ਹੁਣ Gmail ਐਪ ਤੋਂ ਵੀ ਹੋਵੇਗੀ ਵੀਡੀਓ ਕਾਲਿੰਗ, ਜ਼ੂਮ ਨੂੰ ਮਿਲੇਗੀ ਸਖਤ ਟੱਕਰ

06/17/2020 6:54:43 PM

ਗੈਜੇਟ ਡੈਸਕ—ਕੋਵਿਡ-19 ਦੇ ਚੱਲਦੇ ਦੁਨੀਆ ਦੇ ਕਈ ਦੇਸ਼ਾਂ 'ਚ ਲਾਕਡਾਊਨ ਦਾ ਐਲਾਨ ਕੀਤਾ ਗਿਆ। ਲਾਕਡਾਊਨ ਦੇ ਚੱਲਦੇ ਦੁਨੀਆ ਭਰ 'ਚ ਵੀਡੀਓ ਕਾਨਫਰੰਸਿੰਗ ਐਪਸ ਦਾ ਇਸਤੇਮਾਲ ਤੇਜ਼ੀ ਨਾਲ ਵਧਿਆ। ਅਜਿਹੇ 'ਚ ਜ਼ੂਮ ਐਪ ਦਾ ਦੁਨੀਆ ਭਰ 'ਚ ਖੂਬ ਇਸਤੇਮਾਲ ਕੀਤਾ ਗਿਆ। ਹੁਣ ਅਜਿਹੇ 'ਚ ਦਿੱਗਜ ਕੰਪਨੀਆਂ ਜਿਵੇਂ ਗੂਗਲ ਅਤੇ ਮਾਈਕ੍ਰੋਸਾਫਟ ਅਤੇ ਫੇਸਬੁੱਕ ਵੀ ਇਸ ਮਾਮਲੇ 'ਚ ਪਿਛੇ ਨਹੀਂ ਰਹਿਣਾ ਚਾਹੁੰਦੀਆਂ ਅਤੇ ਜ਼ੂਮ ਨੂੰ ਟੱਕਰ ਦੇਣ ਲਈ ਕੰਪਨੀਆਂ ਆਪਣੀ ਵੀਡੀਓ ਕਾਨਫਰੰਸਿੰਗ ਐਪਸ ਨੂੰ ਲਗਾਤਾਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਸਮਾਰਟਫੋਨ ਲਈ ਗੂਗਲ ਮੀਟ
ਜ਼ੂਮ ਨੂੰ ਟੱਕਰ ਦੇਣ ਅਤੇ ਵੀਡੀਓ ਕਾਨਫਰੰਸਿੰਗ ਸੈਗਮੈਂਟ 'ਚ ਆਪਣੀ ਪੈਠ ਮਜ਼ਬੂਤ ਕਰਨ ਲਈ ਗੂਗਲ ਨੇ ਆਪਣੇ ਸਮਾਰਟਫੋਨ ਦੇ Gmail ਐਪ 'ਤੇ Google Meet ਸ਼ਾਟਕਰਟ ਐਡ ਕੀਤਾ ਹੈ। ਇਹ ਸ਼ਾਟਕਟ ਕੰਪਨੀ ਨੇ ਐਂਡ੍ਰਾਇਡ ਅਤੇ ਆਈ.ਓ.ਐੱਸ. ਦੋਵਾਂ ਹੀ ਪਲੇਟਫਾਮਰਸ ਲਈ ਐਡ ਕੀਤਾ ਗਿਆ ਹੈ।

ਜੀਮੇਲ ਦੇ ਡੈਸਕਟਾਪ ਵਰਜ਼ਨ 'ਤੇ ਪਹਿਲਾਂ ਤੋਂ ਮੌਜੂਦ ਗੂਗਲ ਮੀਟ
ਗੂਗਲ ਮੀਟ ਵੀਡੀਓ ਕਾਨਫਰੰਸਿੰਗ ਟੂਲ ਜੀਮੇਲ ਦੇ ਡੈਸਕਟਾਪ ਵਰਜ਼ਨ 'ਤੇ ਪਹਿਲਾਂ ਤੋਂ ਮੌਜੂਦ ਹੈ। ਹੁਣ ਸਮਾਰਟਫੋਨ ਐਪ ਯੂਜ਼ਰਸ ਨੂੰ ਸਿੱਧੇ ਜੀਮੇਲ ਤੋਂ ਗੂਗਲ ਮੀਟ ਵੀਡੀਓ ਕਾਲ ਕਰ ਸਕਣਗੇ। ਇਸ ਦੇ ਲਈ ਉਨ੍ਹਾਂ ਨੂੰ ਵੱਖ ਤੋਂ ਐਪ ਡਾਊਨਲੋਡ ਕਰਨ ਦੀ ਜ਼ਰੂਰਤ ਨਹੀਂ ਪਵੇਗੀ।

ਇੰਝ ਕਰੋਂ ਇਸਤੇਮਾਲ
ਜੀਮੇਲ ਐਪ 'ਚ ਤੁਹਾਨੂੰ ਸਾਈਡ 'ਚ ਨਵਾਂ ਸ਼ਾਟਕਟ ਦਿਖਾਈ ਦੇਵੇਗਾ। ਵੀਡੀਓ ਕਾਲ ਸਟਾਰਟ ਕਰਨ ਲਈ ਤੁਹਾਨੂੰ ‘New meeting’ ਆਪਸ਼ਨ 'ਤੇ ਟੈਪ ਕਰਨਾ ਹੋਵੇਗਾ। ਇਸ 'ਤੇ ਟੈਪ ਕਰਕੇ ਤੁਸੀਂ ਨਵਾਂ ਲਿੰਕ ਕ੍ਰਿਏਟ ਕਰਕੇ ਤੁਸੀਂ ਜਿਸ ਨੂੰ ਇਨਵਾਈਟ ਕਰਨਾ ਚਾਹੁੰਦੇ ਹੋ ਉਨ੍ਹਾਂ ਨਾਲ ਸ਼ੇਅਰ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ 'ਜੁਆਇਨ ਵਿਦ ਏ ਕੋਡ' ਫੀਚਰ ਦਾ ਇਸਤੇਮਾਲ ਵੀ ਕਰ ਸਕਦੇ ਹੋ।

ਜ਼ੂਮ ਨੂੰ ਮਿਲੇਗੀ ਸਖਤ ਟੱਕਰ
ਗੂਗਲ ਦੇ ਇਸ ਕਦਮ ਨਾਲ ਜ਼ੂਮ ਐਪ ਨੂੰ ਸਖਤ ਟੱਕਰ ਮਿਲ ਸਕਦੀ ਹੈ। ਜੀਮੇਲ ਐਪ ਦਾ ਇਸਤੇਮਾਲ ਦੁਨੀਆ ਭਰ 'ਚ ਵੱਡੀ ਗਿਣਤੀ 'ਚ ਯੂਜ਼ਰਸ ਕਰਦੇ ਹਨ। ਹੁਣ ਐਪ 'ਚ ਮੀਟ ਦਾ ਸ਼ਾਟਕਟ ਜੁੜ ਜਾਣ ਨਾਲ ਯੂਜ਼ਰਸ ਲਈ ਜੀਮੇਲ ਰਾਹੀਂ ਵੀਡੀਓ ਕਾਲ ਕਰਨਾ ਪਹਿਲੇ ਦੇ ਮੁਕਾਬਲੇ ਕਾਫੀ ਆਸਾਨ ਹੋਵੇਗਾ।

Karan Kumar

This news is Content Editor Karan Kumar