5,000 mAh ਦੀ ਬੈਟਰੀ ਨਾਲ Vivo ਨੇ ਲਾਂਚ ਕੀਤਾ Y30 ਸਮਾਰਟਫੋਨ

05/09/2020 12:07:59 AM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣੀ Y ਸੀਰੀਜ਼ ਤਹਿਤ ਨਵੇਂ ਸਮਰਾਟਫੋਨ Vivo Y30 ਨੂੰ ਮਲੇਸ਼ੀਆ 'ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਖਾਸੀਅਤ ਹੈ ਕਿ ਇਸ 'ਚ ਪੰਚਹੋਲ ਡਿਸਪਲੇਅ, ਚਾਰ ਕੈਮਰੇ ਅਤੇ ਅਲਟਰਾ ਓ ਸਕਰੀਨ ਦਿੱਤੀ ਗਈ ਹੈ। ਵੀਵੋ ਵਾਈ30 ਸਮਰਾਟਫੋਨ ਦੀ ਕੀਮਤ MYR 899 (ਕਰੀਬ 16,000 ਰੁਪਏ) ਹੈ। ਇਸ ਸਮਾਰਟਫੋਨ ਨੂੰ ਡੈਜ਼ਲ ਬਲੂ ਅਤੇ ਮੂਨਸਟੋਨ ਵ੍ਹਾਈਟ ਕਲਰ ਆਪਸ਼ਨ ਨਾਲ ਖਰੀਦਿਆ ਜਾ ਸਕੇਗਾ। ਉੱਥੇ, ਇਸ ਸਮਾਰਟਫੋਨ ਦੀ ਵਿਕਰੀ 9 ਮਈ ਭਾਵ ਅੱਜ ਤੋਂ ਸ਼ੁਰੂ ਹੋਵੇਗੀ।

Vivo Y30 ਸਮਾਰਟਫੋਨ ਦੇ ਸਪੈਸੀਫਿਕੇਸ਼ਨਸ

ਡਿਸਪਲੇਅ 6.47 ਇੰਚ ਦੀ HD ਪਲੱਸ
ਪ੍ਰੋਸੈਸਰ- ਆਕਟਾ-ਕੋਰ ਮੀਡੀਆ ਟੇਕ ਹੀਲੀਓ P35
ਰੈਮ 4ਜੀ.ਬੀ.
ਇੰਟਰਨਲ ਸਟੋਰੇਜ਼ 128ਜੀ.ਬੀ.
ਆਪਰੇਟਿੰਗ ਸਿਸਟਮ ਐਂਡ੍ਰਾਇਡ 10 'ਤੇ ਆਧਾਰਿਤ ਫਨਟੱਚ OS
ਕਵਾਡ ਕੈਮਰਾ 13MP (ਪ੍ਰਾਈਮਰੀ ਸੈਂਸਰ) + 8MP + 2MP + 2MP  
ਫਰੰਟ ਕੈਮਰਾ  8MP
ਬੈਟਰੀ 5,000 mAh
ਕੁਨੈਕਟੀਵਿਟੀ 4G, LTE, Wi-Fi, ਬਲੂਟੁੱਥ ਵਰਜ਼ਨ 5, GPS ਅਤੇUSB ਪੋਰਟ

 

Karan Kumar

This news is Content Editor Karan Kumar