ਆਪਣੇ ਫੋਨ ''ਚ ਟਵਿਟਰ ਐਪ ਅਪਡੇਟ ਨਾ ਕਰਨ ਯੂਜ਼ਰਸ, ਕੰਪਨੀ ਨੇ ਦਿੱਤੀ ਵਾਰਨਿੰਗ

01/22/2020 6:38:20 PM

ਗੈਜੇਟ ਡੈਸਕ—ਮਾਈਕ੍ਰੋਬਲਾਗਿੰਗ ਪਲੇਟਫਾਰਮਸ ਟਵਿਟਰ ਵੱਲੋਂ ਐਂਡ੍ਰਾਇਡ ਯੂਜ਼ਰਸ ਲਈ ਇਕ ਚਿਤਾਵਨੀ ਜਾਰੀ ਕੀਤੀ ਗਈ ਹੈ। ਕੰਪਨੀ ਨੇ ਯੂਜ਼ਰਸ ਨੂੰ ਕਿਹਾ ਕਿ ਉਹ ਆਪਣੇ ਸਮਾਰਟਫੋਨ 'ਚ ਟਵਿਟਰ ਦੀ ਮੋਬਾਇਲ ਐਪ ਨੂੰ ਅਪਡੇਟ ਨਾ ਕਰਨ ਅਤੇ ਨਾ ਹੀ ਲੇਟੈਸਟ ਵਰਜ਼ਨ ਇੰਸਟਾਲ ਕਰੋ। ਟਵਿਟਰ ਯੂਜ਼ਰਸ ਨੇ ਸ਼ਿਕਾਇਤ ਕੀਤੀ ਹੈ ਕਿ ਲੇਟੈਸਟ ਅਪਡੇਟ ਤੋਂ ਬਾਅਦ ਉਨ੍ਹਾਂ ਦੀ ਐਪ ਕ੍ਰੈਸ਼ ਹੋਣੀ ਸ਼ੁਰੂ ਹੋ ਗਈ ਹੈ ਅਤੇ ਓਪਨ ਕਰਦੇ ਹੀ ਬੰਦ ਹੋ ਰਹੀ ਹੈ। ਟਵਿਟਰ ਵਰਜ਼ਨ 8.28 'ਚ ਇਕ ਬਗ ਦਾ ਪਤਾ ਚੱਲਿਆ ਹੈ ਜਿਸ ਕਾਰਨ ਅਜਿਹਾ ਹੋ ਰਿਹਾ ਹੈ। ਕੰਪਨੀ ਇਸ ਬਗ ਨੂੰ ਫਿਕਸ ਕਰਨ 'ਤੇ ਕੰਮ ਕਰ ਰਹੀ ਹੈ।

