ਵਕਸਵੈਗਨ ਜਲਦ ਹੀ ਲਾਂਚ ਕਰੇਗੀ ਨਵੀਂ ਟਾਈਗਨ ਕੰਪੈਕਟ ਸਾਈਜ਼ SUV

11/15/2020 6:40:58 PM

ਆਟੋ ਡੈਸਕ—ਜਰਮਨੀ ਦੀ ਕਾਰ ਨਿਰਮਾਤਾ ਕੰਪਨੀ ਵਾਕਸਵੈਗਨ ਭਾਰਤੀ ਬਾਜ਼ਾਰ 'ਚ ਆਪਣੀ ਨਵੀਂ ਟਾਈਗਨ ਕੰਪੈਕਟ ਸਾਈਜ਼ SUV ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਕਾਰ ਦੀ ਤਸਵੀਰ ਨੂੰ ਕਪੰਨੀ ਨੇ ਆਪਣੇ ਆਧਿਕਾਰਿਤ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਇਸ ਨੂੰ ਖਾਸ ਤੌਰ 'ਤੇ ਕੰਪਨੀ ਹੁੰਡਈ ਕ੍ਰੈਟਾ ਅਤੇ ਕਿਆ ਸੇਲਟੋਸ ਦੇ ਮੁਕਾਬਲੇ 'ਚ ਭਾਰਤੀ ਬਾਜ਼ਾਰ 'ਚ ਪੇਸ਼ ਕਰੇਗੀ। ਵਾਕਸਵੈਗਨ ਟਾਈਗਨ ਕੰਪਨੀ ਦੇ 'ਇੰਡੀਆ 2.0' ਪ੍ਰੋਜੈਕਟ ਤਹਿਤ ਲਿਆਇਆ ਜਾ ਰਿਹਾ ਪਹਿਲਾ ਉਤਪਾਦ ਹੋਣ ਵਾਲਾ ਹੈ। ਇਸ ਐੱਸ.ਯੂ.ਵੀ. ਨੂੰ ਕੰਪਨੀ ਨੇ ਆਪਣੀ ਆਧਿਕਾਰਿਤ ਵੈੱਬਸਾਈਟ 'ਤੇ ਵੀ ਅਪਡੇਟ ਕਰ ਦਿੱਤਾ ਹੈ, ਹਾਲਾਂਕਿ ਇਸ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ :-ਭਾਰਤ 'ਚ ਸ਼ੁਰੂ ਹੋਈ iPhone 12 mini, iPhone 12 Pro Max ਦੀ ਸੇਲ, ਜਾਣੋ ਕੀਮਤ ਤੇ ਆਫਰਸ

ਰਿਪੋਰਟ ਮੁਤਾਬਕ ਇਸ ਕਾਰ ਨੂੰ ਸਾਲ 2021 ਦੀ ਸ਼ੁਰੂਆਤ 'ਚ ਲਾਂਚ ਕੀਤਾ ਜਾਵੇਗਾ। ਇਸ ਕਾਰ 'ਚ ਸਲੀਕ ਹੈਡਲੈਪਸ ਦਿੱਤੇ ਗਏ ਹਨ। ਇਸ ਦੇ ਫਾਗ ਲੈਂਪ ਏਰੀਆ 'ਚ ਚਾਰੋਂ ਪਾਸੇ ਕ੍ਰੋਮ ਸਟ੍ਰਿਪ ਦਾ ਇਸਤੇਮਾਲ ਹੋਇਆ ਹੈ। ਸਕਿਡ ਪਲੇਟ ਇਸ ਨੂੰ ਬਹੁਤ ਹੀ ਸ਼ਾਨਦਾਰ ਲੁੱਕ ਦਿੰਦੀ ਹੈ। ਰੀਅਰ ਦੀ ਗੱਲ ਕਰੀਏ ਤਾਂ ਇਸ 'ਚ ਇਕ ਆਲ-ਐੱਲ.ਈ.ਡੀ. ਯੂਨਿਟ ਲੱਗਿਆ ਹੈ। ਵਾਕਸਵੈਗਨ ਦੇ ਲੋਗੋ ਨੂੰ ਇਸ ਦੇ ਸੈਂਟਰ 'ਚ ਲਗਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਐੱਸ.ਯੂ.ਵੀ. 'ਚ ਟਰਬੋ-ਪੈਟਰੋਲ ਇੰਜਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ :-ਵੋਡਾ-ਆਈਡੀਆ ਦੇ ਇਸ ਪਲਾਨ ’ਚ ਮਿਲੇਗਾ ਅਨਲਿਮਟਿਡ ਡਾਟਾ ਤੇ Amazon Prime ਦੀ ਫ੍ਰੀ ਸਬਸਕ੍ਰਿਪਸ਼ਨ

Karan Kumar

This news is Content Editor Karan Kumar