'X' 'ਚ ਆ ਰਿਹੈ ਵਟਸਐਪ ਵਾਲਾ ਇਹ ਸ਼ਾਨਦਾਰ ਫੀਚਰ, ਜਲਦ ਹੋਵੇਗਾ ਲਾਂਚ

08/12/2023 7:06:41 PM

ਗੈਜੇਟ ਡੈਸਕ- ਐਲੋਨ ਮਸਕ ਦੀ ਮਲਕੀਅਤ ਵਾਲੀ ਮਾਈਕ੍ਰੋਬਲਾਗਿੰਗ ਸਾਈਟ ਐਕਸ (ਪਹਿਲਾਂ ਟਵਿਟਰ) 'ਚ ਇਕ ਹੋਰ ਵੱਡਾ ਫੀਚਰ ਆਉਣ ਵਾਲਾ ਹੈ। ਐਕਸ ਦੇ ਯੂਜ਼ਰਜ਼ ਨੂੰ ਜਲਦ ਹੀ ਕਾਲਿੰਗ ਦੀ ਸਹੂਲਤ ਮਿਲਣ ਵਾਲੀ ਹੈ ਜਿਸਤੋਂ ਬਾਅਦ ਐਕਸ ਦੇ ਯੂਜ਼ਰਜ਼ ਵਟਸਐਪ ਦੀ ਤਰ੍ਹਾਂ ਕਾਲਿੰਗ ਕਰ ਸਕਣਗੇ। ਉਂਝ ਤਾਂ ਐਕਸ 'ਚ ਡਾਇਰੈਕਟ ਮੈਸੇਜਿੰਗ ਦਾ ਸਪੋਰਟ ਹੈ ਪਰ ਕਾਲਿੰਗ ਫੀਚਰ ਪਹਿਲੀ ਵਾਰ ਆਉਣ ਵਾਲਾ ਹੈ। 

ਇਹ ਵੀ ਪੜ੍ਹੋ– 'X' ਤੋਂ ਪੈਸੇ ਕਮਾਉਣਾ ਹੁਣ ਹੋਇਆ ਬਹੁਤ ਹੀ ਆਸਾਨ, ਐਲੋਨ ਮਸਕ ਨੇ ਕਰ ਦਿੱਤਾ ਵੱਡਾ ਐਲਾਨ

ਇਹ ਵੀ ਪੜ੍ਹੋ– Twitter 'ਤੇ ਹੁਣ ਬਿਨਾਂ ਡਰੇ ਕਰੋ ਪੋਸਟ, ਤੁਹਾਡੀ ਕੰਪਨੀ ਨੇ ਕੀਤਾ ਤੰਗ ਤਾਂ Elon Musk ਇੰਝ ਦੇਣਗੇ ਤੁਹਾਡਾ ਸਾਥ

ਐਕਸ 'ਚ ਕਾਲਿੰਗ ਦਾ ਫੀਚਰ ਆਉਣ ਤੋਂ ਬਾਅਦ ਇਹ ਵੀ ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ- ਇੰਸਟਾਗ੍ਰਾਮ ਅਤੇ ਫੇਸਬੁੱਕ ਦੀ ਕੈਟਾਗਰੀ 'ਚ ਸ਼ਾਮਲ ਹੋ ਜਾਵੇਗਾ ਜਿਨ੍ਹਾਂ 'ਚ ਕਾਲਿੰਗ ਦਾ ਫੀਚਰ ਮਿਲਦਾ ਹੈ। ਵੌਇਸ ਕਾਲ ਤੋਂ ਇਲਾਵਾ ਵੀਡੀਓ ਕਾਲ ਦਾ ਫੀਚਰਜ਼ ਵੀ ਆਉਣ ਵਾਲਾ ਹੈ।

ਐਕਸ ਦੇ ਸੀ.ਈ.ਓ. ਲਿੰਡਾ ਯਾਕਾਰਿਨੋ ਨੇ ਪੁਸ਼ਟੀ ਕੀਤੀ ਕਿ ਪਲੇਟਫਾਰਮ ਜਲਦ ਹੀ ਵੀਡੀਓ ਕਾਲਿੰਗ ਲਈ ਅਪਡੇਟ ਜਾਰੀ ਕਰੇਗਾ। ਉਨ੍ਹਾਂ ਕਿਹਾ ਕਿ ਪਲੇਟਫਾਰਮ 'ਤੇ ਕਿਸੇ ਨੂੰ ਆਪਣਾ ਫੋਨ ਨੰਬਰ ਦਿੱਤੇ ਬਿਨਾਂ ਵੀਡੀਓ ਚੈਟ ਕਾਲ ਕਰਨ ਦਾ ਫੀਚਰ ਮਿਲੇਗਾ।

ਇਹ ਵੀ ਪੜ੍ਹੋ– ਰੈੱਡਮੀ ਯੂਜ਼ਰਜ਼ ਸਾਵਧਾਨ! ਪੈਂਟ ਦੀ ਜੇਬ 'ਚ ਰੱਖੇ ਫੋਨ ਨੂੰ ਲੱਗੀ ਅੱਗ, ਵਾਲ-ਵਾਲ ਬਚੀ ਸ਼ਖ਼ਸ ਦੀ ਜਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Rakesh

This news is Content Editor Rakesh