Vivo U3 ਸਮਾਰਟਫੋਨ ਲਾਂਚ, ਮਿਲੇਗਾ 5,000mAh ਦੀ ਬੈਟਰੀ

10/21/2019 1:17:13 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ‘ਯੂ’ ਸੀਰੀਜ਼ ਤਹਿਤ ਆਪਣਾ ਨਵਾਂ ਸਮਾਰਟਫੋਨ Vivo U3 ਲਾਂਚ ਕਰ ਦਿੱਤਾ ਹੈ। ਇਸ ਫੋਨ ਦੀਆਂ ਅਹਿਮ ਖੂਬੀਆਂ ’ਚ 5,000mAh ਦੀ ਬੈਟਰੀ, ਟ੍ਰਿਪਲ ਰੀਅਰ ਕੈਮਰਾ ਸੈੱਟਅਪ ਅਤੇ ਦਮਦਾਰ ਪ੍ਰੋਸੈਸਰ ਮਿਲੇਗਾ। ਇਸ ਤੋਂ ਪਹਿਲਾਂ ਕੰਪਨੀ ਨੇ Vivo U10 ਨੂੰ ਭਾਰਤੀ ਬਾਜ਼ਾਰ ’ਚ ਉਤਾਰਿਆ ਸੀ। ਕੰਪਨੀ ਨੇ ਗੇਮਰਜ਼ ਲਈ ਗੇਮ ਸਪੇਸ ਲਾਂਚਰ ਅਤੇ ਮਲਟੀ ਟਰਬੋ ਵਰਗੇ ਫੀਚਰਜ਼ ਦਿੱਤੇ ਹਨ। 

Vivo U3 ਦੀ ਕੀਮਤ
ਕੰਪਨੀ ਨੇ Vivo U3 ਸਮਾਰਟਫੋਨ ਨੂੰ ਦੋ ਰੈਮ ਵੇਰੀਐਂਟਸ ’ਚ ਪੇਸ਼ ਕੀਤਾ ਹੈ ਜਿਸ ਵਿਚ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 999 ਚੀਨੀ ਯੁਆਨ (ਕਰੀਬ 10,000 ਰੁਪਏ) ਅਤੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1,199 ਚੀਨੀ ਯੁਆਨ (ਕਰੀਬ 12,000 ਰੁਪਏ) ਰੱਖੀ ਗਈ ਹੈ। ਗਾਹਕ ਇਸ ਫੋਨ ਨੂੰ ਸਪੇਰ ਬਲਿਊ, ਬਲੈਕ ਅਤੇ ਓਨੀਅਨ ਬਲਿਊ ਕਲਰ ਆਪਸ਼ਨ ’ਚ ਖਰੀਦ ਸਕਣਗੇ। ਫਿਲਹਾਲ, Vivo U3 ਦੀ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਅਧਿਕਾਰਤ ਜਾਣਕਾਰੀ ਨਹੀਂ ਮਿਲੀ। 

ਫੀਚਰਜ਼
ਵੀਵੋ ਦਾ ਨਵਾਂ ਸਮਾਰਟਫੋਨ ਐਂਡਰਾਇਡ 9 ਪਾਈ ਅਤੇ ਫਨਟਚ ਓ.ਐੱਸ. 9 ਕਸਟਮ ਸਕਿਨ ’ਤੇ ਕੰਮ ਕਰੇਗਾ। ਨਾਲ ਹੀ ਗਾਹਕਾਂ ਨੂੰ ਇਸ ਫੋਨ ’ਚ 6.53 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਮਿਲੇਗਾ, ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਬਿਹਤਰ ਪਰਫਾਰਮੈਂਸ ਲਈ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 675 ਪ੍ਰੋਸੈਸਰ ਦਿੱਤਾ ਗਿਆ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ, ਜਿਸ ਵਿਚ 16 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਵਾਈਡ ਐਂਗਲ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਹੈ। ਉਥੇ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 

ਕੁਨੈਕਟੀਵਿਟੀ ਲਈ ਕੰਪਨੀ ਨੇ ਇਸ ਫੋਨ ’ਚ ਵਾਈ-ਫਾਈ, ਬਲੂਟੁੱਥ 5.0, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਪੋਰਟ ਟਾਈਪ-ਸੀ ਵਰਗੇ ਫੀਚਰਜ਼ ਦਿੱਤੇ ਹਨ। ਨਾਲ ਹੀ ਗਾਹਕਾਂ ਨੂੰ 5,000mAh ਦੀ ਦਮਦਾਰ ਬੈਟਰੀ ਮਿਲੇਗੀ ਜੋ 18 ਵਾਟ ਫਾਸਟ ਚਾਰਜਿੰਗ ਫੀਚਰ ਨਾਲ ਲੈਸ ਹੈ।