ਵੋਡਾਫੋਨ-ਆਈਡੀਆ ਦੇ ਇਨ੍ਹਾਂ ਗਾਹਕਾਂ ਨੂੰ ਮੁਫ਼ਤ ਮਿਲ ਰਿਹੈ 7GB ਡਾਟਾ

Friday, Sep 25, 2020 - 03:44 PM (IST)

ਗੈਜੇਟ ਡੈਸਕ– ਵੋਡਾਫੋਨ-ਆਈਡੀਆ ਦੀ ਰਿਬ੍ਰਾਂਡਿੰਗ ਹੁਣ ‘ਵੀ’ ਦੇ ਤੌਰ ’ਤੇ ਹੋ ਗਈ ਹੈ। ਨਵੀਂ ਬ੍ਰਾਂਡਿੰਗ ਹੋਣ ਤੋਂ ਬਾਅਦ ਕੰਪਨੀ ਆਪਣੇ ਗਾਹਕਾਂ ਨੂੰ ਮੁਫ਼ਤ 1 ਜੀ.ਬੀ. ਡਾਟਾਦੇ ਰਹੀ ਹੈ। ‘ਵੀ’ ਭਾਰਤੀ ਬਾਜ਼ਾਰ ’ਚ ਤੇਜ਼ੀ ਨਾਲ ਛਾਅ ਜਾਣਾ ਚਾਹੁੰਦੀ ਹੈ। ਕੰਪਨੀ ’ਤੇ ਏ.ਜੀ.ਆਰ. ਦੇ ਰੂਪ ’ਚ 54,754 ਕਰੋੜ ਰੁਪਏ ਦਾ ਕਰਜ਼ਾ ਹੈ ਜਿਸ ਨੂੰ ਚੁਕਾਉਣ ਲਈ ‘ਵੀ’ ਕੋਲ 10 ਸਾਲਾਂ ਦਾ ਸਮਾਂ ਹੈ। 

‘ਵੀ’ ਦੇ ਕਈ ਅਜਿਹੇ ਗਾਹਕ ਹਨ ਜਿਨ੍ਹਾਂ ਕੋਲ ਕੰਪਨੀ ਦਾ ਸਿਮ ਕਾਰਡ ਤਾਂ ਹੈ ਪਰ ਉਹ ਐਕਟਿਵ ਤੌਰ ’ਤੇ ਸਿਮ ਦਾ ਇਸਤੇਮਾਲ ਨਹੀਂ ਕਰ ਰਹੇ। ਅਜਿਹੇ ਗਾਹਕਾਂ ਨੂੰ ਧਿਆਨ ’ਚ ਰੱਖਦੇ ਹੋਏ ਕੰਪਨੀ ਨੇ ਇਹ ਪੇਸ਼ਕਸ਼ ਦਿੱਤਾ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਤਾਰ ਨਾਲ...

ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਹ ਇਕ ਪ੍ਰਮੋਸ਼ਨਲ ਆਫਰ ਹੈ। ਇਸ ਆਫਰ ਤਹਿਤ ‘ਵੀ’ ਆਪਣੇ ਮੌਜੂਦਾ ਗਾਹਕਾਂ ਨੂੰ ਮੁਫ਼ਤ ’ਚ 1 ਜੀ.ਬੀ. 4ਜੀ ਡਾਟਾ ਦੇ ਰਹੀ ਹੈ। ਇਸ ਡਾਟਾ ਦੀ ਮਿਆਦ 7 ਦਿਨਾਂ ਦੀ ਹੈ। ਜੇਕਰ 7 ਦਿਨਾਂ ’ਚ ਤੁਸੀਂ ਡਾਟਾ ਖ਼ਤਮ ਨਹੀਂ ਕਰਦੇ ਤਾਂ ਡਾਟਾ ਆਪਣੇ-ਆਪ ਖ਼ਤਮ ਹੋ ਜਾਵੇਗਾ। ਇਸ ਪੇਸ਼ਕਸ਼ ਦੀ ਜਾਣਕਾਰੀ ਸਭ ਤੋਂ ਪਹਿਲਾਂ ਟੈਲੀਕਾਮ ਟਾਕ ਨੇ ਦਿੱਤੀ ਹੈ। 

Rakesh

This news is Content Editor Rakesh