ਵੀਵੋ ਦੇ ਇਸ 16 MP ਸੈਲਫੀ ਕੈਮਰੇ ਵਾਲੇ ਇਸ ਫੋਨ ਦੀ ਕੀਮਤ 'ਚ ਹੋਈ ਕਟੌਤੀ

06/22/2018 5:13:02 PM

ਜਲੰਧਰ— ਵੀਵੋ ਨੇ ਆਪਣੇ ਵੀਵੋ ਵੀ 9 ਯੂਥ ਹੈਂਡਸੈੱਟ ਨੂੰ ਇਸ ਸਾਲ ਅਪ੍ਰੈਲ ਮਹੀਨੇ 'ਚ ਭਾਰਤ 'ਚ ਲਾਂਚ ਕੀਤਾ ਸੀ। ਦਰਅਸਲ, ਇਹ ਕੰਪਨੀ ਦੇ ਫਲੈਗਸ਼ਿਪ ਸਮਾਰਟਫੋਨ ਵੀਵੋ ਵੀ 9 ਦਾ ਕਸਟਮਾਈਜ਼ਡ ਵਰਜਨ ਹੈ। ਕੰਪਨੀ ਦਾ ਕਹਿਣਾ ਸੀ ਕਿ ਵੀਵੋ ਵੀ 9 ਯੂਥ ਨੂੰ ਕੰਪਨੀ ਦੇ ਨੌਜਵਾਨ ਪ੍ਰਸ਼ੰਸਕਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ। ਇਹ ਬਲੈਕ ਅਤੇ ਗੋਲਡ ਰੰਗ 'ਚ ਮਿਲਦਾ ਹੈ। ਲਾਂਚ ਸਮੇਂ ਵੀਵੋ ਵੀ9 ਯੂਥ ਦੀ ਕੀਮਤ 18,990 ਰੁਪਏ ਦੱਸੀ ਗਈ ਸੀ। ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਵੀਵੋ ਨੇ ਸਮਾਰਟਫੋਨ ਵੀਵੋ ਵੀ 9 ਯੂਥ ਦੀ ਕੀਮਤ 'ਚ ਚੁਪਚਾਪ ਤਰੀਕੇ ਨਾਲ 1,000 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਹੁਣ ਇਹ ਫੋਨ 17,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਦੀ ਜਾਣਕਰੀ ਮੁੰਬਈ ਦੇ ਇਕ ਮਸ਼ਹੂਰ ਰਿਟੇਲਰ ਨੇ ਦਿੱਤੀ ਹੈ। ਹਾਲਾਂਕਿ ਕੰਪਨੀ ਵਲੋਂ ਇਸ ਨੂੰ ਲੈ ਕੇ ਅਜੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ।

 

ਵੀਵੋ ਵੀ9 ਯੂਥ ਦੇ ਫੀਚਰਸ
ਵੀਵੋ ਵੀ9 ਯੂਥ 'ਚ 6.3-ਇੰਚ ਦੀ ਫੁੱਲ-ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਫੋਨ ਦੀ ਸਕਰੀਨ ਕਾਰਨਿੰਗ ਗੋਰਿਲਾ ਗਲਾਸ ਕੋਟਿਡ ਹੈ ਜੋ ਇਸ ਨੂੰ ਛੋਟੀ-ਮੋਟੀ ਰਗੜ ਤੋਂ ਬਚਾਉਂਦਾ ਹੈ। ਇਹ ਫੋਨ ਕੁਆਲਕਾਮ ਸਨੈਪਡ੍ਰੈਗਨ 450 ਚਿੱਪਸੈੱਟ 'ਤੇ ਕੰਮ ਕਰਦਾ ਹੈ ਅਤੇ ਫੋਨ 'ਚ 1.8 ਗੀਗਾਹਰਟਜ਼ ਦਾ ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫੋਨ 'ਚ 4ਜੀ.ਬੀ. ਰੈਮ ਅਤੇ 32ਜੀ.ਬੀ. ਸਟੋਰੇਜ ਹੈ। ਵੀਵੋ ਵੀ9 ਯੂਥ 'ਚ ਫੋਟੋਗ੍ਰਾਫੀ ਲਈ 16 ਮੈਗਾਪਿਕਸਲ +2 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਮਿਲੇਗਾ। ਫੋਨ ਦਾ ਕੈਮਰਾ ਬਲੱਰ ਬੈਕਗ੍ਰਾਊਂਡ ਅਤੇ ਪੋਟਰੇਟ ਮੋਡ 'ਚ ਤਸਵੀਰਾਂ ਲੈਣ 'ਚ ਸਮਰੱਥ ਹੈ। ਉਥੇ ਹੀ ਸੈਲਫੀ ਲਈ ਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ ਜੋ ਏ.ਆਈ. ਬਿਊਟੀ ਵਰਗੇ ਫੀਚਰ ਨਾਲ ਲੈਸ ਹੈ। ਡਿਊਲ ਸਿਮ ਵਾਲਾ ਇਹ ਫੋਨ ਐਂਡਰਾਇਡ 8.1 ਓਰਿਓ ਆਪਰੇਟਿੰਗ ਸਿਸਟਮ 'ਤੇ ਚੱਲੇਗਾ। ਫੋਨ ਨੂੰ ਪਾਵਰ ਦੇਣ ਲਈ 3,2600 ਐੱਮ.ਏ.ਐੱਚ. ਦੀ ਬੈਟਰੀ ਮੌਜੂਦ ਹੈ।