Voda-Idea ਨੈੱਟਵਰਕ ''ਚ ਆਈ ਗੜਬੜੀ ਕਾਰਣ ਯੂਜ਼ਰਸ ਹੋਏ ਪ੍ਰੇਸ਼ਾਨ

04/07/2020 6:40:40 PM

ਗੈਜੇਟ ਡੈਸਕ—ਵੋਡਾਫੋਨ-ਆਈਡੀਆ ਦੇ ਸਬਸਕਰਾਈਬਰਸ ਨੂੰ ਸੋਮਵਾਰ ਨੂੰ ਨੈੱਟਵਰਕ 'ਚ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਵੋਡਾਫੋਨ-ਆਈਡੀਆ ਦੇ ਗਾਹਕਾਂ ਨੇ ਨੈੱਟਵਰਕ 'ਤੇ ਖਰਾਬ ਕਾਲ ਅਤੇ ਡਾਟਾ ਕੁਨੈਕਟੀਵਿਟੀ ਦੀਆਂ ਸ਼ਿਕਾਇਤਾਂ ਕੀਤੀਆਂ। ਹਾਲਾਂਕਿ, ਵੋਡਾਫੋਨ-ਆਈਡੀਆ ਨੇ ਟਵਿਟ ਤੋਂ ਬਾਅਦ ਕਿਹਾ ਕਿ ਨੈੱਟਵਰਕ 'ਚ ਆਈ ਗੜਬੜੀ ਨੂੰ ਠੀਕ ਕਰ ਲਿਆ ਗਿਆ ਹੈ।

Down Detector ਦੀ ਰਿਪੋਰਟ ਮੁਤਾਬਕ ਦੇਸ਼ ਦੀਆਂ ਕਈ ਜਗ੍ਹਾ ਅਚਾਨਕ ਨੈੱਟਵਰਕ 'ਚ ਖਰਾਬੀ ਦੀਆਂ ਸ਼ਿਕਾਇਤਾਂ ਆਉਣ ਲੱਗੀਆਂ। ਡਾਊਨ ਡਿਟੈਕਟਰ ਐਪਸ ਅਤੇ ਮੋਬਾਇਲ ਨੈੱਟਵਰਕ 'ਚ ਹੋਣ ਵਾਲੀ ਨੈੱਟਵਰਕ ਕਮੀ ਨੂੰ ਟ੍ਰੈਕ ਕਰਨ ਵਾਲੀ ਏਜੰਸੀ ਹੈ। ਡਾਊਨ ਡਿਟੈਕਟਰ ਮੁਤਾਬਕ ਅੱਧੀ ਤੋਂ ਜ਼ਿਆਦਾ ਸ਼ਿਕਾਇਤਾਂ ਸਿਰਫ ਡਾਟਾ ਸਰਵਿਸੇਜ਼ ਨੂੰ ਲੈ ਕੇ ਸੀ। ਉੱਥੇ ਕੁਝ ਸਬਸਕਰਾਈਬਰਸ ਨੇ ਆਪਣੇ ਏਰੀਆ 'ਚ ਖਰਾਬ ਨੈੱਟਵਰਕ ਦੀ ਵੀ ਸ਼ਿਕਾਈਤ ਕੀਤੀ।

ਵੋਡਾਫੋਨ-ਆਈਡੀਆ ਦੇ ਨੈੱਟਵਰਕ 'ਚ ਖਰਾਬੀ ਜ਼ਿਆਦਾਤਰ ਦਿੱਲੀ, ਮੁੰਬਈ, ਬੈਂਗਲੁਰੂ, ਚੇਨਈ, ਜੈਪੁਰ, ਪੁਣੇ, ਅਤੇ ਗੁਰੂਗ੍ਰਾਮ ਵਰਗੇ ਸ਼ਹਿਰਾਂ 'ਚ ਸੀ। ਹਾਲਾਂਕਿ, ਟੈਲੀਕਾਮ ਕੰਪਨੀ ਦਾ ਕਹਿਣਾ ਹੈ ਕਿ ਸਮੱਸਿਆ ਨੂੰ ਹੱਲ ਕਰ ਦਿੱਤਾ ਗਿਆ ਸੀ। ਕੰਪਨੀ ਨੇ ਇਕ ਟਵੀਟ ਕਰ ਕਿਹਾ ਕਿ ਅਸੀਂ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹਾਗੇ ਕਿ ਨੈੱਟਵਰਕ 'ਚ ਆਈ ਗੜਬੜੀ ਨੂੰ ਠੀਕ ਕਰ ਲਿਆ ਗਿਆ ਹੈ। ਜੇਕਰ ਤੁਹਾਨੂੰ ਅਜੇ ਵੀ ਕੋਈ ਦਿੱਕਤ ਹੋ ਰਹੀ ਹੈ ਤਾਂ ਪਲੀਜ਼ ਆਪਣੇ ਹੈਂਡਸੈੱਟ ਨੂੰ ਰੀਸਟਾਰਟ ਕਰੋ ਅਤੇ ਚੈੱਕ ਕਰ ਲਵੋ।

Karan Kumar

This news is Content Editor Karan Kumar