6 ਕੈਮਰੇ ਵਾਲਾ Vivo V17 Pro ਹੋਇਆ ਸਸਤਾ, ਜਾਣੋ ਨਵੀਂ ਕੀਮਤ

10/20/2019 9:33:53 PM

ਗੈਜੇਟ ਡੈਸਕ—ਚੀਨ ਦੀ ਕੰਪਨੀ ਵੀਵੋ ਨੇ ਆਪਣੇ ਮਿਡ-ਰੇਂਜ ਪ੍ਰੀਮੀਅਮ ਸਮਾਰਟਫੋਨ Vivo V17 Pro ਦੀਆਂ ਕੀਮਤਾਂ 'ਚ ਕਟੌਤੀ ਕੀਤੀ ਹੈ। ਕੰਪਨੀ ਨੇ ਆਪਣੇ ਇਸ ਸਮਾਰਟਫੋਨ ਦੀ ਕੀਮਤ 'ਚ 2,000 ਰੁਪਏ ਦੀ ਕਟੌਤੀ ਕੀਤੀ ਹੈ। ਕੰਪਨੀ ਨੇ ਵੀਵੋ V17 Pro ਨੂੰ ਪਿਛਲੇ ਮਹੀਨੇ ਲਾਂਚ ਕੀਤਾ ਸੀ। Vivo V17 Pro 'ਚ 8ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 29,990 ਰੁਪਏ ਦੇ ਪ੍ਰਾਈਸ 'ਤੇ ਲਾਂਚ ਕੀਤਾ ਗਿਆ ਸੀ ਅਤੇ ਕੀਮਤ 'ਚ ਕੀਤੀ ਗਈ ਕਟੌਤੀ ਤੋਂ ਬਾਅਦ ਹੁਣ ਇਹ ਸਮਾਰਟਫੋਨ 27,990 ਰੁਪਏ 'ਚ ਮਿਲ ਰਿਹਾ ਹੈ।

Vivo V17 Pro ਦੇ ਫੀਚਰਸ
Vivo V17 Pro ਦੀ ਨਵੀਂ ਕੀਮਤ ਹੁਣ ਐਮਾਜ਼ੋਨ ਅਤੇ ਫਲਿੱਪਕਾਰਟ ਵਰਗੀਆਂ ਈ-ਕਾਮਰਸ ਵੈੱਬਸਾਈਟ 'ਤੇ ਆ ਗਈ ਹੈ। ਕੀਮਤ 'ਚ ਕੀਤੀ ਗਈ ਕਟੌਤੀ ਆਫਲਾਈਨ ਸਟੋਰਸ ਲਈ ਵੀ ਹੋ ਸਕਦੀ ਹੈ। ਵੀਵੋ ਦਾ ਇਹ ਸਮਾਰਟਫੋਨ ਮਿਡਨਾਈਟ ਓਸ਼ਨ ਅਤੇ ਗਲੇਸ਼ੀਅਰ ਆਈਸ ਕਲਰ 'ਚ ਆ ਰਿਹਾ ਹੈ। ਸਮਾਰਟਫੋਨ 'ਚ 6.4 ਇੰਚ ਦੀ ਸੁਪਰ AMOLED ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਸਕਰੀਨ ਰੈਜੋਲਿਉਸ਼ਨ 2340 x 1080 ਪ੍ਰੋਸੈਸਰ ਨਾਲ ਪਾਵਰਡ ਹੈ। ਗੱਲ ਕਰੀਏ ਬੈਟਰੀ ਦੀ ਤਾਂ ਇਸ 'ਚ ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,100 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ 18w ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।

ਡਿਊਲ ਪਾਪ-ਅਪ ਫਰੰਟ ਕੈਮਰੇ ਵਾਲਾ ਦੁਨੀਆ ਦਾ ਪਹਿਲਾ ਫੋਨ
ਵੀਵੋ ਵੀ17 ਪ੍ਰੋ ਸਮਾਰਟਫੋਨ ਦੇ ਬੈਕ 'ਚ ਕਵਾਡ ਕੈਮਰਾ ਸੈਟਅਪ ਹੈ। ਫੋਨ ਦੇ ਪਿਛੇ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ਦੇ ਪਿਛੇ 8 ਮੈਗਾਪਿਕਸਲ ਦਾ ਏ.ਆਈ. ਸੁਪਰ ਵਾਈਡ ਐਂਗਲ ਲੈਂਸ, 13 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਇਹ ਦੁਨੀਆ ਦਾ ਪਹਿਲਾ ਸਮਾਰਟਫੋਨ ਹੈ ਜਿਸ 'ਚ ਡਿਊਲ ਪਾਪ-ਅਪ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

Karan Kumar

This news is Content Editor Karan Kumar