US ''ਚ iPhone 6 Plus ਯੂਜ਼ਰਸ ਨੂੰ ਬੈਟਰੀ ਬਦਲ ਲਈ ਮਾਰਚ ਤੱਕ ਕਰਨਾ ਹੋਵੇਗਾ ਇੰਤਜ਼ਾਰ

01/15/2018 1:03:23 PM

ਜਲੰਧਰ- ਅਮਰੀਕਾ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਨੇ ਭਾਰਤ 'ਚ ਵੀ ਪੁਰਾਣੇ ਆਈਫੋਨਜ਼ ਦੀਆਂ ਬੈਟਰੀਆਂ 2,000 'ਚ ਬਦਲਣ ਦਾ ਦਾਅਵਾ ਕੀਤਾ ਹੈ ਪਰ ਇਹ ਇਕ ਲੰਬਾ ਇੰਤਜ਼ਾਰ ਬਣਿਆ ਹੋਇਆ ਹੈ। iPhone 6 Plus ਯੂਜ਼ਰਸ ਨੂੰ ਬੈਟਰੀ ਬਦਲਣ ਲਈ ਮਾਰਚ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ ਅਪ੍ਰੈਲ ਦੀ ਸ਼ੁਰੂਆਤ 'ਚ ਬੈਟਰੀਆ ਸਟਾਕ 'ਚ ਆਉਣ ਦੀ ਉਮੀਦ ਹੈ।

ਬੈਟਰੀ ਬਦਲਣ ਦੇ ਡਿਸਕਾਊਂਟ ਦੇ ਐਲਾਨ ਤੋਂ ਬਾਅਦ ਬੈਟਰੀਆਂ ਦੀ ਡਿਮਾਂਡ ਬਣ ਗਈ ਹੈ MacRumours ਦੀ ਰਿਪੋਰਟ ਮੁਤਾਬਕ ਐਪਸ ਸਟੋਰਸ ਅਤੇ ਔਥੋਰਾਇਜ਼ਡ ਸਰਵਿਸ ਸੈਂਟਰਸ ਲਈ ਵਿਤਰਿਕ ਇਕ ਇੰਟਰਨਲ ਡਾਕੂਮੈਂਟ ਨਾਲ ਅਨੁਮਾਨਿਤ ਸਮੇਂ ਦਾ ਅੰਦਾਜ਼ਾ ਲਾਇਆ ਗਿਆ ਹੈ। iPhone 6 ਦੀ ਬੈਟਰੀ ਬਦਲਣ 'ਚ ਦੋ ਹਫਤਿਆਂ ਦਾ ਸਮਾਂ ਲੱਗ ਸਕਦਾ ਹੈ। iPhone 6 Plus ਦੀ ਬੈਟਰੀ ਮਾਰਚ ਦੇ ਅੰਤ ਜਾਂ ਅਪ੍ਰੈਲ ਦੀ ਸ਼ੁਰੂਆਤ 'ਚ ਉਪਲੱਬਧ ਹੋਵੇਗੀ। iPhone 7, iPhone 7 Plus ਅਤੇ iPhone SE ਲਈ ਬੈਟਰੀਆਂ ਬਿਨਾ ਕਿਸੇ ਦੇਰੀ ਦੇ ਉਪਲੱਬਧ ਹੋਵੇਗੀ।
ਜਦਕਿ MacRumours ਨੇ ਦੱਸਿਆ ਹੈ ਕਿ ਇਹ ਨਿਰਧਾਰਿਤ ਸਮਾਂ ਸਿਰਫ US ਲਈ ਹ, ਭਾਰਤ ਲਈ ਇਹ ਸਮਾਂ ਅਲੱਗ ਹੋ ਸਕਦਾ ਹੈ।