ਸਸਤਾ ਹੋਇਆ Vivo ਦਾ ਇਹ ਫੋਨ, ਜਾਣੋ ਕਿੰਨੀ ਘਟੀ ਕੀਮਤ

03/24/2021 6:23:18 PM

ਗੈਜੇਟ ਡੈਸਕ– ਵੀਵੋ ਇੰਡੀਆ ਨੇ V20 ਸੀਰੀਜ਼ ਦੇ ਫੋਨ ਦੀ ਕੀਮਤ ’ਚ ਕਟੌਤੀ ਕੀਤੀ ਹੈ, ਜਿਸ ਕਾਰਨ ਹੁਣ Vivo V20 ਨੂੰ 2,000 ਰੁਪਏ ਘੱਟ ਕੀਮਤ ’ਚ ਖਰੀਦਿਆ ਜਾ ਸਕਦਾ ਹੈ। Vivo V20 ਨੂੰ ਨਵੀਂ ਕੀਮਤ ਨਾਲ ਫਲਿੱਪਕਾਰਟ ਅਤੇ ਐਮਾਜ਼ੋਨ ’ਤੇ ਲਿਸਟ ਕਰ ਦਿੱਤਾ ਗਿਆ ਹੈ। Vivo V20 ਦੇ 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵੇਰੀਐਂਟ ਨੂੰ ਭਾਰਤ ਵਿਚ ਪਿਛਲੇ ਸਾਲ  24,990 ਰੁਪਏ ’ਚ ਲਾਂਚ ਕੀਤਾ ਗਿਆ ਸੀ ਪਰ ਹੁਣ ਇਸ ਨੂੰ 22,990 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਉਥੇ ਹੀ 8 ਜੀ.ਬੀ. ਰੈਮ ਦੇ ਨਾਲ 256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ ਐਮਾਜ਼ੋਨ ’ਤੇ ਫਿਲਹਾਲ 25,490 ਹੋ ਗਈ ਹੈ।

Vivo V20 ਦੇ ਫੀਚਰਜ਼
ਵੀਵੋ ਦੇ ਇਸ ਫੋਨ ਵਿਚ 6.44 ਇੰਚ ਦੀ ਫੁੱਲ ਐੱਚ. ਡੀ. ਸੁਪਰ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ, ਜਿਸ ਨਾਲ ਐੱਚ. ਡੀ. ਆਰ. 10 ਦੀ ਵੀ ਸੁਪੋਰਟ ਹੈ। ਇਹ ਫੋਨ ਸਿਰਫ 7.38 ਐੱਮ. ਐੱਮ. ਪਤਲਾ ਹੈ ਅਤੇ ਇਸ ਦਾ ਭਾਰ 171 ਗ੍ਰਾਮ ਹੈ। ਡਿਸਪਲੇਅ ’ਤੇ 2.5ਡੀ ਕਵਰਡ ਗਲਾਸ ਵੀ ਹੈ। ਫੋਨ ਵਿਚ ਕੁਆਲਕਾਮ ਦਾ ਸਨੈਪਡ੍ਰੈਗਨ 720G ਪ੍ਰੋਸੈਸਰ ਹੈ, ਜਿਸ ਨੂੰ 8 ਨੈਨੋਮੀਟਰ ਪ੍ਰੋਸੈੱਸ ’ਤੇ ਤਿਆਰ ਕੀਤਾ ਗਿਆ ਹੈ। Vivo ਦੇ ਇਸ ਫੋਨ ਵਿਚ 8 ਜੀ.ਬੀ. ਤਕ ਰੈਮ ਅਤੇ 256 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ। Vivo V20 ਨੂੰ ਐਂਡ੍ਰਾਇਡ 11 ਆਧਾਰਿਤ Funtouch OS 11 ਨਾਲ ਲਾਂਚ ਕੀਤਾ ਗਿਆ ਹੈ। ਪਿਕਸਲ ਤੋਂ ਬਾਅਦ ਇਹ ਪਹਿਲਾ ਫੋਨ ਹੈ, ਜਿਸ ਦੇ ਨਾਲ ਆਊਟ ਆਫ ਬਾਕਸ ਐਂਡ੍ਰਾਇਡ 11 ਮਿਲ ਰਿਹਾ ਹੈ।

Vivo V20 ਦੀ ਬੈਟਰੀ ਅਤੇ ਕੁਨੈਕਟੀਵਿਟੀ
Vivo V20 ਵਿਚ 4000 ਐੱਮ.ਏ.ਐੱਚ. ਦੀ ਬੈਟਰੀ ਹੈ, ਜੋ 33 ਵਾਟ ਦੀ ਫਲੈਸ਼ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਇਸ ਚਾਰਜਰ ਜ਼ਰੀਏ ਫੋਨ ਦੀ ਬੈਟਰੀ 30 ਮਿੰਟ ਵਿਚ 64 ਫੀਸਦੀ ਤਕ ਚਾਰਜ ਹੋ ਸਕਦੀ ਹੈ। ਗੇਮ ਲਵਰਜ਼ ਲਈ ਫੋਨ ਵਿਚ ਅਲਟ੍ਰਾ ਗੇਮ ਮੋਡ ਵੀ ਮਿਲੇਗਾ। ਇਹ ਫੋਨ ਮਿਡਨਾਈਟ ਜੈਜ਼, ਸਨਸੈੱਟ ਮੈਲੋਡੀ ਅਤੇ ਮੂਨ ਲਾਈਟ ਸੋਨਾਟਾ ਕਲਰ ਵੇਰੀਐਂਟ ਵਿਚ ਮਿਲੇਗਾ। ਫੋਨ ਦੀ ਬਾਡੀ ਗਲਾਸ ਦੀ ਬਣੀ ਹੈ, ਜਿਸ ’ਤੇ ਐਂਟੀ ਫਿੰਗਰਪ੍ਰਿੰਟ ਕੋਟਿੰਗ ਹੈ ਯਾਨੀ ਤੁਸੀਂ ਦੋ ਸਿਮ ਕਾਰਡਾਂ ਦੇ ਨਾਲ ਇਕ ਮੈਮੋਰੀ ਕਾਰਡ ਵਰਤ ਸਕਦੇ ਹੋ। ਫੋਨ ਵਿਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ, ਵਾਈ-ਫਾਈ, ਬਲੂਟੁੱਥ 5.1, ਜੀ. ਪੀ. ਐੱਸ., ਬਾਈਡੂ, ਨਾਵਿਕ (ਭਾਰਤੀ ਨੈਵੀਗੇਸ਼ਨ) ਅਤੇ ਟਾਈਪ-ਸੀ ਚਾਰਜਿੰਗ ਪੋਰਟ ਹੈ।

Rakesh

This news is Content Editor Rakesh