ਸਿਰਫ਼ 8 ਰੁਪਏ ’ਚ ਰੋਜ਼ 4GB ਡਾਟਾ ਤੇ ਮੁਫ਼ਤ ਕਾਲਿੰਗ ਦੀ ਸੁਵਿਧਾ ਦੇ ਰਹੀ ਇਹ ਕੰਪਨੀ

06/06/2021 12:13:58 PM

ਗੈਜੇਟ ਡੈਸਕ– ਵੋਡਾਫੋਨ-ਆਈਡੀਆ ਭਾਰਤ ਦੀਆਂ ਦਿੱਗਜ ਟੈਲੀਕਾਮ ਕੰਪਨੀਆਂ ’ਚੋਂ ਇਕ ਹੈ। ਵੋਡਾ-ਆਈਡੀਆ ਕੋਲ ਇਕ ਤੋਂ ਵਧ ਕੇ ਇਕ ਪ੍ਰੀਪੇਡ ਪਲਾਨ ਹਨ। ਇਨ੍ਹਾਂ ’ਚ ਤੁਹਾਨੂੰ ਹਾਈ-ਸਪੀਡ ਡਾਟਾ ਤੋਂ ਲੈ ਕੇ ਅਨਲਿਮਟਿਡ ਕਾਲਿੰਗ ਅਤੇ ਪ੍ਰੀਮੀਅਮ ਐਪ ਦੀ ਸਬਸਕ੍ਰਿਪਸ਼ਨ ਤਕ ਮਿਲੇਗੀ। ਇੰਨਾ ਹੀ ਨਹੀਂ ਤੁਹਾਨੂੰ ਜ਼ੋਮਾਟੋ ’ਤੇ ਵੀ ਡਿਸਕਾਊਂਟ ਦਿੱਤਾ ਜਾਵੇਗਾ। ਜੇਕਰ ਤੁਸੀਂ ਵੋਡਾ-ਆਈਡੀਆ ਦੇ ਗਾਹਕ ਹਨ ਅਤੇ ਆਪਣੇ ਲਈ ਨਵੇਂ ਰੀਚਾਰਜ ਪਲਾਨ ਦੀ ਭਾਲ ਕਰ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਇਕ ਖ਼ਾਸ ਪ੍ਰੀਪੇਡ ਪਲਾਨ ਲੈ ਕੇ ਆਏ ਹਾਂ। ਇਸ ਵਿਚ ਤੁਹਾਨੂੰ ਸਿਰਫ਼ 8 ਰੁਪਏ ਦੇ ਖ਼ਰਚ ’ਤੇ ਰੋਜ਼ਾਨਾ 4 ਜੀ.ਬੀ. ਡਾਟਾ ਅਤੇ ਮੁਫ਼ਤ ਕਾਲਿੰਗ ਸਮੇਤ ਕਈ ਸੁਵਿਧਾਵਾਂ ਮਿਲਣਗੀਆਂ। ਆਓ ਜਾਣਦੇ ਹਾਂ ਇਸ ਪਲਾਨ ਬਾਰੇ ਵਿਸਤਾਰ ਨਾਲ...

ਵੋਡਾ-ਆਈਡੀਆ ਦਾ 449 ਰੁਪਏ ਵਾਲਾ ਪ੍ਰੀਪੇਡ ਪਲਾਨ
ਵੋਡਾ-ਆਈਡੀਆ ਦਾ 449 ਰੁਪਏ ਵਾਲਾ ਰੀਚਾਰਜ ਪਲਾਨ ਸ਼ਾਨਦਾਰ ਹੈ। ਇਸ ਪਲਾਨ ਦੀ ਮਿਆਦ 56 ਦਿਨਾਂ ਦੀ ਹੈ। ਜੇਕਰ ਤੁਸੀਂ ਇਸ ਪਲਾਨ ਦੀ ਕੀਮਤ 449 ਰੁਪਏ ਨੂੰ ਮਿਆਦ ਦੇ ਹਿਸਾਬ ਨਾਲ ਡਿਵਾਈਡ ਕਰੋਗੇ ਤਾਂ ਰੋਜ਼ਾਨਾ ਦਾ ਖਰਚ ਸਿਰਫ਼ 8 ਰੁਪਏ ਆਉਂਦਾ ਹੈ। 8 ਰੁਪਏ ’ਚ ਤੁਹਾਨੂੰ ਰੋਜ਼ਾਨਾ 4 ਜੀ.ਬੀ. ਡਾਟਾ ਅਤੇ 100 ਐੱਸ.ਐੱਮ.ਐੱਸ. ਮਿਲਣਗੇ। ਇੰਨਾ ਹੀ ਨਹੀਂ ਤੁਸੀਂ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਕਰ ਸਕੋਗੇ। ਨਾਲ ਹੀ ਇਸ ਵਿਚ ਤੁਹਾਨੂੰ ਐੱਮ.ਪੀ.ਐੱਲ. ਖੇਡਣ ਲਈ 125 ਰੁਪਏ ਦਾ ਬੋਨਸ, ਜ਼ੋਮਾਟੋ ’ਤੇ 75 ਰੁਪਏ ਦਾ ਡਿਸਕਾਊਂਟ ਅਤੇ ਵੀ.ਆਈ. ਮੂਵੀ ਐਂਡ ਟੀ.ਵੀ. ਦਾ ਸਬਸਕ੍ਰਿਪਸ਼ਨ ਮਿਲਦਾ ਹੈ। 

