64MP ਕੈਮਰਾ ਤੇ ਵਾਟਰਫਾਲ ਡਿਸਪਲੇਅ ਨਾਲ Vivo Nex 3 ਤੇ Nex 3 5G ਲਾਂਚ

09/17/2019 5:01:48 PM

ਗੈਜੇਟ ਡੈਸਕ– ਵੀਵੋ ਨੈਕਸ 3 ਅਤੇ ਵੀਵੋ ਨੈਕਸ 3 5ਜੀ ਸਮਾਰਟਫੋਨ ਨੂੰ ਚੀਨ ’ਚ ਲਾਂਚ ਕਰ ਦਿੱਤਾ ਗਿਆ ਹੈ। ਆਉਣ ਵਾਲੇ ਮਹੀਨਿਆਂ ’ਚ ਇਨ੍ਹਾਂ ਸਮਾਰਟਫੋਨਜ਼ ਨੂੰ ਬਾਕੀ ਦੇ ਬਾਜ਼ਾਰਾਂ ਚ ਵੀ ਉਪਲੱਬਧ ਕਰਵਾਏ ਜਾਣ ਦੀ ਉਮੀਦ ਹੈ। ਫੋਨ ਪ੍ਰੈਸ਼ਰ ਸੈਂਸੀਟਿਵ ਕੀਅਜ਼ ਦੇ ਨਾਲ ਆਉਂਦੇ ਹਨ। ਇਸ ਕਿਨਾਰੇ ’ਤੇ ਜਗ੍ਹਾ ਮਿਲੀ ਹੈ ਅਤੇ ਇਹ ਅਨੋਖੇ ਵਾਈਬ੍ਰੇਟਿੰਗ ਐਕਸਪੀਰੀਅੰਸ ਦੇ ਨਾਲ ਆਉਂਦਾ ਹੈ। ਅਹਿਮ ਖਾਸੀਅਤਾਂ ’ਚ 64 ਮੈਗਾਪਿਕਸਲ ਦਾ ਰੀਅਰ ਕੈਮਰਾ, ਸਨੈਪਡ੍ਰੈਗਨ 855 ਪਲੱਸ ਪ੍ਰੋਸੈਸਰ ਅਤੇ 4,500mAh ਦੀ ਬੈਟਰੀ ਸ਼ਾਮਲ ਹਨ। ਸਮਾਰਟਫੋਨ 44 ਵਾਟ ਦੀ ਅਲਟਰਾ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੇ ਹਨ। 

ਕੀਮਤ
ਵੀਵੋ ਨੈਕਸ 3 ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 4,998 ਚੀਨੀ ਯੁਆਨ (ਕਰੀਬ 50,600 ਰੁਪਏ) ਹੈ। ਵੀਵੋ ਨੈਕਸ 3 5ਜੀ ਦੇ 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 6,198 ਚੀਨੀ ਯੁਆਨ (ਕਰੀਬ 57,700 ਰੁਪਏ) ਹੈ, ਜਦੋਂਕਿ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 6,198 ਚੀਨੀ ਯੁਆਨ (ਕਰੀਬ 62,700 ਰੁਪਏ) ਹੈ। ਫੋਨ ਬਲੈਕ ਅਤੇ ਵਾਈਟ ਰੰਗ ’ਚ ਮਿਲੇਗਾ। ਇਸ ਫੋਨ ਨੂੰ ਭਾਰਤ ’ਚ ਜਲਦੀ ਹੀ ਉਪਲੱਬਧ ਕਰਵਾਏ ਜਾਣ ਦੀ ਉਮੀਦ ਹੈ। 