ਟਵਿਟਰ ਦੀ ਸਪੋਰਟ ਟੀਮ ਨੇ ਇਸ ਬਗ ਕਾਰਨ ਯੂਜ਼ਰਸ ਨੂੰ ਹੋਣ ਵਾਲੀ ਪ੍ਰੇਸ਼ਾਨੀ ਲਈ ਮੁਆਫੀ ਮੰਗਦੇ ਹੋਏ ਟਵੀਟ ਕੀਤਾ ਹੈ। ਟੀਮ ਨੇ ਟਵੀਟ 'ਚ ਲਿਖਿਆ 'ਅਸੀਂ ਐਂਡ੍ਰਾਇਡ ਐਪ 'ਚ ਸਾਹਮਣੇ ਆਈ ਇਕ ਪ੍ਰੋਬਾਲਮ ਦੀ ਜਾਂਚ ਕਰ ਰਹੇ ਹਾਂ ਜਿਸ ਕਾਰਨ ਐਪ ਓਪਨ ਕਰਦੇ ਹੀ ਤੁਰੰਤ ਕ੍ਰੈਸ਼ ਹੋ ਜਾਂਦੀ ਹੈ। ਜੇਕਰ ਤੁਸੀਂ ਐਂਡ੍ਰਾਇਡ ਡਿਵਾਈਸ 'ਤੇ ਟਵਿਟਰ ਇਸਤੇਮਾਲ ਕਰਦੇ ਹੋ ਤਾਂ ਅਸੀਂ ਤੁਹਾਨੂੰ ਪ੍ਰੋਬਾਲਮ ਫਿਕਸ ਹੋਣ ਤਕ ਐਪ ਅਪਡੇਟ ਨਾ ਕਰਨ ਦੀ ਸਲਾਹ ਦਿੰਦੇ ਹਾਂ। ਨਾਲ ਹੀ ਯੂਜ਼ਰਸ ਨੂੰ ਹੋਈ ਪ੍ਰੇਸ਼ਾਨੀ ਲਈ ਅਸੀਂ ਮੁਆਫੀ ਚਾਹੁੰਦੇ ਹਾਂ।
ਜੇਕਰ ਤੁਸੀਂ ਪਹਿਲਾਂ ਹੀ ਐਂਡ੍ਰਾਇਡ ਸਮਾਰਟਫੋਨਸ 'ਚ ਟਵਿਟਰ ਐਪ ਅਪਡੇਟ ਕਰ ਲਈ ਹੈ ਤਾਂ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਕੁਝ ਆਸਾਨ ਸਟੈਪਸ ਫਾਲੋਅ ਕਰਨੇ ਹੋਣਗੇ, ਜਿਸ ਨਾਲ ਐਪ ਵਾਰ-ਵਾਰ ਕ੍ਰੈਸ਼ ਨਾ ਹੋਵੇ। ਤੁਹਾਨੂੰ ਫੋਨਸ ਦੀ ਸੈਟਿੰਗਸ ਅਤੇ ਫਿਰ ਐਪਸ 'ਚ ਜਾਣਾ ਹੋਵੇਗਾ, ਇਥੇ ਲਿਸਟ 'ਚ ਟਵਿਟਰ 'ਤੇ ਟੈਪ ਕਰਨ ਤੋਂ ਬਾਅਦ ਤੁਹਾਨੂੰ ਸਟੋਰੇਜ਼ ਅਤੇ ਕੈਸ਼ ਕਲੀਅਰ ਕਰਨੀ ਹੋਵੇਗੀ। ਇਸ ਪ੍ਰੋਸੈੱਸ ਤੋਂ ਬਾਅਦ ਟਵਿਟਰ ਐਪ ਦਾ ਸਾਰਾ ਡਾਟਾ ਰਿਸੈੱਟ ਹੋ ਜਾਵੇਗਾ ਅਤੇ ਤੁਹਾਨੂੰ ਦੋਬਾਰਾ ਸਾਈਨ-ਇਨ ਕਰਨਾ ਹੋਵੇਗਾ। ਅਜਿਹਾ ਕਰਨ 'ਤੇ ਐਪ ਦੀ ਡਾਰਕ ਥੀਮ ਵੀ ਆਫ ਹੋ ਜਾਵੇਗੀ।

ਡਿਸੇਬਲ ਕਰੋ ਆਟੋ-ਅਪਡੇਟ
ਨਾਲ ਹੀ ਜੇਕਰ ਹੁਣ ਤਕ ਤੁਸੀਂ ਆਪਣੇ ਟਵਿਟਰ ਐਪ ਅਪਡੇਟ ਨਹੀਂ ਕੀਤੀ ਹੈ ਤਾਂ ਤੁਸੀਂ ਆਟੋ ਅਪਡੇਟ ਸੈਟਿੰਗ ਐਪ ਲਈ ਡਿਸੇਬਲ ਕਰ ਸਕਦੇ ਹੋ। ਅਜਿਹਾ ਕਰਨ 'ਤੇ ਐਪ ਵਾਈ-ਫਾਈ ਮਿਲਦੇ ਹੀ ਦੋਬਾਰਾ ਅਪਡੇਟ ਨਹੀਂ ਹੋਵੇਗੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਕੰਪਨੀ ਇਸ ਅਪਡੇਟ ਨਾਲ ਜੁੜੇ ਫਿਕਸ ਜਾਰੀ ਕਰਨ ਵਾਲੀ ਹੈ। ਦੱਸ ਦੇਈਏ ਕਿ ਹਾਲ ਹੀ 'ਚ ਕੰਪਨੀ ਦੇ ਸੀ.ਈ.ਓ. ਜੈਕ ਡਾਰਸੀ ਨੇ ਕਿਹਾ ਕਿ ਟਵਿਟਰ ਯੂਜ਼ਰਸ ਨੂੰ ਪੋਸਟ ਕੀਤੇ ਗਏ ਟਵਿਟਸ 'ਚ ਬਦਲਾਅ ਕਰਨ ਲਈ ਐਡਿਟ ਦਾ ਬਟਨ ਜਾਂ ਆਪਸ਼ਨ ਨਹੀਂ ਦਿੱਤਾ ਜਾਵੇਗਾ।

Karan Kumar

This news is Content Editor Karan Kumar