ਵੀਵੋ ਨੇ ਆਪਣੇ ਇਨ੍ਹਾਂ 2 ਸਮਾਰਟਫੋਨਸ ਦੀ ਕੀਮਤ ''ਚ ਕੀਤੀ ਕਟੌਤੀ

03/16/2019 2:20:19 AM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਪਿਛਲੇ ਸਾਲ ਆਪਣੇ 2 ਬਜਟ ਸਮਾਰਟਫੋਨ ਵਾਵੋ ਵਾਈ93 ਅਤੇ ਵੀਵੋ ਵਾਈ95 ਲਾਂਚ ਕੀਤੇ ਸਨ। ਹੁਣ ਕੰਪਨੀ ਨੇ ਇਨ੍ਹਾਂ ਦੋਵਾਂ ਹੀ ਫੋਨਸ ਦੀਆਂ ਕੀਮਤਾਂ 'ਚ ਕਟੌਤੀ ਕਰ ਦਿੱਤੀ ਹੈ। ਵੀਵੋ ਵਾਈ93 ਦੇ 3ਜੀ.ਬੀ.ਰੈਮ+32ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 12,990 ਰੁਪਏ 'ਚ ਲਾਂਚ ਕੀਤਾ ਸੀ, ਜਿਸ ਨੂੰ ਹੁਣ ਤੁਸੀਂ ਕਟੌਤੀ ਤੋਂ ਬਾਅਦ 11,990 ਰੁਪਏ 'ਚ ਖਰੀਦ ਸਕਦੇ ਹੋ। ਉੱਥੇ ਇਸ ਦੇ 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 13,990 ਰੁਪਏ 'ਚ ਲਾਂਚ ਕੀਤਾ ਗਿਆ ਸੀ ਜਿਸ ਦੀ ਕੀਮਤ ਹੁਣ ਘਟਾ ਕੇ 12,990 ਰੁਪਏ 'ਚ ਕਰ ਦਿੱਤੀ ਗਈ ਹੈ। ਗੱਲ ਕਰੀਏ ਵੀਵੋ ਵਾਈ95 ਦੀ ਤਾਂ 15,990 ਰੁਪਏ ਵਾਲਾ ਇਹ ਫੋਨ ਹੁਣ 14,990 ਰੁਪਏ 'ਚ ਉਪਲੱਬਧ ਹੋਵੇਗਾ।

ਜਾਣੋ ਵੀਵੋ ਵਾਈ93 ਦੇ ਸਪੈਸੀਫਿਕੇਸ਼ਨਸ
ਵੀਵੋ ਵਾਈ93 'ਚ 6.2 ਇੰਚ ਐੱਚ.ਡੀ.+ (720x1580ਪਿਕਸਲ) ਹੈਲੋ ਫੁਲਵਿਊ ਡਿਸਪਲੇਅ ਜਿਸ ਦਾ ਆਸਪੈਕਟ ਰੇਸ਼ੀਓ 19:9 ਹੈ। ਵੀਵੋ ਦੇ ਇਸ ਫੋਨ 'ਚ ਆਕਟਾ-ਕੋਰ ਮੀਡੀਆਟੈਕ ਹੀਲੀਓ ਪੀ22 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਐਂਡ੍ਰਾਇਡ 8.1 ਓਰੀਓ ਬੇਸਡ ਫਨਟੱਚ ਓ.ਐੱਸ. 4.5 'ਤੇ ਚੱਲਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਵੀਵੋ ਵਾਈ93 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਸਮਾਰਟਫੋਨ 'ਚ ਅਪਰਚਰ ਐੱਫ/2.2 ਨਾਲ 13 ਮੈਗਾਪਿਕਸਲ ਪ੍ਰਾਈਮਰੀ ਅਤੇ ਅਪਰਚਰ ਐੱਫ/2.4 ਨਾਲ 2 ਮੈਗਾਪਿਕਸਲ ਸਕੈਂਡਰੀ ਕੈਮਰਾ ਦਿੱਤਾ ਗਿਆ ਹੈ।

ਸੈਲਫੀ ਲਈ ਫੋਨ 'ਚ ਅਪਰਚਰ ਐੱਫ/1.8 ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ 'ਚ ਰੀਅਰ 'ਤੇ ਫਿਗਰਪ੍ਰਿੰਟ ਸੈਂਸਰ ਅਤੇ ਫੋਨ ਨੂੰ ਪਾਵਰ ਦੇਣ ਲਈ ਇਸ 'ਚ 4030 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

ਵੀਵੋ ਵਾਈ95 ਦੇ ਸਪੈਸੀਫਿਕੇਸ਼ਨਸ
ਇਸ 'ਚ 6.22 ਇੰਚ ਆਈ.ਪੀ.ਐੱਸ. ਐੱਚ.ਡੀ.+(720x1520 ਪਿਕਸਲ) ਰੈਜੋਲਿਊਸ਼ਨ ਡਿਸਪਲੇਅ ਹੈ। ਫੋਨ 'ਚ 1.9 ਗੀਗਾਹਰਟਜ਼ 64ਬਿਟ ਸਨੈਪਡਰੈਗਨ 439 ਆਕਟਾ-ਕੋਰ ਪ੍ਰੋਸੈਸਰ ਅਤੇ ਗ੍ਰਾਫਿਕਸ ਨਾਲ ਐਡਰੀਨੋ 505 ਜੀ.ਪੀ.ਯੂ. ਹੈ। ਇਸ 'ਚ 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਫੋਨ ਐਂਡ੍ਰਾਇਡ 8.1 ਓਰੀਓ 'ਤੇ ਚੱਲਦਾ ਹੈ ਅਤੇ ਫੋਨ ਨੂੰ ਪਾਵਰ ਦੇਣ ਲਈ ਇਸ 'ਚ 4030 ਐੱਮ.ਏ.ਐੱਚ. ਦੀ ਬੈਟਰ ਦਿੱਤੀ ਗਈ ਹੈ।

ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ 'ਚ 13 ਮੈਗਾਪਿਕਸਲ ਪ੍ਰਾਈਮਰੀ ਅਤੇ 2 ਮੈਗਾਪਿਕਸਲ ਸਕੈਂਡਰੀ ਸੈਂਸਰ ਵਾਲਾ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਕੈਮਰਾ ਐੱਲ.ਈ.ਡੀ. ਫਲੈਸ਼ ਅਤੇ ਪੀ.ਡੀ.ਐੱਫ. ਨਾਲ ਆਉਂਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ ਸੈਲਫੀ ਫਲੈਸ਼ ਅਤੇ ਏ.ਆਈ. ਫੇਸ ਬਿਊਟੀ ਨਾਲ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

Karan Kumar

This news is Content Editor Karan Kumar