਤੋਂ ਇਲਾਵਾ ਹੋਰ ਆਪਰੇਟਿੰਗ ਸਿਸਟਮ ਵਾਲੇ ਯੂਜ਼ਰਸ ਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ।
4. ਪਿਛਲੇ ਸਾਲ ਮਾਰਚ 'ਚ ਵਟਸਐਪ ਨੇ ਕਈ ਮੋਬਾਇਲ ਆਪਰੇਟਿੰਗ ਸਿਸਟਮ ਲਈ ਸਪੋਰਟ ਬੰਦ ਕਰਨ ਦਾ ਐਲਾਨ ਕੀਤਾ ਸੀ। ਇਸ ਲਿਸਟ 'ਚ ਬਲੈਕਬੇਰੀ ਅਤੇ ਨੋਕੀਆ ਦੇ ਅਪਰੇਟਿੰਗ ਸਿਸਟਮ ਤੋਂ ਇਲਾਵਾ ਐਂਡਰਾਇਡ ਅਤੇ ਵਿੰਡੋਜ਼ OS ਦੇ ਪੁਰਾਣੇ ਵਰਜਨ ਵੀ ਸਨ। 
5. ਇਸ ਵਿਚਕਾਰ ਐਂਡਰਾਇਡ ਲਈ ਬਣਾਏ ਗਏ WhatsApp Messenger app 'ਚ ਕੰਪਨੀ ਦੋ ਨਵੇਂ ਫੀਚਰ ਜੋੜਨ ਜਾ ਰਹੀ ਹੈ। 
6. ਇਹ ਅਪਡੇਟ ਗੂਗਲ ਪਲੇ ਸਟੋਰ 'ਤੇ ਉਪਲੱਬਧ ਹੈ। ਇਨ੍ਹਾਂ 'ਚ ਇਕ ਫੀਚਰ ਲਾਈਵ ਲੋਕੇਸ਼ਨ ਫੀਚਰ ਹੈ, ਜਿਸ ਦੀ ਮਦਦ ਨਾਲ ਯੂਜ਼ਰ ਆਪਣੇ ਕਨਟੈਕਸਟ ਨਾਲ ਆਪਣੀ ਲੋਕੇਸ਼ਨ ਸ਼ੇਅਰ ਕਰ ਸਕਦਾ ਹੈ।