Vivo Y51 (2020) ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼

12/04/2020 11:02:56 AM

ਗੈਜੇਟ ਡੈਸਕ– ਵੀਵੋ ਨੇ ਆਪਣੇ ਨਵੇਂ ਸਮਾਰਟਫੋਨ Vivo Y51 (2020) ਨੂੰ ਇੰਡੋਨੇਸ਼ੀਆ ’ਚ ਲਾਂਚ ਕਰ ਦਿੱਤਾ ਹੈ। ਹਾਲ ਹੀ ’ਚ ਇਸ ਹੈਂਡਸੈੱਟ ਦੇ ਸਾਰੇ ਫੀਚਰਜ਼ ਲੀਕ ਹੋ ਗਏ ਸਨ। MySmartPrice ਦੀ ਇਕ ਰਿਪੋਰਟ ’ਚ ਪਤਾ ਲੱਗਾ ਸੀ ਕਿ ਹੈਂਡਸੈੱਟ ਨੂੰ ਜਲਦ ਹੀ ਭਾਰਤ ’ਚ ਲਾਂਚ ਕੀਤਾ ਜਾਵੇਗਾ। Vivo Y51 (2020) ’ਚ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ, 5000mAh ਬੈਟਰੀ ਵਰਗੇ ਫੀਚਰਜ਼ ਦਿੱਤੇ ਗਏ ਹਨ। 

Vivo Y51 (2020) ਦੀ ਕੀਮਤ ਤੇ ਉਪਲੱਬਧਤਾ
Vivo Y51 (2020) ਨੂੰ 3,599,000 IDR (ਕਰੀਬ 18,749 ਰੁਪਏ) ’ਚ ਲਾਂਚ ਕੀਤਾ ਗਿਆ ਹੈ। ਸਮਾਰਟਫੋਨ Shopee Mall ’ਤੇ ਵਿਕਰੀ ਲਈ ਉਪਲੱਬਧ ਹੈ। ਵੀਵੋ ਦੇ ਇਸ ਫੋਨ ਨੂੰ ਟਾਈਟੇਨੀਅਮ ਸੈਫਾਇਰ ਅਤੇ ਕ੍ਰਿਸਟਲ ਸਿੰਫਨੀ ਰੰਗ ’ਚ ਖ਼ਰੀਦਿਆ ਜਾ ਸਕਦਾ ਹੈ। 

Vivo Y51 (2020) ਦੇ ਫੀਚਰਜ਼
ਫੋਨ ਦਾ ਡਿਜ਼ਾਇਨ ਕੰਪਨੀ ਦੀ ਵੀ20 ਸੀਰੀਜ਼ ਦੀ ਤਰ੍ਹਾਂ ਹੀ ਹੈ। ਇਸ ਵਿਚ ਰੀਅਰ ’ਤੇ ਟ੍ਰਿਪਲ ਕੈਮਰਾ ਸੈੱਟਅਪ ਹੈ। ਫਰੰਟ ਪੈਨਲ ’ਤੇ ਵਾਟਰਡ੍ਰੋਪ-ਸਟਾਈਲ ਨੌਚ ਦਿੱਤੀ ਗਈ ਹੈ ਜਿਸ ਵਿਚ ਫਰੰਟ ਕੈਮਰਾ ਸਥਿਤ ਹੈ। ਡਿਵਾਈਸ ਦੇ ਸੱਜੇ ਪਾਸੇ ਵਾਲਿਊਮ ਕੰਟਰੋਲ ਅਤੇ ਪਾਵਰ ਬਟਨ ਹੈ। ਪਾਵਰ ਬਟਨ ’ਚ ਹੀ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ। 

