9 ਦਸੰਬਰ ਨੂੰ ਲਾਂਚ ਹੋਵੇਗਾ ਵੀਵੋ ਦਾ ਇਹ 4 ਕੈਮਰੇ ਵਾਲਾ ਸਮਾਰਟਫੋਨ

11/29/2019 7:25:41 PM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਭਾਰਤ 'ਚ 9 ਦਸੰਬਰ ਨੂੰ ਆਪਣਾ ਅਗਲਾ ਸਮਾਰਟਫੋਨ ਵੀਵੋ ਵੀ17 ਲਾਂਚ ਕਰ ਰਹੀ ਹੈ। ਸਤੰਬਰ 'ਚ ਕੰਪਨੀ ਨੇ ਵੀਵੋ ਵੀ17 ਪ੍ਰੋ ਲਾਂਚ ਕੀਤਾ ਸੀ ਜਿਸ 'ਚ ਟੋਟਲ 6 ਕੈਮਰੇ ਦਿੱਤੇ ਗਏ ਸਨ। ਹਾਲ ਹੀ 'ਚ ਵੀਵੋ ਵੀ17 ਨੂੰ ਕੰਪਨੀ ਨੇ ਰੂਸ 'ਚ ਲਾਂਚ ਕੀਤਾ ਹੈ।

ਵੀਵੋ ਵੀ17 ਪ੍ਰੋ ਦੀ ਤਰ੍ਹਾਂ ਇਸ ਸਮਾਰਟਫੋਨ 'ਚ ਪਾਪ-ਅਪ ਸੈਲਫੀ ਕੈਮਰਾ ਨਹੀਂ ਦਿੱਤਾ ਗਿਆ ਹੈ। ਇਸ 'ਚ ਪੰਚਹੋਲ ਡਿਸਪਲੇਅ ਹੈ ਜਿਥੇ ਸੈਲਫੀ ਕੈਮਰਾ ਦਿੱਤਾ ਗਿਆ ਹੈ। ਰੀਅਰ ਪੈਨਲ 'ਤੇ ਡਾਇਮੰਡ ਸ਼ੇਪਡ ਕੈਮਰਾ ਮਾਡਿਊਲ ਹੈ ਜਿਸ 'ਚ ਚਾਰ ਰੀਅਰ ਕੈਮਰੇ ਦਿੱਤੇ ਗਏ ਹਨ। ਇਸ ਸਮਾਰਟਫੋਨ ਦੇ ਰੀਅਰ ਅਤੇ ਫਰੰਟ ਦੋਵਾਂ ਕੈਮਰਿਆਂ 'ਚ ਨਾਈਟ ਮੋਡ ਲਈ ਖਾਸ ਫੀਚਰ ਦਿੱਤੇ ਜਾਣਗੇ।

ਵੀਵੋ ਨੇ 19 ਦਸੰਬਰ ਦੇ ਲਾਂਚ ਲਈ ਮੀਡੀਆ ਇਨਵਾਇਟਸ ਭੇਜਣੇ ਸ਼ੁਰੂ ਕਰ ਦਿੱਤੇ ਹਨ। ਮੀਡੀਆ ਇਨਵਾਇਟਸ ਨਾਲ ਜੋ ਟੀਜ਼ਰ ਸ਼ੇਅਰ ਕੀਤੇ ਗਏ ਹਨ ਉਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ ਸਮਾਰਟਫੋਨ 'ਚ ਪਾਪ-ਅਪ ਸੈਲਫੀ ਕੈਮਰਾ ਨਹੀਂ ਹੋਵੇਗਾ, ਬਲਕਿ ਪੰਚ ਹੋਲ ਡਿਸਪਲੇਅ ਦਿੱਤੀ ਜਾਵੇਗੀ। ਰਿਪੋਟਰਸ ਮੁਤਾਬਕ ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨਸ ਰੂਸ ਦੇ ਵੇਰੀਐਂਟਸ ਵਰਗੇ ਹੀ ਹੋਣਗੇ।

ਵੀਵੋ ਵੀ17 'ਚ ਦਿੱਤੇ ਜਾਣ ਵਾਲੇ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ 'ਚ ਕੁਆਲਕਾਮ ਸਨੈਪਡਰੈਗਨ 665 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। 8ਜੀ.ਬੀ. ਰੈਮ ਨਾਲ ਇਸ ਸਮਾਰਟਫੋਨ 'ਚ 128ਜੀ.ਬੀ. ਦੀ ਸਟੋਰੇਜ਼ ਹੋਵੇਗੀ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ ਡਾਇਮੰਡ ਸ਼ੇਪਡ ਰੀਅਰ ਕੈਮਰਾ ਮਾਡਿਊਲ ਦਿੱਤਾ ਗਿਆ ਹੈ। 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ। ਇਕ 8 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਲੈਂਸ ਹੈ। 2 ਕੈਮਰੇ 2 ਮੈਗਾਪਿਕਸਲ ਦੇ ਹਨ। ਸੈਲਫੀ ਲਈ ਫੋਨ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ 'ਚ ਕੁਨੈਕਟੀਵਿਟੀ ਲਈ ਬਲੂਟੁੱਥ 5.0 ਦਾ ਸਪੋਰਟ ਦਿੱਤਾ ਗਿਆ ਹੈ।

Karan Kumar

This news is Content Editor Karan Kumar