ਸਿਰਫ 4 ਰੁਪਏ ‘ਚ 100 km ਦਾ ਸਫਰ ਤੈਅ ਕਰੇਗੀ ਇਹ ਇਲੈਕਟ੍ਰਿਕ ਸਾਈਕਲ, ਜਾਣੋ ਕੀਮਤ

09/14/2021 6:12:56 PM

ਗੈਜੇਟ ਡੈਸਕ– ਦੇਸ਼ ’ਚ ਲਗਾਤਾਰ ਇਲੈਕਟ੍ਰਿਕ ਸਾਈਕਲ ਦਾ ਸੈਗਮੈਂਟ ਵਧ ਰਿਹਾ ਹੈ। ਇਥੋਂ ਤਕ ਕਿ ਬੀ.ਐੱਮ.ਡਬਲਯੂ. ਵਰਗੀ ਕੰਪਨੀ ਨੇ ਵੀ ਹਾਲ ਹੀ ’ਚ ਆਪਣੀ ਕੰਸੈਪਟ ਇਲੈਕਟ੍ਰਿਕ ਸਾਈਕਲ Voltro Motors ਨੇ ਪੇਸ਼ ਕੀਤੀ ਹੈ, ਜਿਸ ਨੂੰ ਪੂਰਾ ਚਾਰਜ ਕਰਨ ਦੀ ਲਾਗਤ 4 ਰੁਪਏ ਤਕ ਆਉਂਦੀ ਹੈ ਅਤੇ ਇਹ ਇਕ ਵਾਰ ਪੂਰਾ ਚਾਰਜ ਹੋ ਕੇ 100 ਕਿਲੋਮੀਟਰ ਤਕ ਦਾ ਸਫਰ ਤੈਅ ਕਰ ਸਕਦੀ ਹੈ। 

ਲਾਂਚ ਕੀਤੇ ਦੋ ਮਾਡਲ
Voltro Motors ਨੇ ਆਪਣੀ ਇਸ ਇਲੈਕਟ੍ਰਿਕ ਸਾਈਕਲ ਦੇ ਦੋ ਮਾਡਲ VM 50 ਅਤੇ VM 100 ਲਾਂਚ ਕੀਤੇ ਹਨ। ਇਸ ਇਲੈਕਟ੍ਰਿਕ ਸਾਈਕਲ ਦੀ ਰੇਂਜ ਸਿੰਗਲ ਚਾਰਜ ’ਚ 75 ਕਿਲੋਮੀਟਰ ਤੋਂ ਲੈ ਕੇ 100 ਕਿਲੋਮੀਟਰ ਤਕ ਜਾਣ ਦੀ ਹੈ। ਸਭ ਤੋਂ ਵੱਡੀ ਗੱਲ ਇਸ ਨੂੰ ਪੂਰਾ ਚਾਰਜ ਕਰਨ ਦੀ ਲਾਗਤ 4 ਰੁਪਏ ਤੋਂ ਵੀ ਘੱਟ ਪੈਂਦੀ ਹੈ। ਹਾਲਾਂਕਿ, ਇਹ ਸੂਬਿਆਂ ਦੇ ਹਿਸਾਬ ਨਾਲ ਬਿਜਲੀ ਦੀਆਂ ਦਰਾਂ ’ਤੇ ਥੋੜ੍ਹੀ ਉਪਰ-ਹੇਠਾਂ ਹੋ ਸਕਦੀ ਹੈ। 

ਇਹ ਵੀ ਪੜ੍ਹੋ– ਐਪਲ ਦੀ ਚਿਤਾਵਨੀ! ਮੋਟਰਸਾਈਕਲ ਦੀ ਵਾਈਬ੍ਰੇਸ਼ਨ ਨਾਲ ਖ਼ਰਾਬ ਹੋ ਸਕਦੈ iPhone ਦਾ ਕੈਮਰਾ

ਡਬਲ ਸਵਾਰੀ ਵਾਲੀ ਪਹਿਲੀ ਈ-ਬਾਈਕ
ਹੁਣ ਤਕ ਬਾਜ਼ਾਰ ’ਚ ਜਿੰਨੀਆਂ ਵੀ ਇਲੈਕਟ੍ਰਿਕ ਸਾਈਕਲਾਂ ਹਨ, ਉਨ੍ਹਾਂਦੀ ਸਮੱਸਿਆ ਇਹ ਹੈ ਕਿ ਉਹ ਸਭ ਸਿੰਗਲ ਸੀਟ ਸਵਾਰੀ ਲਾਇਕ ਹੁੰਦੀਆਂ ਹਨ। Voltro Motors ਦੇ ਸੀ.ਈ.ਓ. ਪ੍ਰਸ਼ਾਂਤ ਕੁਮਾਰ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਇਹ ਦੇਸ਼ ਦੀ ਪਹਿਲੀ ਡਬਲ ਸਵਾਰੀ ਵਾਲੀ ਇਲੈਕਟ੍ਰਿਕ ਸਾਈਕਲ ਹੈ। ਇਸ ਦੀ ਟਾਪ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। 

ਇਹ ਵੀ ਪੜ੍ਹੋ– ਬੁਰੀ ਖ਼ਬਰ! 1 ਨਵੰਬਰ ਤੋਂ ਇਨ੍ਹਾਂ 43 ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ ਵਟਸਐਪ, ਦੇਖੋ ਪੂਰੀ ਲਿਸਟ

ਕੀਮਤ
Voltro Motors ਦੀ VM 50 ਦੀ ਕੀਮਤ 35,000 ਰੁਪਏ ਹੈ। ਜਦਕਿ VM 100 ਇਸ ਦਾ ਹਾਈ-ਐਂਡ ਮਾਡਲ ਹੈ ਜਿਸ ਦੀ ਕੀਮਤ 39,250 ਰੁਪਏ ਹੈ। ਇਹ ਇਕ ਇਲੈਕਟ੍ਰਿਕ ਸਾਈਕਲ ਹੈ, ਅਜਿਹੇ ’ਚ ਇਸ ਲਈ ਗਾਹਕਾਂ ਨੂੰ ਕਿਸੇ ਤਰ੍ਹਾਂ ਦੇ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈ। ਕੰਪਨੀ ਨੇ ਇਸ ਨੂੰ ਕਾਲੇ, ਪੀਲੇ, ਨੀਲੇ ਅਤੇ ਲਾਲ ਰੰਗ ’ਚ ਪੇਸ਼ ਕੀਤਾ ਹੈ। 

ਇਹ ਵੀ ਪੜ੍ਹੋ– OnePlus Nord 2 5G ’ਚ ਫਿਰ ਹੋਇਆ ਧਮਾਕਾ, ਵਕੀਲ ਦੇ ਕੋਟ ’ਚ ਫਟਿਆ ਫੋਨ

Rakesh

This news is Content Editor Rakesh