ਵੋਡਾਫੋਨ ਨੂੰ ਨਵਾਂ ਧਮਾਕਾ : 6 ਰੁਪਏ ''ਚ ਮਿਲੇਗਾ 1 ਜੀ.ਬੀ. 4ਜੀ ਡਾਟਾ

03/19/2017 6:40:40 PM

ਜਲੰਧਰ- ਭਾਰਤ ਦੀ 4ਜੀ ਨੈੱਟਵਰਕ ਨਿਰਮਾਤਾ ਕੰਪਨੀ ਰਿਲਾਇੰਸ ਜਿਓ ਨੇ 1 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਟੈਰਿਫ ਪਲਾਨ ਦਾ ਐਲਾਨ ਕਰਦੇ ਹੀ ਏਅਰਟੈੱਲ, ਵੋਡਾਫੋਨ, ਬੀ.ਐੱਸ.ਐੱਨ.ਐੱਲ. ਅਤੇ ਆਈਡੀਆ ਵਰਗੀਆਂ ਟੈਲੀਕਾਮ ਕੰਪਨੀਆਂ ਦੀ ਨੀਂਦ ਉਡਾ ਦਿੱਤੀ ਹੈ। ਜਿਓ ਦੇ ਟੈਰਿਫ ਪਲਾਨ ਦੇ ਐਲਾਨ ਤੋਂ ਬਾਅਦ ਮੁੱਖ ਟੈਲੀਕਾਮ ਕੰਪਨੀਆਂ ''ਚ ਪ੍ਰਾਈਜ਼ ਵਾਰ ਛਿੜ ਗਈ ਹੈ। ਇਸ ਪ੍ਰਾਈਜ਼ ਵਾਰ ਦੇ ਚੱਲਦੇ ਵੋਡਾਫੋਨ ਨੇ ਨਵਾਂ ਪਲਾਨ ਲਾਂਚ ਕੀਤਾ ਹੈ ਜਿਸ ਵਿਚ ਗਾਹਕਾਂ ਨੂੰ 352 ਰੁਪਏ ''ਚ 56 ਦਿਨਾਂ ਲਈ ਰੋਜ਼ਾਨਾ 1ਜੀ.ਬੀ. ਡਾਟਾ ਮਿਲੇਗਾ। ਮਤਲਬ ਕਿ ਹਰ ਰੋਜ਼ ਦੇ ਹਿਸਾਬ ਨਾਲ ਸਿਰਫ 6 ਰੁਪਏ ''ਚ 1ਜੀ.ਬੀ. ਡਾਟਾ ਦਿੱਤਾ ਜਾਵੇਗਾ। ਇਹ ਆਫਰ ਚੁਣੇ ਹੋਏ ਗਾਹਕਾਂ ਲਈ ਹੋਵੇਗੀ। ਮਤਲਬ ਕਿ ਕੰਪਨੀ ਵੱਲੋਂ ਜਿਨ੍ਹਾਂ ਨੂੰ ਇਹ ਮੈਸੇਜ ਮਿਲੇਗਾ ਉਹੀ ਇਸ ਆਫਰ ਦਾ ਫਾਇਦਾ ਲੈ ਸਕਣਗੇ। 
ਆਫਰ ਨੂੰ ਐਕਟੀਵੇਟ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਮਾਈ ਵੋਡਾਫੋਨ ਐਪ (My Vodafone App) ਨੂੰ ਡਾਊਨਲੋਡ ਕਰਨਾ ਹੋਵੇਗਾ। ਐਪ ''ਚ ਜਾ ਕੇ ਸਭ ਤੋਂ ਹੇਠਾਂ ਨਜ਼ਰ ਆ ਰਹੇ ਆਫਰ ਸੈਕਸ਼ਨ ''ਤੇ ਕਲਿਕ ਕਰਨ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੇ ਨੰਬਰ ''ਤੇ ਇਹ ਆਫਰ ਮਿਲੇਗੀ ਜਾ ਨਹੀਂ।