ਇਕ ਹੀ ਡੈਸਕਟਾਪ ''ਤੇ ਚਲਾ ਸਕੋਗੇ ਕਈ ਵਟਸਐਪ ਅਕਾਊਂਟਸ, ਜਾਣੋ ਕਿਵੇਂ

03/25/2018 2:20:22 PM

ਜਲੰਧਰ- ਵਟਸਐਪ ਦੇ ਦੁਨੀਆ ਭਰ 'ਚ 1.5 ਬਿਲੀਅਨ ਯੂਜ਼ਰਸ ਹਨ। ਭਾਰਤ 'ਚ ਵੀ ਕਰੋੜਾਂ ਲੋਕ ਰੋਜ਼ਾਨਾ ਵਟਸਐਪ ਦਾ ਇਸਤੇਮਾਲ ਕਰਦੇ ਹਨ। ਵਟਸਐਪ ਦਾ ਦਾਅਵਾ ਹੈ ਕਿ ਰੋਜ਼ਾਨਾ ਕਰੀਬ 60 ਮਿਲੀਅਨ ਮੈਸੇਜ ਭੇਜੇ ਜਾਂਦੇ ਹਨ। ਫੇਸਬੁੱਕ ਦੀ ਮਲਕੀਅਤ ਵਾਲਾ ਵਟਸਐਪ ਜ਼ਿਆਦਾ ਰੈਵੇਨਿਊ ਜਨਰੇਟ ਕਰਨ ਅਤੇ ਯੂਜ਼ਰ ਬੇਸ ਵਧਾਉਣ ਲਈ ਵਟਸਐਪ ਵੈੱਬ ਵਰਜਨ ਦੇ ਨਾਲ ਆਇਆ। ਜਿਵੇਂ ਕਿ ਤੁਹਾਨੂੰ ਵੀ ਪਤਾ ਹੋਵੇਗਾ ਕਿ ਵਟਸਐਪ ਵੈੱਬ ਰਾਹੀਂ ਵਟਸਐਪ ਅਕਾਊਂਟ ਨੂੰ ਪਰਸਨਲ ਕੰਪਿਊਟਰ 'ਤੇ ਵੀ ਆਪਰੇਟ ਕੀਤਾ ਜਾ ਸਕਦਾ ਹੈ। 
ਡੈਸਕਟਾਪ 'ਤੇ ਵਟਸਐਪ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਆਸਾਨੀ ਨਾਲ ਦੋ ਅਕਾਊਂਟ ਚਲਾ ਸਕਦੇ ਹਨ। ਉਂਝ ਤਾਂ ਸਮਾਰਟਫੋਨ 'ਤੇ ਕਈ ਯੂਜ਼ਰਸ ਪਹਿਲਾਂ ਤੋਂ ਹੀ ਕਈ ਅਕਾਊਂਟਸ ਇਕੱਠੇ ਚਲਾਉਂਦੇ ਹਨ ਪਰ ਡੈਸਕਟਾਪ 'ਤੇ ਵੀ ਇਸ ਸੁਵਿਧਾ ਦਾ ਫਾਇਦਾ ਲੈ ਸਕਦਾ ਹੈ। ਇਥੇ ਅਸੀਂ ਤੁਹਾਨੂੰ ਇਕ ਤਰੀਕਾ ਦੱਸ ਰਹੇ ਹਾਂ ਜਿਸ ਨਾਲ ਤੁਸੀਂ ਆਸਾਨੀ ਨਾਲ ਕਈ ਅਕਾਊਂਟਸ ਡੈਸਕਟਾਪ 'ਤੇ ਚਲਾ ਸਕੋਗੇ। 

- ਸਭ ਤੋਂ ਪਹਿਲਾਂ ਯੂਜ਼ਰ ਨੂੰ http://web.whatsapp.com 'ਤੇ ਜਾਣਾ ਹੋਵੇਗਾ। ਇਸ ਤੋਂ ਇਲਾਵਾ ਯੂਜ਼ਰ ਨੂੰ ਟੈਬਲੇਟ ਜਾਂ ਫਿਰ ਮੋਬਾਇਲ 'ਤੇ ਹੀ ਬ੍ਰਾਊਜ਼ਰ ਰਾਹੀਂ ਵੀ ਵਟਸਐਪ ਖੋਲ੍ਹਣਾ ਹੋਵੇਗਾ। 

- ਹੁਣ ਤੁਹਾਨੂੰ ਡੈਸਕਟਾਪ 'ਤੇ ਕਿਊ ਆਰ ਕੋਡ ਦਿਸੇਗਾ। ਇਸ ਨੂੰ ਟੈਬਲੇਟ ਜਾਂ ਫਿਰ ਸਮਾਰਟਫੋਨ ਤੋਂ ਸਕੈਨ ਕਰੋ। 

- ਹੁਣ ਤੁਹਾਨੂੰ ਇਕ ਹੋਰ ਟੈਬ ਖੋਲ੍ਹਣਾ ਹੋਵੇਗਾ। ਇਸ ਤੋਂ ਬਾਅਦ ਉਥੇ http://dyn.web.whatsapp.com ਪੇਸਟ ਕਰੋ ਅਤੇ ਐਂਟਰ ਦਬਾਓ। ਇਸ ਤੋਂ ਬਾਅਦ ਤੁਹਾਨੂੰ ਇਕ ਵਾਰ ਫਿਰ ਕਿਊ ਆਰ ਕੋਡ ਮਿਲੇਗਾ। ਹੁਣ ਤੁਸੀਂ ਆਪਣੇ ਦੂਜੇ ਵਟਸਐਪ ਅਕਾਊਂਟ ਤੋਂ ਕਿਊ ਆਰ ਕੋਡ ਨੂੰ ਸਕੈਨ ਕਰੋ। ਹੁਣ ਤੁਸੀਂ ਡੈਸਕਟਾਪ 'ਤੇ ਇਕ ਹੀ ਬ੍ਰਾਊਜ਼ਰ ਤੋਂ ਵੱਖ-ਵੱਖ ਵਟਸਐਪ ਅਕਾਊਂਟ ਚਲਾ ਸਕੋਗੇ।