10000mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ Vivo Pad 2

04/21/2023 5:57:48 PM

ਗੈਜੇਟ ਡੈਸਕ- ਵੀਵੋ ਨੇ ਆਪਣੇ ਟੈਬਲੇਟ Vivo Pad 2 ਨੂੰ ਲਾਂਚ ਕਰ ਦਿੱਤਾ ਹੈ। Vivo Pad 2 ਨੂੰ ਚੀਨ 'ਚ ਤਿੰਨ ਰੰਗਾਂ 'ਚ ਪੇਸ਼ ਕੀਤਾ ਗਿਆ ਹੈ ਅਤੇ ਦੋ ਰੈਮ ਤੇ ਸਟੋਰੇਜ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। Vivo Pad 2 'ਚ ਮੀਡੀਆਟੈੱਕ ਡਾਈਮੈਂਸਿਟੀ 9000 ਪ੍ਰੋਸੈਸਰ ਅਤੇ 12 ਜੀ.ਬੀ. ਤਕ ਰੈਮ ਹੈ। 

Vivo Pad 2 ਦੀ ਕੀਮਤ

Vivo Pad 2 ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਕੀਮਤ 2,499 ਚੀਨੀ ਯੁਆਨ (ਕਰੀਬ 29,800 ਰੁਪਏ) ਹੈ। ਉੱਥੇ ਹੀ 12 ਜੀ.ਬੀ. ਰੈਮ+512 ਜੀ.ਬੀ. ਟੋਰੇਜ ਵਾਲੇ ਮਾਡਲ ਦੀ ਕੀਮਤ 3,399 ਯੁਆਨ (ਕਰੀਬ 40,600 ਰੁਪਏ ਹੈ। ਟੈਬ ਨੂੰ ਕਲੀਅਰ ਸੀ ਬਲਿਊ, ਫਰਾਮ ਵੇ ਮਾਊਂਟੇਨ ਐਸ਼/ਗ੍ਰੇ ਅਤੇ ਨੇਬੂਲਾ ਪਰਪਲ ਰੰਗ 'ਚ ਖਰੀਦਿਆ ਜਾ ਸਕੇਗਾ। Vivo Pad 2 ਨੂੰ ਵੀਵੋ ਚਾਈਨਾ ਦੀ ਸਾਈਟ ਤੋਂ ਖਰੀਦਿਆ ਜਾ ਸਕਦਾ ਹੈ।

Vivo Pad 2 ਦੇ ਫੀਚਰਜ਼

Vivo Pad 2 'ਚ ਐਂਡਰਾਇਡ 13 ਆਧਾਰਿਤ OriginOS 13 ਹੈ। ਇ ਵਿਚ 12.1 ਇੰਚ ਦੀ 2.8ਕੇ ਰੈਜ਼ੋਲਿਊਸ਼ਨ ਵਾਲੀ ਸਕਰੀਨ ਹੈ। ਡਿਸਪਲੇਆ ਦਾ ਰਿਫ੍ਰੈਸ਼ ਰੇਟ 144Hz ਹੈ। ਡਿਸਪਲੇਅ ਦੇ ਨਾਲ HDR10 ਕੰਟੈਂਟ ਦਾ ਸਪੋਰਟ ਮਿਲੇਗਾ ਅਤੇ ਪੀਕ ਬ੍ਰਾਈਟਨੈੱਸ 600 ਨਿਟਸ ਹੈ। ਟੈਬ 'ਚ ਮੀਡੀਆਟੈੱਕ ਡਾਈਮੈਂਸਿਟੀ 9000 ਪ੍ਰੋਸੈਸਰ ਮਿਲੇਗਾ। ਟੈਬ 'ਚ ਗ੍ਰਾਫਿਕਸ ਲਈ Mali-G710 10 ਕੋਰ GPU, 12 ਜੀ.ਬੀ. ਤਕ LPDDR4X ਰੈਮ ਅਤੇ 512 ਜੀ.ਬੀ. ਤਕ ਦੀ ਸਟੋਰੇਜ ਹੈ।

Vivo Pad 2 'ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਫਰੰਟ 'ਚ 8 ਮੈਗਾਪਿਕਸਲ ਦਾ ਕੈਮਰਾ ਹੈ। ਕੁਨੈਕਟੀਵਿਟੀ ਲਈ ਟੈਬ 'ਚ ਡਿਊਲ ਬੈਂਡ ਵਾਈ-ਫਾਈ, ਬਲੂਟੁੱਥ 5.2 ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਹੈ। ਇਸ ਵਿਚ 10,000mAh ਦੀ ਬੈਟਰੀ ਹੈ ਜਿਸਦੇ ਨਾਲ 44 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ।

Rakesh

This news is Content Editor Rakesh