ਵੀਵੋ ਦੇ ਇਸ ਫੋਨ ਦੀ ਦੁਨੀਆ ਭਰ ’ਚ ਧੂਮ, ਵਨਪਲੱਸ ਨੂੰ ਛੱਡਿਆ ਪਿੱਛੇ

02/10/2020 5:13:18 PM

ਗੈਜੇਟ ਡੈਸਕ– ਹਾਲ ਹੀ ’ਚ ਇਕ ਰਿਪੋਰਟ ’ਚ ਇਹ ਸਾਹਮਣੇ ਆਇਆ ਸੀ ਕਿ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਮਾਰਟਫੋਨ ਬ੍ਰਾਂਡ ਹੈ। ਹੁਣ ਇਕ ਨਵੀਂ ਰਿਪੋਰਟ ’ਚ ਇਹ ਸਾਹਮਣੇ ਆਇਆ ਹੈ ਕਿ ਵੀਵੋ ਵੀ 15 ਪ੍ਰੋ ਭਾਰਤ ਦਾ ਸਭ ਤੋਂ ਪਾਪੁਲਰ ਮਿਡ ਰੇਂਜ ਪ੍ਰੀਮੀਅਮ ਸਮਾਰਟਫੋਨ ਹੈ। ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ ਦੀ ਨਵੀਂ ਰਿਪੋਰਟ ਮੁਤਾਬਕ, 200 ਤੋਂ 500 ਡਾਲਰ (ਕਰੀਬ 14,256 ਰੁਪਏ-35,640 ਰੁਪਏ) ਤਕ ਦੇ ਮਿਡ ਰੇਂਜ ਸੈਗਮੈਂਟ ਨੇ ਸਭ ਤੋਂ ਜ਼ਿਆਦਾ 55.2 ਫੀਸਦੀ ਈਅਰ ਆਨ ਈਅਰ ਗ੍ਰੋਥ ਦਰਜ ਕੀਤੀ। ਓਵਰਆਲ ਸਮਾਰਟਫੋਨ ਬਾਜ਼ਾਰ ’ਚ ਇਸ ਸੈਗਮੈਂਟ ਦਾ 19.3 ਫੀਸਦੀ ਕਬਜ਼ਾ ਹੈ। 

ਮਿਡ ਪ੍ਰੀਮੀਅਮ ਸੈਗਮੈਂਟ ’ਤੇ ਵੀਵੋ ਦਾ ਕਬਜ਼ਾ
ਰਿਪੋਰਟ ਮੁਤਾਬਕ, ਮਿਡ ਰੇਂਜ ਪ੍ਰੀਮੀਅਮ ਸਮਾਰਟਫੋਨ ਸੈਗਮੈਂਟ ’ਚ 300 ਤੋਂ 500 ਡਾਲਰ (ਕਰੀਬ 21,384 ਰੁਪਏ-35,640 ਰੁਪਏ) ਵੀਵੋ ਦਾ 2019 ’ਚ 28 ਫੀਸਦੀ ਕਬਜ਼ਾ ਰਿਹਾ। ਕੰਪਨੀ ਨੇ 2019 ’ਚ ਫਰਵਰੀ ’ਚ ਵੀਵੋ ਵੀ15 ਪ੍ਰੋ ਲਾਂਚ ਕੀਤਾ ਸੀ। 

ਦੂਜੇ ਨੰਬਰ ’ਤੇ ਰਿਹਾ ਵਨਪਲੱਸ
ਇਸ ਸੈਗਮੈਂਟ ’ਚ ਦੂਜਾ ਸਭ ਤੋਂ ਪਾਪੁਲਰ ਸਮਾਰਟਫੋਨ ਵਨਪਲੱਸ 7 ਰਿਹਾ। ਵਨਪਲੱਸ ਦਾ ਇਸ ਸੈਗਮੈਂਟ ਦੇ 20.2 ਫੀਸਦੀ ਹਿੱਸੇ ’ਤੇ ਕੱਬਜ਼ਾ ਰਿਹਾ। ਵਨਪਲੱਸ 7 ਨੂੰ ਵੀ ਦੁਨੀਆ ਭਰ ਦੇ ਬਾਜ਼ਾਰਾਂ ’ਚ ਕਾਫੀ ਪਸੰਦ ਕੀਤਾ ਗਿਆ।