ਦੱਸ ਦੇਈਏ ਕਿ ਵੋਡਾ-ਆਈਡੀਆ ਨੇ ਫਰਵਰੀ 2021 ’ਚ ਆਪਣੇ ਗਾਹਕਾਂ ਲਈ VoWi-Fi ਜਾਂ Vi WiFi ਕਾਲਿੰਗ ਸਰਵਿਸ ਨੂੰ ਲਾਂਚ ਕੀਤਾ ਸੀ। ਇਸ ਸਰਵਿਸ ’ਚ ਗਾਹਕਾਂ ਨੂੰ ਬਿਨਾਂ ਨੈੱਟਵਰਕ ਜਾਂ ਘੱਟ ਨੈੱਟਵਰਕ ਹੋਣ ’ਤੇ ਕਾਲਿੰਗ ਦੀ ਸੁਵਿਧਾ ਦਿੱਤੀ ਜਾਂਦੀ ਹੈ। ਵੀ ਨੇ ਇਸ ਦੀ ਸ਼ੁਰੂਆਤ ਪਿਛਲੇ ਸਾਲ ਦਸੰਬਰ ’ਚ ਕੀਤੀ ਸੀ। 

VoWi-Fi ਸੇਵਾ
ਨਾਂ ਤੋਂ ਪਤਾ ਚਲਦਾ ਹੈ ਕਿ ਇਹ ਵਾਈ-ਫਾਈ ਰਾਹੀਂ ਹੋਣ ਵਾਲੀ ਕਾਲਿੰਗ ਹੈ। ਮਤਲਬ ਇਸ ਸਰਵਿਸ ਲਈ ਵਾਈ-ਫਾਈ ਹੋਣਾ ਜ਼ਰੂਰੀ ਹੋਵੇਗਾ। ਬਾਕੀ ਜਿਵੇਂ- ਵਾਈ-ਫਾਈ ਦੀ ਮਦਦ ਨਾਲ ਵਟਸਐਪ ’ਤੇ ਵੀਡੀਓ ਅਤੇ ਆਡੀਓ ਕਾਲ ਕਰ ਸਕਦੇ ਹੋ, ਉਸੇ ਤਰ੍ਹਾਂ VoWi-Fi ਦੀ ਮਦਦ ਨਾਲ ਮੋਬਾਇਲ ਤੋਂ ਹੀ ਆਡੀਓ ਅਤੇ ਵੀਡੀਓ ਕਾਲਿੰਗ ਕਰ ਸਕੋਗੇ, ਉਹ ਵੀ ਬਿਲਬੁਕ ਮੁਫ਼ਤ। ਇਸ ਲਈ ਮੋਬਾਇਲ ਫੋਨ ’ਚ ਨੈੱਟਵਰਕ ਦੀ ਵੀ ਲੋੜ ਨਹੀਂ ਹੋਵੇਗੀ। VoWi-Fi ਦੀ ਸੁਵਿਧਾ ਆਮਤੌਰ ’ਤੇ ਸ਼ਾਓਮੀ ਅਤੇ ਵਨਪਲੱਸ ਦੇ ਚੁਣੇ ਹੋਏ ਸਮਾਰਟਫੋਨਾਂ ’ਚ ਮਿਲਦੀ ਹੈ। ਇਸ ਸਰਵਿਸ ਦਾ ਮਜ਼ਾ ਲੈਣ ਲਈ ਗਾਹਕਾਂ ਨੂੰ ਫੋਨ ਦੀ ਸੈਟਿੰਗ ’ਚ ਕੁਝ ਬਦਲਾਅ ਕਰਨਾ ਹੋਵੇਗਾ।

Rakesh

This news is Content Editor Rakesh