VI ਦੇ 365 ਦਿਨਾਂ ਦੀ ਮਿਆਦ ਵਾਲੇ ਪਲਾਨ, ਮਿਲੇਗਾ 50GB ਵਾਧੂ ਡਾਟਾ

06/17/2023 4:46:18 PM

ਗੈਜੇਟ ਡੈਸਕ- ਵੋਡਾਫੋਨ-ਆਈਡੀਆ (VI) ਦੇਸ਼ ਦੀ ਅਜਿਹੀ ਪ੍ਰਾਈਵੇਟ ਟੈਲੀਕਾਮ ਕੰਪਨੀ ਹੈ ਜਿਸ ਕੋਲ ਸਭ ਤੋਂ ਘੱਟ ਗਾਹਕ ਹਨ। ਵੋਡਾਫੋਨ-ਆਈਡੀਆ ਦੇ ਗਾਹਕਾਂ ਦੀ ਗਿਣਤੀ 30 ਕਰੋੜ ਤੋਂ ਵੀ ਘੱਟ ਹੈ, ਹਾਲਾਂਕਿ ਜੋ ਗਾਹਕ ਹਨ ਉਨ੍ਹਾਂ ਇਨ੍ਹਾਂ ਦੀਆਂ ਸਹੂਲਤਾਂ ਮਿਲ ਰਹੀਆਂ ਹਨ। ਜੇਕਰ ਤੁਸੀਂ ਵੀ ਵੋਡਾਫੋਨ-ਆਈਡੀਆ ਦੇ ਗਾਹਕ ਹੋ ਅਤੇ ਪ੍ਰੀਪੇਡ ਸਿਮ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਇਸ ਰਿਪੋਰਟ 'ਚ ਅਸੀਂ ਤੁਹਾਨੂੰ VI ਦੇ 365 ਦਿਨਾਂ ਦੀ ਮਿਆਦ ਵਾਲੇ ਪਲਾਨ ਬਾਰੇ ਦੱਸ ਰਹੇ ਹਾਂ।

VI ਦੇ 365 ਦਿਨਾਂ ਦੀ ਮਿਆਦ ਵਾਲੇ ਪਲਾਨ

VI ਕੋਲ ਇਕ 3,099 ਰੁਪਏ ਦਾ ਪਲਾਨ ਹੈ। VI ਦੇ ਇਸ ਪਲਾਨ 'ਚ ਰੋਜ਼ਾਨਾ 2 ਜੀ.ਬੀ. ਡਾਟਾ ਮਿਲਦਾ ਹੈ। ਇਸਤੋਂ ਇਲਾਵਾ ਇਸ ਪਲਾਨ 'ਚ ਰੋਜ਼ 100 ਐੱਸ.ਐੱਮ.ਐੱਸ. ਮਿਲਦੇ ਹਨ। ਇਸ ਪਲਾਨ 'ਚ VI ਹੀਰੋ ਅਨਲਿਮਟਿਡ ਫਾਇਦੇ ਵੀ ਮਿਲਦੇ ਹਨ। ਇਸ ਵਿਚ ਬਿੰਜ ਆਲ ਨਾਈਟ, ਵਿੰਕੇਂਡ ਡਾਟਾ ਰੋਲਓਵਰ ਅਤੇ ਡਾਟਾ ਡਿਲਾਈਟ ਸ਼ਾਮਲ ਹਨ। VI ਦੇ ਇਸ ਪਲਾਨ 'ਚ 50 ਜੀ.ਬੀ. ਤਕ ਵਾਧੂ ਡਾਟਾ ਅਤੇ ਡਿਜ਼ਨੀ ਪਲੱਸ ਹੋਟਸਟਾਰ ਦਾ ਮੋਬਾਇਲ ਸਬਸਕ੍ਰਿਪਸ਼ਨ ਮਿਲਦਾ ਹੈ।

VI ਦਾ 2,999 ਰੁਪਏ ਵਾਲਾ ਪਲਾਨ ਵੀ 365 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ। ਇਸ ਵਿਚ ਕੁੱਲ 850 ਜੀ.ਬੀ. ਡਾਟਾ ਮਿਲਦਾ ਹੈ। ਇਸਤੋਂ ਇਲਾਵਾ ਇਸ ਪਲਾਨ 'ਚ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 100 ਐੱਸ.ਐੱਮ.ਐੱਸ. ਮਿਲਦੇ ਹਨ। ਇਸ ਵਿਚ ਵੀ ਬਿੰਜ ਆਲ ਨਾਈਟ ਮਿਲਦਾ ਹੈ। 

2,899 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ VI ਦੇ ਇਸ ਪਲਾਨ 'ਚ ਰੋਜ਼ 1.5 ਜੀ.ਬੀ. ਡਾਟਾ ਮਿਲਦਾ ਹੈ। ਇਸਨੂੰ ਇਕ ਕਿਫਾਇਤੀ ਪਲਾਨ ਕਿਹਾ ਜਾਂਦਾ ਹੈ। ਇਸ ਵਿਚ ਵੀ ਬਿੰਜ ਆਲ ਨਾਈਟ, ਵਿਕੇਂਡ ਡਾਟਾ ਰੋਲਓਵਰ, ਅਨਲਿਮਟਿਡ ਕਾਲਿੰਗ ਅਤੇ ਰੋਜ਼ 100 ਐੱਸ.ਐੱਮ.ਐੱਸ. ਮਿਲਦੇ ਹਨ। ਇਸ ਪਲਾਨ 'ਚ ਕੁੱਲ 50 ਜੀ.ਬੀ. ਡਾਟਾ ਮਿਲਦਾ ਹੈ। 

VI ਦੇ 1,799 ਰੁਪਏ ਵਾਲੇ ਸਾਲਾਨਾ ਪਲਾਨ 'ਚ ਕੁੱਲ 24 ਜੀ.ਬੀ. ਡਾਟਾ ਮਿਲਦਾ ਹੈ। ਇਸ ਵਿਚ ਕੁੱਲ 3,600 ਐੱਸ.ਐੱਮ.ਐੱਸ. ਮਿਲਦੇ ਹਨ। ਇਸ ਪਲਾਨ ਦੇ ਨਾਲ ਅਨਲਿਮਟਿਡ ਕਾਲਿੰਗ ਅਤੇ Vi Movies ਅਤੇ ਟੀਵੀ ਬੇਸਿਕ ਦਾ ਐਕਸੈਸ ਮਿਲਦਾ ਹੈ।

Rakesh

This news is Content Editor Rakesh