ਸ਼ੁਰੂ ਹੋਇਆ ਐਪਲ ਦਾ ਸਪੈਸ਼ਲ ਈਵੈਂਟ, ਕੁਝ ਹੀ ਦੇਰ 'ਚ ਲਾਂਚ ਹੋਵੇਗਾ iPhone 11: LIVE

09/11/2019 12:48:41 AM

ਗੈਜੇਟ ਡੈਸਕ—ਐਪਲ ਨੇ ਕੈਲੀਫੋਰਨੀਆ 'ਚ ਮੌਜੂਦਾ ਐਪਲ ਪਾਰਕ ਦੇ ਸਟੀਵ ਜਾਬਸ ਥ੍ਰਿਏਟਰ 'ਚ ਅੱਜ ਆਪਣੇ ਐਪਲ ਈਵੈਂਟ ਦਾ ਆਯੋਜਨ ਕੀਤਾ ਹੈ। ਇਹ ਈਵੈਂਟ ਭਾਰਤ ਸਮੇਂ ਮੁਤਾਬਕ ਰਾਤ 10:30 ਵਜੇ ਸ਼ੁਰੂ ਹੋਵੇਗਾ। ਈਵੈਂਟ ਦੌਰਾਨ ਐਪਲ ਨਵੀਂ ਆਈਫੋਨ 11 ਸੀਰੀਜ਼ ਲਾਂਚ ਕਰਨ ਵਾਲੀ ਹੈ, ਜਿਨ੍ਹਾਂ 'ਚ ਆਈਫੋਨ 11, 11 ਪ੍ਰੋ ਅਤੇ 11 ਪ੍ਰੋ ਮੈਕਸ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਐਪਲ ਵਾਚ ਐੱਸ5, ਏਅਰ ਪੌਡਸ ਅਤੇ ਏਅਰ ਪਾਵਰ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ।

Apple Event LIVE UPDATES:
ਸ਼ੁਰੂ ਹੋਇਆ ਐਪਲ ਦਾ ਸਪੈਸ਼ਲ ਈਵੈਂਟ, ਸਟੇਜ਼ 'ਤੇ ਪਹੁੰਚੇ ਟਿਮ ਕੁਕ।
ਦੁਨੀਆ ਦੀ ਪਹਿਲੀ ਕ੍ਰਾਸ-ਪਲੇਟਫਾਰਮ ਸਰਵਿਸ ਹੈ।
ਐਪਲ ਆਰਕੇਡ ਗੇਮਿੰਗ ਸਰਵਿਸ ਦਾ ਹੋਇਆ ਐਲਾਨ, 4.99 ਡਾਲਰ ਪ੍ਰਤੀ ਮਹੀਨੇ ਸ਼ੁਲਕ ਦੇ ਕੇ ਖੇਡ ਸਕੋਗੇ ਗੇਮਸ, ਇਕ ਮਹੀਨੇ ਲਈ ਸਰਵਿਸ ਹੋਵੇਗੀ ਫ੍ਰੀ।
Apple TV+ ਦੇ ਬਾਰੇ 'ਚ ਗੱਲ ਕੀਤੀ ਜਾ ਰਹੀ ਹੈ। ਇਸ ਸਰਵਿਸ ਦਾ ਪਹਿਲਾ Apple Original showਇਕ ਨਵੰਬਰ ਨੂੰ ਆਵੇਗਾ। ਇਸ ਸਰਵਿਸ ਨੂੰ 100 ਦੇਸ਼ਾਂ 'ਚ ਉਪਲੱਬਧ ਕਰਵਾਇਆ ਜਾਵੇਗਾ। ਇਸ ਦੀ ਕੀਮਤ 4.99 ਪ੍ਰਤੀ ਮਹੀਨਾ ਹੋਵੇਗੀ, ਜੋ ਕੀ ਕਰੀਬ 350 ਰੁਪਏ ਹੈ।

10.2 ਇੰਚ ਰੇਟੀਨਾ ਡਿਸਪਲੇਅ ਨਾਲ ਲਾਂਚ ਹੋਇਆ ਨਵਾਂ Gen 7 iPad  , ਕੀਮਤ $329 ਤੋਂ ਸ਼ੁਰੂਮਿਲੇਗਾ ਏ10 ਫਿਊਜ਼ਨ ਪ੍ਰੋਸੈਸਰ ਅਤੇ ਵਰਚੁਅਲ ਕੀਬੋਰਡ ਦੀ ਸਪੋਰਟ।

