ਵੋਡਾਫੋਨ ਲਿਆਈ 39 ਰੁਪਏ ਦਾ ਨਵਾਂ ਪ੍ਰੀਪੇਡ ਪਲਾਨ, ਮਿਲਣਗੇ ਇਹ ਫਾਇਦੇ

11/05/2019 5:33:26 PM

ਗੈਜੇਟ ਡੈਸਕ– ਗੈਜੇਟ ਡੈਸਕ– ਟੈਲੀਕਾਮ ਇੰਡਸਟਰੀ ’ਚ ਵਧਦੀ ਮੁਕਾਬਲੇਬਾਜ਼ੀ ਨੂੰ ਦੇਖਦੇ ਹੋਏ ਕੰਪਨੀਆਂ ਆਪਣੇ ਨਵੇਂ-ਨਵੇਂ ਪਲਾਨਸ ਲਾਂਚ ਕਰ ਰਹੀਆਂ ਹਨ। ਕੰਪਨੀਆਂ ਦੀ ਕੋਸ਼ਿਸ਼ ਹੈ ਕਿ ਹਰ ਪ੍ਰਾਈਜ਼ ਕੈਟਾਗਿਰੀ ’ਚ ਆਫਰ ਕਰਨ ਲਈ ਉਨ੍ਹਾਂ ਕੋਲ ਕੋਈ ਨਾ ਕੋਈ ਪਲਾਨ ਹੋਵੇ। ਇਸੇ ਕੜੀ ’ਚ ਵੋਡਾਫੋਨ ਨੇ ਹੁਣ 39 ਰੁਪਏ ਦਾ ਆਲ ਰਾਊਂਡਰ ਪਲਾਨ ਲਾਂਚ ਕੀਤਾ ਹੈ। ਵੋਡਾਫੋਨ ਗਾਹਕਾਂ ਨੂੰ ਬਿਹਤਰ ਰੀਚਾਰਜ ਆਪਸ਼ਨ ਦੇਣ ਲਈ ਚੁਣੇ ਹੋਏ ਰਾਜਾਂ ’ਚ ਵੱਖ-ਵੱਖ ਆਲ ਰਾਊਂਡਰ ਪਲਾਨਸ ਲਾਂਚ ਕਰ ਰਹੀ ਹੈ। ਕੰਪਨੀ ਇਸ ਤੋਂ ਪਹਿਲਾਂ 45 ਰੁਪਏ ਅਤੇ 69 ਰੁਪਏ ਦੇ ਆਲ ਰਾਊਂਡਰ ਪਲਾਨ ਲਾਂਚ ਕਰ ਚੁੱਕੀ ਹੈ। ਫਿਲਹਾਲ ਆਓ ਜਾਣਦੇ ਹਾਂ 39 ਰੁਪਏ ਦੇ ਲੇਟੈਸਟ ਆਲ ਰਾਊਂਡਰ ਪਲਾਨ ’ਚ ਗਾਹਕਾਂ ਨੂੰ ਕੀ ਕੁਝ ਆਫਰ ਕੀਤਾ ਜਾ ਰਿਹਾ ਹੈ। 

ਮਿਲਦੇ ਹਨ ਇਹ ਫਾਇਦੇ
35 ਰੁਪਏ ਦੇ ਟਾਕਟਾਈਮ ਪਲਾਨ ਨਾਲੋਂ 39 ਰੁਪਏ ਵਾਲਾ ਆਲ ਰਾਊਂਡਰ ਪ੍ਰੀਪੇਡ ਪਲਾਨ ਕਾਫੀ ਅਲੱਗ ਹੈ। 39 ਰੁਪਏ ਵਾਲੇ ਪਲਾਨ ’ਚ ਫੁੱਲ-ਟਾਕਟਾਈਮ ਬੈਨਿਫਿਟ ਦਿੱਤਾ ਜਾ ਰਿਹਾ ਹੈ। ਇਸ ਵਿਚ 30 ਰੁਪਏ ਦਾ ਮੇਨ ਟਾਕਟਾਈਮ ਹੈ ਅਤੇ 9 ਰੁਪਏ ਦਾ ਐਕਸਟਰਾ ਟਾਕਟਾਈਮ ਮਿਲਦਾ ਹੈ। ਪਲਾਨ ਦੀ ਮਿਆਦ 7 ਦਿਨਾਂ ਦੀ ਹੈ। ਪਲਾਨ ’ਚ ਮਿਲਣ ਵਾਲੇ ਦੂਜੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਵਿਚ 100MB ਡਾਟਾ ਵੀ ਆਫਰ ਕੀਤਾ ਜਾ ਰਿਹਾ ਹੈ। ਪਲਾਨ ਨੂੰ ਸਬਸਕ੍ਰਾਈਬ ਕਰਾਉਣ ’ਤੇ ਆਊਟਗੋਇੰਗ ਕਾਲਿੰਗ ਲਈ 2.5 ਪੈਸੇ ਪ੍ਰਤੀ ਸੈਕਿੰਡ ਦੀ ਦਰ ਨਾਲ ਚਾਰਜ ਕੀਤਾ ਜਾਵੇਗਾ। 

ਪਲਾਨ ’ਚ ਆਫਰ ਕੀਤੇ ਜਾਣ ਵਾਲੇ ਫਾਇਦਿਆਂ ਦੀ ਗੱਲ ਕਰੀਏ ਤਾਂ ਪਾਓਗੇ ਕਿ 35 ਰੁਪਏ ਵਾਲੇ ਰੀਚਾਰਜ ਪਲਾਨ ਨਾਲ ਕਾਫੀ ਮਿਲਦੇ-ਜੁਲਦੇ ਹਨ। ਦੱਸ ਦੇਈਏ ਕਿ 35 ਰੁਪਏ ਵਾਲੇ ਰੀਚਾਰਜ ਪਲਾਨ ’ਚ 26 ਰੁਪਏ ਦੇ ਟਾਕਟਾਈਮ ਦੇ ਨਾਲ 100Mb ਡਾਟਾ ਅਤੇ 2.5 ਪੈਸੇ ਪ੍ਰਤੀ ਸੈਕਿੰਡ ਦੀ ਦਰ ਨਾਲ ਆਊਟਗੋਇੰਗ ਕਾਲਿੰਗ ਮਿਲਦੀ ਹੈ। ਦੋਵੇਂ ਪਲਾਨ ਵੋਡਾਫੋਨ ਅਕਾਊਂਟ ਦੀ ਸਰਵਿਸ ਵੈਲਿਡਿਟੀ ਨੂੰ 28 ਦਿਨਾਂ ਤਕ ਵਧਾ ਦਿੰਦੇ ਹਨ।