VingaJoy ਦਾ ਪਹਿਲਾ ਵਾਇਰਲੈੱਸ ਸਪੀਕਰ ਭਾਰਤ ’ਚ ਲਾਂਚ, ਘੱਟ ਕੀਮਤ ਮਿਲਣਗੇ ਜ਼ਬਰਦਸਤ ਫੀਚਰਜ਼

07/13/2022 5:20:35 PM

ਗੈਜੇਟ ਡੈਸਕ– ਵਿੰਗਾਜੌਏ ਨੇ ਆਪਣੇ ਪਹਿਲੇ ਵਾਇਰਲੈੱਸ ਸਪੀਕਰ Little Monster SP 20A ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਸਪੀਕਰ ਨੂੰ ਬਜਟ ਰੇਂਜ ’ਚ ਬਾਜ਼ਾਰ ’ਚ ਲਾਂਚ ਕੀਤਾ ਗਿਆ ਹੈ। ਇਹ ਸਪੀਕਰ ਪ੍ਰੀਮੀਅਮ ਰਬੜ ਫਿਨਿਸ਼ ਨਾਲ ਆਉਂਦਾ ਹੈ। ਇਸ ਵਿਚ ਰਿਚਾਰਜੇਬਲ ਲਿਥੀਅਮ ਬੈਟਰੀ ਮਿਲਦੀ ਹੈ, ਜਿਸ ਨੂੰ ਇਕ ਵਾਰ ਚਾਰਜ ਕਰਨ ’ਤੇ 4 ਘੰਟਿਆਂ ਤਕ ਚਲਾਇਆ ਜਾ ਸਕਦਾ ਹੈ। ਇਸ ਸਪੀਕਰ ’ਚ ਟਰੂ ਵਾਇਰਲੈੱਸ ਸਟੀਰੀਓ ਫੰਕਸ਼ਨ, ਕੰਟਰੋਲ ਬਟਨ, ਬਲੂਟੁੱਥ ਕਾਲਿੰਗ ਵਰਗੇ ਮਲਟੀ ਕੁਨੈਕਟੀਵਿਟੀ ਫੀਚਰਜ਼ ਹਨ। Little Monster SP 20A ’ਚ 5 ਵਾਟ ਦਾ ਸਾਊਂਡ ਆਊਟਪੁਟ ਅਤੇ 10 ਮੀਟਰ ਦੀ ਰੇਂਜ ਮਿਲਦੀ ਹੈ।

Little Monster SP 20A ਦੀ ਕੀਮਤ

Little Monster SP 20A ਨੂੰ 999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। Little Monster SP 20A ਵਾਇਰਲੈੱਸ ਸਪੀਕਰ ਰਿਟੇਲ ਸਟੋਰ ’ਤੇ ਵੀ ਖਰੀਦਣ ਲਈ ਉਪਲੱਬਧ ਹੈ। 

Little Monster SP 20A ਬਲੂਟੁੱਥ ਸਪੀਕਰ ਪ੍ਰੀਮੀਅਮ ਰਬੜ ਫਿਨਿਸ਼ ਦੇ ਨਾਲ ਆਉਂਦਾ ਹੈ। ਇਹ ਦਿਸਣ ’ਚ ਕੰਪੈਕਟ ਹੈ। ਇਹ ਬਲੂਟੁੱਥ ਸਪੀਕਰ ਇਕ ਕਿਫਾਇਤੀ ਕੀਮਤ ’ਤੇ ਡੀਪ ਅਤੇ ਵਿਸਫੋਟਕ ਬਾਸ ਦੇ ਨਾਲ ਡਾਇਨਾਮਿਕ ਸਾਊਂਡ ਆਊਟਪੁਟ ਦਿੰਦਾ ਹੈ। ਇਸਦਾ ਹਲਕਾ, ਸਮੂਥ ਅਤੇ ਕੰਪੈਕਟ ਡਿਜ਼ਾਈਨ ਤੁਹਾਡੇ ਹੱਥ ’ਚ ਆਰਾਮ ਨਾਲ ਫਿਟ ਆਉਂਦਾ ਹੈ, ਜਿਸ ਨੂੰ ਤੁਸੀਂ ਕਿਤੇ ਵੀ ਲੈ ਕੇ ਜਾ ਸਕਦੇ ਹੋ ਅਤੇ ਮਿਊਜ਼ਿਕ ਦਾ ਮਜ਼ਾ ਲੈ ਸਕਦੇ ਹੋ।

ਇਹ ਸਪੀਕਰ 5 ਵਾਟ ਦੇ ਸਾਊਂਟ ਆਊਟਪੁਟ ਅਤੇ 10 ਮੀਟਰ ਦੀ ਰੇਂਜ ਨਾਲ ਆਉਂਦਾ ਹੈ। ਇਸ ਵਿਚ ਆਕਸ ਅਤੇ ਬਲੂਟੁੱਥ v5.0 ਦਾ ਸਪੋਰਟ ਵੀ ਦਿੱਤਾ ਗਿਆ ਹੈ। ਇਸ ਸਪੀਕਰ ’ਚ ਕਾਲਿੰਗ ਲਈ ਇਬਬਿਲਟ ਮਾਈਕ੍ਰੋਫੋਨ ਵੀ ਮਿਲਦਾ ਹੈ। ਸਪੀਕਰ ਕੁਨੈਕਟੀਵਿਟੀ ਲਈ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਦਾ ਇਸਤੇਮਾਲ ਕਰਦਾ ਹੈ। ਇਸ ਨੂੰ ਮੋਬਾਇਲ, ਲੈਪਟਾਪ ਅਤੇ ਟੈਬਲੇਟ ਨਾਲ ਵੀ ਕੁਨੈਕਟ ਕੀਤਾ ਜਾ ਸਕਦਾ ਹੈ।

Rakesh

This news is Content Editor Rakesh