ਨਵੇਂ ਆਈਪੈਡ 'ਚ 3.7ਐਕਸ ਵਾਇਡ ਵਿਊਇੰਗ ਐਗਲ ਅਤੇ 2ਐਕਸ ਫਾਸਟ ਪਰਫਾਰਮੈਂਸ ਯੂਜ਼ਰਸ ਨੂੰ ਮਿਲੇਗੀ।
7th ਜਨਰੇਸ਼ਨ ਆਈਪੈਡ 'ਚ  A10 Fusion chip ਅਤੇ iPadOS ਮਿਲੇਗਾ, ਅਮਰੀਕਾ 'ਚ ਪ੍ਰੀ-ਬੁਕਿੰਗ ਅੱਜ ਤੋਂ ਹੀ ਕੀਤੀ ਗਈ ਸ਼ੁਰੂ।
ਲਾਂਚ ਹੋਈ ਐਪਲ ਵਾਚ ਸੀਰੀਜ਼ 5।
ਟਿਮ ਕੁਕ ਨੇ ਕਿਹਾ ਕਿ ਐਪਲ ਵਾਚ ਦੁਨੀਆ ਦਾ ਸਭ ਤੋਂ ਐਡਵਾਂਸ ਅਤੇ ਸਮਾਰਟ ਵਾਚ ਹੈ।

ਐਪਲ ਵਾਚ ਸੀਰੀਜ਼ 5 'ਚ ਮਿਲੇਗਾ 18ਘੰਟਿਆਂ ਦਾ ਬੈਟਰੀ ਬੈਕਅਪ।
ਇੰਤਜ਼ਾਰ ਖਤਮ, ਲਾਂਚ ਹੋਇਆ ਨਵਾਂ ਆਈਫੋਨ 11।
6.1 ਇੰਚ ਦੀ ਮਿਲੀ ਰੇਟੀਨਾ ਡਿਸਪਲੇਅ, 6 ਕਲਰ ਵੇਰੀਐਂਟ 'ਚ ਹੋਵੇਗਾ ਉਪਲੱਬਧ।
ਆਈਫੋਨ 11 ਮਿਲੇਗਾ ਡਿਊਲ ਕੈਮਰਾ (12 ਮੈਗਾਪਿਕਸਲ ਅਲਟਰਾ ਵਾਇਡ ਕੈਮਰਾ+12 ਮੈਗਾਪਿਕਸਲ ਵਾਇਡ ਕੈਮਰਾ)।

ਹੁਣ ਤਕ ਦੀ ਸਭ ਤੋਂ ਬਿਹਤਰੀਨ ਚੀਪ A13 Bionic ਨਵੇਂ ਆਈਫੋਨ 11 'ਚ ਮਿਲੇਗੀ।
699 ਡਾਲਰ ਤੋਂ ਸ਼ੁਰੂ ਹੋਵੇਗੀ ਨਵੇਂ ਆਈਫੋਨ 11 ਦੀ ਕੀਮਤ
ਟ੍ਰਿਪਲ ਰੀਅਰ ਕੈਮਰੇ ਸੈਟਅਪ ਨਾਲ ਐਪਲ ਨੇ ਲਾਂਚ ਕੀਤਾ ਆਈਫੋਨ 11 ਪ੍ਰੋ

ਆਈਫੋਨ 11 ਪ੍ਰੋ 'ਚ ਆਈਫੋਨ xr ਮੈਕਸ ਦੇ ਮੁਕਾਬਲੇ 5 ਘੰਟੇ ਜ਼ਿਆਦਾ ਬੈਟਰੀ ਮਿਲੇਗੀ ਅਤੇ 18 ਵਾਟ ਦਾ ਫਾਸਟ ਚਾਰਜਰ ਮਿਲੇਗਾ।
ਆਈਫੋਨ 11 ਪ੍ਰੋ ਮੈਕਸ 'ਚ 6.5 ਇੰਚ ਦੀ ਡਿਸਪਲੇਅ ਅਤੇ ਆਈਫੋਨ 11 ਪ੍ਰੋ 'ਚ 5.8 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ।

ਆਈਫੋਨ 11 ਪ੍ਰੋ ਦੀ ਕੀਮਤ 999 ਡਾਲਰ ਅਤੇ ਆਈਫੋਨ 11 ਪ੍ਰੋ ਮੈਕਸ ਦੀ ਕੀਮਤ 1099 ਡਾਲਰ ਹੈ।

Karan Kumar

This news is Content Editor Karan Kumar