ਫੀਚਰਜ਼
ਵੀਵੋ ਨੈਕਸ 3 ਅਤੇ ਵੀਵੋ ਨੈਕਸ 3 5ਜੀ ਫੋਨ ਕਸਟਮ ਮੇਡ ਵਾਟਰਫਾਲ ਸਕਰੀਨ ਦੇ ਨਾਲ ਆਉਂਦੇ ਹਨ। ਇਨ੍ਹਾਂ ਸਕਰੀਨ ’ਚ ਕਰਵਡ ਐੱਜਿਜ਼ ਹਨ ਜੋ ਦੋਵਾਂ ਹੀ ਸਾਈਡਾਂ ’ਤੇ 90 ਡਿਗਰੀ ’ਤੇ ਕਲੋਜ਼ ਹੁੰਦੇ ਹਨ। ਫੋਨ ਐਂਡਰਾਇਡ ਪਾਈ ’ਤੇ ਆਧਾਰਿਤ ਫਨਟਚ ਓ.ਐੱਸ. 9.1 ’ਤੇ ਚੱਲਦੇ ਹਨ। ਡਿਊਲ ਸਿਮ ਸਪੋਰਟ ਦੇ ਨਾਲ ਆਉਣ ਵਾਲੇ ਇਹ ਹੈਂਡਸੈੱਟ 6.89 ਇੰਚ ਦੇ ਫੁਲ-ਐੱਚ.ਡੀ.+(1080x2256 ਪਿਕਸਲ) ਅਮੋਲੇਡ ਨੌਚਲੈੱਸ ਵਾਟਰਫਾਲ ਡਿਸਪਲੇਅ ਨਾਲ ਲੈਸ ਹਨ। ਸਕਰੀਨ ਐੱਚ.ਡੀ.ਆਰ. 10 ਸਪੋਰਟ ਵਾਲੀ ਹੈ ਅਤੇ ਫੋਨ 99.6 ਫੀਸਦੀ ਸਕਰੀਨ ਟੂ ਬਾਡੀ ਦੇ ਰੇਸ਼ੀਓ ਦੇ ਨਾਲ ਆਉਂਦੇ ਹਨ। ਫੋਨ ’ਚ 2.96 ਗੀਗਾਹਰਟਜ਼ ਸਨੈਪਡ੍ਰੈਗਨ 855 ਪਲੱਸ ਪ੍ਰੋਸੈਸਰ ਦੇ ਨਾਲ ਐਡਰੀਨੋ 640 ਜੀ.ਪੀ.ਯੂ. ਦਿੱਤੇ ਗਏ ਹਨ। ਹੈਂਡਸੈੱਟ 12 ਜੀ.ਬੀ. ਤਕ ਰੈਮ ਅਤੇ 512 ਜੀ.ਬੀ. ਇਨਬਿਲਟ ਸਟੋਰੇਜ ਨਾਲ ਲੈਸ ਹਨ। 

ਵੀਵੋ ਨੈਕਸ 3 ਅਤੇ ਵੀਵੋ ਨੈਕਸ 3 5ਜ ਫੋਨ ਤਿੰਨ ਰੀਅਰ ਕੈਮਰੇ ਵਾਲੇ ਸੈੱਟਅਪ ਨਾਲ ਲੈਸ ਹਨ। ਪਿਛਲੇ ਹਿੱਸੇ ’ਤੇ ਸਰਕੁਲਰ ਰਿੰਗ ਹੈ। ਫੋਨ 64 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਨਾਲ ਲੈਸ ਹਨ। ਅਪਰਚਰ ਐੱਫ/1.7 ਹੈ। ਇਸ ਦੇ ਨਾਲ 13 ਮੈਗਾਪਿਕਸਲ ਦਾ ਅਲਟਰਾ-ਵਾਈਡ 120 ਡਿਗਰੀ ਸੈਂਸਰ ਅਤੇ 2X ਆਪਟਿਕਲ ਜ਼ੂਮ ਦੇ ਨਾਲ 13 ਮੈਗਾਪਿਕਸਲ ਟੈਲੀਫੋਟੋ ਸੈਂਸਰ ਹੈ। ਫੋਨ ’ਚ ਐੱਫ/2.0 ਅਪਰਚਰ ਵਾਲਾ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਹੈਂਡਸੈੱਟ ’ਚ ਪਾਪ-ਅਪ ਮੈਕਨਿਜ਼ਮ ਦਿੱਤਾ ਗਿਆ ਹੈ। 

ਫੋਨ ਦੀ ਬੈਟਰੀ 4,500mAh ਦੀ ਹੈ। ਬੈਟਰੀ ’ਚ 44 ਵਾਟ ਦੀ ਅਲਟਰਾ-ਫਾਸਟ ਚਾਰਜਿੰਗ ਲਈ ਸਪੋਰਟ ਹੈ। ਕੁਨੈਕਟੀਵਿਟੀ ਫੀਚਰ ’ਚ 3.5mm ਆਡੀਓ ਜੈੱਕ, ਬਲੂਟੁੱਥ 5, ਐੱਨ.ਐੱਫ.ਸੀ., ਯੂ.ਐੱਸ.ਬੀ. ਟਾਈਪ-ਸੀ, ਵਾਈ-ਫਾਈ 802.11 ਏਸੀ ਅਤੇ ਜੀ.ਪੀ.ਐੱਸ.+ ਗਲੋਨਾਸ ਸ਼ਾਮਲ ਹਨ। ਦੋਵਾਂ ਹੀ ਫੋਨਜ਼ ਦਾ ਡਾਈਮੈਂਸ਼ਨ 167.44x76.18x9.4 ਮਿਲੀਮੀਟਰ ਹੈ ਅਤੇ ਭਾਰ 218.5 ਗ੍ਰਾਮ ਹੈ। ਦੋਵੇਂ ਫੋਨਜ਼ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਆਉਂਦੇ ਹਨ।