Vivo Y51 (2020) ’ਚ 6.58 ਇੰਚ ਫੁਲ-ਐੱਚ.ਡੀ. ਪਲੱਸ ਐੱਲ.ਸੀ.ਡੀ. ਆਈ.ਪੀ.ਐੱਸ. ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 2408x1080 ਪਿਕਸਲ ਹੈ। ਕੰਪਨੀ ਦਾ ਦਾਅਵਾ ਹੈ ਕਿ ਸਕਰੀਨ ਖ਼ਤਰਨਾਕ ਬਲਿਊ ਲਾਈਟ ਨੂੰ ਫਿਲਟਰ ਕਰਕੇ ਇਕ ਸ਼ਾਨਦਾਰ ਵਿਊਇੰਗ ਅਨੁਭਵ ਦਿੰਦੀ ਹੈ। ਵੀਵੋ ਦੇ ਇਸ ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ਅਤੇ ਐਡ੍ਰੀਨੋ 610 ਜੀ.ਪੀ.ਯੂ. ਦਿੱਤਾ ਗਿਆ ਹੈ। ਹੈਂਡਸੈੱਟ ’ਚ 8 ਜੀ.ਬੀ. ਰੈਮ+128 ਜੀ.ਬੀ. ਇਨਬਿਲਟ ਸਟੋਰੇਜ ਦਿੱਤੀ ਗਈ ਹੈ। ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 1 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਕਿਨਾਰੇ ’ਤੇ ਦਿੱਤੇ ਗਏ ਫਿੰਗਰਪ੍ਰਿੰਟ ਸੈਂਸਰ ਰਾਹੀਂ ਫੋਨ ਨੂੰ 0,248 ਸਕਿੰਟਾਂ ’ਚ ਅਨਲਾਕ ਕੀਤਾ ਜਾ ਸਕਦਾ ਹੈ। 

ਕੈਮਰੇ ਦੀ ਗੱਲ ਕਰੀਏ ਤਾਂ ਫੋਨ ’ਚ ਅਪਰਚਰ ਐੱਫ/1.79 ਦੇ ਨਾਲ 48 ਮੈਗਾਪਿਕਸਲ ਪ੍ਰਾਈਮਰੀ ਅਤੇ ਅਪਰਚਰ ਐੱਫ/2.2 ਦੇ ਨਾਲ 8 ਮੈਗਾਪਿਕਸਲ ਅਲਟਰਾ ਵਾਈਡ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਪਰਚਰ ਐੱਫ/2.4 ਦੇ ਨਾਲ 2 ਮੈਗਾਪਿਕਸਲ ਸੈਂਸਰ ਵੀ ਹੈ। ਫੋਨ ’ਚ ਸੈਲਫੀ ਲਈ 16 ਮੈਗਾਪਿਕਸਲ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ। ਕੈਮਰਾ ਪੋਟਰੇਟ, 4ਕੇ ਵੀਡੀਓ, ਅਲਟਰਾ ਸਟੇਬਲ ਵੀਡੀਓ, ਪੈਨੋਰਮਾ, ਲਾਈਵ ਫੋਟੋ, ਸਲੋਅ-ਮੋਸ਼ਨ, ਟਾਈਮ-ਲੈਪਸ, ਪ੍ਰੋ, ਡੀ.ਓ.ਸੀ., ਸੁਪਰ ਨਾਈਟ ਮੋਡ, ਸਟਾਈਲਿਸ਼ ਨਾਈਟ ਫਿਲਟਰ ਅਤੇ AI 48MP ਵਰਗੇ ਮੋਡਸ ਨਾਲ ਆਉਂਦਾ ਹੈ। 

Vivo Y51 (2020) ’ਚ 5,000mAh ਬੈਟਰੀ ਹੈ ਜੋ 18 ਵਾਟ ਫਾਸਟ ਚਾਰਜਿੰਗ ਸੁਪੋਰਟ ਨਾਲ ਆਉਂਦੀ ਹੈ। ਫੋਨ ਐਂਡਰਾਇਡ 10 ਬੇਸਡ ਫਨਟਚ ਓ.ਐ੍ਸ. 11 ਤੇ ਚਲਦਾ ਹੈ। ਕੁਨੈਕਟੀਵਿਟੀ ਲਈ ਫੋਨ ਚ 4ਜੀ ਦਥਊਆ, ਵਾਈ-ਫਾਈ, ਬਲੂਟੂਥ, ਜੀ.ਪੀ.ਐੱਸ. ਓ.ਟੀ.ਜੀ., ਐੱਫ.ਐੱਮ. ਰੇਡੀਓ, ਜੀ.ਪੀ.ਐੱਸ., ਗਲੋਨਾਸ, ਡਿਊਲ-ਸਿਮ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਵਰਗੇ ਫੀਚਰਜ਼ ਦਿੱਤੇ ਗਏ ਹਨ। 

Rakesh

This news is Content Editor Rakesh