Vivo Y11 ਸਮਾਰਟਫੋਨ ਭਾਰਤ ''ਚ ਹੋਇਆ ਲਾਂਚ, ਜਾਣੋ ਕੀਮਤ ਤੇ ਫੀਚਰਸ

12/21/2019 1:51:48 AM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣਾ ਨਵਾਂ ਸਮਾਰਟਫੋਨ ਵੀਵੋ ਵਾਈ11 (Vivo Y11) ਭਾਰਤ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਦਾ ਇਹ ਫੋਨ ਪਹਿਲਾਂ ਵੀਅਤਨਾਮ 'ਚ ਲਾਂਚ ਕੀਤਾ ਜਾ ਚੁੱਕਿਆ ਹੈ। ਇਸ ਫੋਨ 'ਚ ਡਿਊਲ ਕੈਮਰਾ ਸੈਟਅਪ ਅਤੇ ਵੱਡੀ ਬੈਟਰੀ ਵਰਗੇ ਦਮਦਾਰ ਫੀਚਰਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਹ ਫੋਨ ਤੁਹਾਡੇ ਬਜਟ 'ਚ ਵੀ ਫਿਟ ਹੋ ਜਾਂਦਾ ਹੈ।

ਕੀਮਤ ਤੇ ਉਪਲੱਬਧਤਾ
ਵੀਵੋ ਨੇ ਭਾਰਤ 'ਚ ਇਹ ਫੋਨ 8,990 ਰੁਪਏ ਦੇ ਪ੍ਰਾਈਸ ਟੈਗ ਨਾਲ ਲਾਂਚ ਕੀਤਾ ਹੈ। ਇਸ ਫੋਨ ਦੀ ਸੇਲ 21 ਦਸੰਬਰ ਤੋਂ ਸ਼ੁਰੂ ਹੋਵੇਗੀ। ਇਹ ਫੋਨ ਵੀਵੋ ਦੇ ਸਾਰੇ ਡੀਲਰਸ਼ਿਪਸ 'ਤੇ ਉਪਲੱਬਧ ਹੋਵੇਗਾ। ਇਹ ਫੋਨ ਦੋ ਕਲਰ ਆਪਸ਼ਨ ਜ਼ੈੱਡ ਗ੍ਰੀਨ ਅਤੇ ਕੋਰਲ ਰੈੱਡ 'ਚ ਉਪਲੱਬਧ ਹੋਵੇਗਾ। 

ਸਪੈਸੀਫਿਕੇਸ਼ਨਸ
ਵੀਵੋ ਦੇ ਇਸ ਬਜਟ ਫੋਨ 'ਚ 6.35 ਇੰਚ ਦੀ ਫੁਲ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1544x720 ਪਿਕਸਲ ਹੈ। ਇਸ ਸਮਾਰਟਫੋਨ 'ਚ ਆਕਟਾ-ਕੋਰ ਕੁਆਲਕਾਮ ਸਨੈਪਡਲੈਗਨ 439 ਪ੍ਰੋਸੈਸਰ ਦਿੱਤਾ ਗਿਆ ਹੈ। ਵੀਵੋ ਦਾ ਇਹ ਫਓਨ ਐਂਡ੍ਰਾਇਡ 'ਤੇ ਆਧਾਰਿਤ ਫਨਟੱਚ OS 9.1 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।

ਪ੍ਰੋਸੈਸਰ ਅਤੇ ਕੈਮਰਾ
ਫੋਨ 'ਚ ਕੁਆਲਕਾਮ ਸਨੈਪਡਰੈਗਨ 439 ਪ੍ਰੋਸੈਸਰ 'ਤੇ ਕੰਮ ਕਰਦਾ ਹੈ ਜਿਸ ਦੇ ਨਾਲ 3ਜੀ.ਬੀ. ਰੈਮ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ ਜਿਸ 'ਚ ਪ੍ਰਾਈਮਰੀ ਸੈਂਸਰ 13 ਮੈਗਾਪਿਕਸਲ ਅਤੇ ਸੈਕੰਡਰੀ ਕੈਮਰਾ 2 ਮੈਗਾਪਿਕਸਲ ਦਾ ਹੈ। ਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

ਕੁਨੈਕਟੀਵਿਟੀ
ਫੋਨ 'ਚ 32ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਫੋਨ 'ਚ 4G LTE, Wi-Fi, Bluetooth v4.0, GPS/ A-GPS, Micro-USB ਅਤੇ 3.5mm ਆਡੀਓ ਜੈੱਕ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,000 ਐੱਮ.ਏ.ਐੱਚ. ਦੀ ਪਾਵਰਫੁਲ ਬੈਟਰੀ ਦਿੱਤੀ ਗਈ ਹੈ। ਫੋਨ ਦਾ ਵਜ਼ਨ 190 ਗ੍ਰਾਮ ਹੈ।

Karan Kumar

This news is Content Editor Karan Kumar