8 ਦਹਾਕਿਆਂ ਬਾਅਦ ਫਾਕਸਵੈਗਨ ਦੀ ਆਈਕਾਨਿਕ ਕਾਰ ‘ਬੀਟਲ’ ਹੋਈ ਬੰਦ

07/13/2019 3:50:43 PM

ਆਟੋ ਡੈਸਕ– ਕਰੀਬ 8 ਦਹਾਕਿਆਂ ਤੋਂ ਫਾਕਸਵੈਗਨ ਦੀ ਲਾਈਨਅਪ ’ਚ ਮੌਜੂਦ ਆਈਕਾਨਿਕ ਕਾਰ Beetle ਨੇ ਹੁਣ ਅਲਵਿਦਾ ਕਹਿ ਦਿੱਤਾ ਹੈ। ਫਾਕਸਵੈਗਨ ਦੀ ਆਖਰੀ ਬੀਟਲ ਕਾਰ ਬੁੱਧਵਾਰ ਨੂੰ ਮੈਕਸੀਕੋ ’ਚ ਕੰਪਨੀ ਦੀ ਫੈਕਟਰੀ ਤੋਂ ਬਣ ਕੇ ਨਿਕਲੀ। ਡੈਨਿਮ ਬਲਿਊ ਕਲਰ ਦੀ ਇਹ ਕਾਰ ਵੇਚੀ ਨਹੀਂ ਜਾਵੇਗੀ, ਸਗੋਂ ਇਸ ਨੂੰ ਪੈਬਲਾ ’ਚ ਫਾਕਸਵੈਗਨ ਦੇ ਲੋਕਲ ਮਿਊਜ਼ੀਅਮ ’ਚ ਰੱਖਿਆ ਜਾਵੇਗਾ। 

ਫਾਕਸਵੈਗਨ ਨੇ 1930 ਦੇ ਦਹਾਕੇ ਦੇ ਅੰਤ ’ਚ ਬੀਟਲ ਕਾਰ ਲਾਂਚ ਕੀਤੀ ਸੀ। ਅਮਰੀਕਾ ’ਚ ਇਹ ਕਰੀਬ 50 ਲੱਖ ਯੂਨਿਟ ਵੇਚੀ ਗਈ ਹੈ। ਉਥੇ ਹੀ ਦੁਨੀਆ ਭਰ ’ਚ ਕੁਲ 2.15 ਕਰੋੜ ਬੀਟਲ ਕਾਰਾਂ ਵਿਕੀਆਂ ਹਨ। ਸਾਲ 1998 ’ਚ ਕੰਪਨੀ ਨੇ ਨਹੀਂ ਯਾਨੀ ਸੈਕਿੰਡ ਜਨਰੇਸ਼ਨ ਬੀਟਲ ਲਾਂਚ ਕੀਤੀ। 1998 ਤੋਂ 2010 ਦੇ ਵਿਚਕਾਰ 12 ਲੱਖ ਤੋਂ ਜ਼ਿਆਦਾ ਨਵੀਂ ਜਨਰੇਸ਼ਨ ਬੀਟਲ ਵਿਕੀਆਂ। ਇਸ ਤੋਂ ਬਾਅਦ ਸਾਲ 2011 ’ਚ ਫਾਕਸਵੈਗਨ ਨੇ ਥਰਡ ਯਾਨੀ ਵਰਤਮਾਣ ਜਨਰੇਸ਼ਨ ਬੀਟਾਲ ਲਾਂਚ ਕੀਤੀ। ਥਰਡ ਜਨਰੇਸ਼ਨ ਬੀਟਲ ਹੁਣ ਤਕ 5 ਲੱਖ ਤੋਂ ਜ਼ਿਆਦਾ ਬਣਾਈਆਂ ਜਾ ਚੁੱਕੀਆਂ ਹਨ। 

 

ਕਈ ਕਲਰ ਅਤੇ ਐਡੀਸ਼ਨਸ ’ਚ ਆਈ ਬੀਟਲ
ਸੈਕਿੰਡ ਅਤੇ ਥਰਡ ਜਨਰੇਸ਼ਨ ਬੀਟਲ ਨੂੰ ਕੂਪ ਅਤੇ ਕਨਵਰਟਿਬਲ, ਦੋਵਾਂ ਵੇਰੀਐਂਟ ’ਚ ਵੇਚਿਆ ਗਿਆ ਹੈ। ਇਨ੍ਹਾਂ ਦੋਵਾਂ ਜਨਰੇਸ਼ਨ ਨੂੰ ਮਿਲਾ ਕੇ ਇਹ ਕਾਰ 23 ਐਕਸਟੀਰੀਅਰ ਕਲਰ, 32 ਤਰ੍ਹਾਂ ਦੇ ਇੰਟੀਰੀਅਰ, 13 ਵੱਖ-ਵੱਖ ਇੰਜਣ ਕੰਫਿਗਰੇਸ਼ਨ ਅਤੇ 19 ਸਪੈਸ਼ਲ ਐਡੀਸ਼ਨ ’ਚ ਬਾਜ਼ਾਰ ’ਚ ਉਤਾਰੀ ਗਈ ਹੈ। ਇਨ੍ਹਾਂ ਬੀਟਲ ਕਾਰਾਂ ਨੂੰ ਦੁਨੀਆ ਭਰ ਦੇ 91 ਬਾਜ਼ਾਰਾਂ ’ਚ ਵੇਚਿਆ ਗਿਆ ਹੈ।