ਵੋਲਵੋ ਨੇ ਭਾਰਤ ’ਚ ਲਾਂਚ ਕੀਤੀ ਨਵੀਂ SUV, ਜਾਣੋ ਕੀਮਤ ਤੇ ਖੂਬੀਆਂ

12/14/2019 11:35:31 AM

ਆਟੋ ਡੈਸਕ– ਵੋਲਵੋ ਨੇ ਭਾਰਤੀ ਬਾਜ਼ਾਰ ’ਚ ਆਪਣੀ ਨਵੀਂ ਐੱਸ.ਯੂ.ਵੀ. XC40 T4 R-Design ਦਾ ਪੈਟਰੋਲ ਵੇਰੀਐਂਟ ਲਾਂਚ ਕਰ ਦਿੱਤਾ ਹੈ। ਇਸ ਐੱਸ.ਯੂ.ਵੀ. ਦੀ ਐਕਸ-ਸ਼ੋਅਰੂਮ ਕੀਮਤ 39.9 ਲੱਖ ਰੁਪਏ ਹੈ। ਇਸ ਵਿਚ ਬੀ.ਐੱਸ.-6 ਪੈਟਰੋਲ ਇੰਜਣ ਦਿੱਤਾ ਗਿਆ ਹੈ। ਵੋਲਵੋ XC40 T4 R-Design ਪ੍ਰੀਮੀਅਮ ਸਮਾਲ ਐੱਸ.ਯੂ.ਵੀ. ਸੈਗਮੈਂਟ ’ਚ ਵੋਲਵੋ ਦੀ ਪਹਿਲੀ ਪੈਟਰੋਲ ਕਾਰ ਹੈ। XC40 ਐੱਸ.ਯੂ.ਵੀ. ਭਾਰਤ ’ਚ ਅਜੇ ਤਕ ਸਿਰਫ ਡੀਜ਼ਲ ਇੰਜਣ ’ਚ ਉਪਲੱਬਧ ਸੀ।

XC40 T4 R-Design ’ਚ BS-6 ਕੰਪਲਾਇੰਟ, 2.0-ਲੀਟਰ, 4-ਸਿਲੰਡਰ, ਟਰਬੋ-ਪੈਟਰੋਲ ਇੰਜਣ ਹੈ। ਇਹ ਇੰਜਣ 190hp ਦੀ ਪਾਵਰ ਅਤੇ 300Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 8-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ। ਪੈਟਰੋਲ ਇੰਜਣ ਵਾਲੀ ਇਹ ਐੱਸ.ਯੂ.ਵੀ. ਫਰੰਟ-ਵ੍ਹੀਲ ਡਰਾਈਵ ਸੁਪੋਰਟ ਕਰਦੀ ਹੈ, ਜਦਕਿ ਡੀਜ਼ਲ ਇੰਜਣ ਵਾਲਾ ਵੇਰੀਐਂਟ ਆਲ-ਵ੍ਹੀਲ ਡਰਾਈਵ ’ਚ ਆਉਂਦਾ ਹੈ।

ਪੈਟਰੋਲ ਇੰਜਣ ਵਾਲੀ XC40 ਸਿਰਫ ਇਕ ਵੇਰੀਐਂਟ R-Design ’ਚ ਉਪਲੱਬਧ ਹੈ। ਇਸ ਵਿਚ ਪੈਨੋਰਮਿਕ ਸਨਰੂਫ, ਸਮਾਰਟਫੋਨਜ਼ ਲਈ ਵਾਇਰਲੈੱਸ ਚਾਰਜਿੰਗ, ਐਂਡਰਾਇਡ ਆਟੋ ਅਤੇ ਐਪਲ ਕਾਰਪਲੇਅ ਸੁਪੋਰਟ ਦੇ ਨਾਲ 9-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, 12.3-ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ, 14-ਸਪੀਕਰ ਹਾਰਮਨ ਕਾਰਡਨ ਸਾਊਂਡ ਸਿਸਟਮ, ਡਿਊਲ-ਜ਼ੋਨ ਕਲਾਈਮੇਟ ਕੰਟਰੋਲ, ਫਰੰਟ ਅਤੇ ਰੀਅਰ ਪਾਰਕ-ਅਸਿਸਟ ਪਾਇਲਟ, ਡਾਇਮੰਡ-ਕੱਟ ਅਲੌਏ-ਵ੍ਹੀਲਜ਼ ਅਤੇ ਪਾਵਰਡ ਟੇਲਗੇਟ ਵਰਗੇ ਫੀਚਰਜ਼ ਮੌਜੂਦ ਹਨ। ਭਾਰਤੀ ਬਾਜ਼ਾਰ ’ਚ ਵੋਲਵੋ ਐਕਸ ਸੀ40 ਪੈਟਰੋਲ ਦਾ ਮੁਕਾਬਲਾ ਬੀ.ਐੱਮ.ਡਬਲਯੂ. ਐਕਸ1 (sDrive 20i xLine), ਮਰਲਡੀਜ਼ ਬੈਂਜ਼ GLA (GLA 200), ਆਡੀ Q3 (30TFSI) ਅਤੇ ਮਿਨੀ ਕੰਟਰੀਮੈਨ (Cooper S) ਵਰਗੀਆਂ ਗੱਡੀਆਂ ਨਾਲ ਹੋਵੇਗਾ।