ਵੀਵੋ ਨੇ ਜਾਰੀ ਕੀਤੀ ਲਿਸਟ, ਇਨ੍ਹਾਂ ਫੋਨਾਂ ਨੂੰ ਜਲਦ ਮਿਲੇਗੀ ਐਂਡਰਾਇਡ 12 ਦੀ ਅਪਡੇਟ

10/21/2021 4:44:58 PM

ਗੈਜੇਟ ਡੈਸਕ– ਹਾਲ ਹੀ ’ਚ ਗੂਗਲ ਨੇ ਆਪਣੀ ਪਿਕਸਲ 6 ਸਮਾਰਟਫੋਨ ਸੀਰੀਜ਼ ਲਈ ਐਂਡਰਾਇਡ 12 ਦੀ ਅਪਡੇਟ ਜਾਰੀ ਕੀਤੀ ਹੈ। ਹੁਣ ਵੀਵੋ ਵੀ ਆਪਣੇ ਗਾਹਕਾਂ ਲਈ ਐਂਡਰਾਇਡ 12 ਨੂੰ ਜਲਦ ਜਾਰੀ ਕਰਨ ਵਾਲੀ ਹੈ। ਵੀਵੋ ਸਮਾਰਟਫੋਨ ਗਾਹਕਾਂ ਨੂੰ ਜਲਦ ਐਂਡਰਾਇਡ 12 ’ਤੇ ਆਧਾਰਿਤ FunTouch OS ਬੀਟਾ ਦੀ ਅਪਡੇਟ ਮਿਲੇਗੀ। ਵੀਵੋ ਨੇ ਆਪਣੇ ਕੁਝ ਫੋਨ ਮਾਡਲਾਂ ਦੀ ਲਿਸਟ ਜਾਰੀ ਕੀਤੀ ਹੈ ਜਿਨ੍ਹਾਂ ’ਚ X,V,Y ਅਤੇ S ਸੀਰੀਜ਼ ਦੇ ਸਮਾਰਟਫੋਨ ਸ਼ਾਮਲ ਹਨ। 

ਵੀਵੋ ਦੁਆਰਾ ਜਾਰੀ ਕੀਤੀ ਗਈ ਲਿਸਟ

 ਨਵੰਬਰ 2021 ਦੇ ਅੰਤ ਤਕ vivo X70 Pro+ ਸਮਾਰਟਫੋਨ ਨੂੰ ਮਿਲੇਗੀ ਅਪਡੇਟ
ਦਸੰਬਰ 2021 ਦੇ ਅੰਤ ਤਕ vivo X60 Pro+, vivo X60 Pro, vivo X60, vivo V21, vivo Y72 5G ਨੂੰ ਮਿਲੇਗੀ ਅਪਡੇਟ
ਜਨਵਰੀ 2022 ਦੇ ਅੰਤ ਤਕ vivo X70 Pro, vivo V21e, vivo V20 2021, vivo V20, vivo Y21, vivo Y51A, vivo Y31 ਸਮਾਰਟਫੋਨਾਂ ਨੂੰ ਮਿਲੇਗੀ ਅਪਡੇਟ
ਮਾਰਚ 2022 ਦੇ ਅੰਤ ਤਕ vivo X50 Pro, vivo X50, vivo V20 Pro, vivo V20 SE, vivo Y33s, vivo Y20G, vivo Y53s, vivo Y12s ਨੂੰ ਮਿਲੇਗੀ ਅਪਡੇਟ
ਅਪ੍ਰੈਲ 2022 ਦੀ ਸ਼ੁਰੂਆਤ ’ਚ vivo S1, vivo Y19 ਨੂੰ ਮਿਲੇਗੀ ਅਪਡੇਟ
ਅਪ੍ਰੈਲ 2022 ਦੇ ਅੰਤ ਤਕ vivo V17 Pro, vivo V17, vivo S1 Pro, vivo Y73, vivo Y51, vivo Y20, vivo Y20i, vivo Y30 ਨੂੰ ਮਿਲੇਗੀ ਅਪਡੇਟ

Rakesh

This news is Content Editor Rakesh