ਅਮਰੀਕਾ ’ਚ ਦੁਗਣੀ ਹੋਈ ਇਲੈਕਟ੍ਰਿਕ ਕਾਰਾਂ ਦੀ ਰਜਿਸਟ੍ਰੇਸ਼ਨਸ

04/17/2019 1:04:54 PM

ਕੈਲੀਫੋਰਨੀਆ ’ਚ ਸਭ ਤੋਂ ਜ਼ਿਆਦਾ ਗਾਹਕਾਂ ਨੇ ਪਸੰਦ ਕੀਤੀ ਨਵੀਂ ਤਕਨੀਕ
ਆਟੋ ਡੈਸਕ– ਅਮਰੀਕਾ ’ਚ ਇਲੈਕਟ੍ਰਿਕ ਵ੍ਹੀਕਲਸ ਨੂੰ ਚਲਾਉਣਾ ਲੋਕ ਕਾਫੀ ਪਸੰਦੀ ਕਰਦੇ ਹਨ। ਟੈੱਕ ਐਨਾਲਿਸਿਸ ਫਰਮ IHS Markit ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਮਰੀਕਾ ’ਚ ਸਾਲ 2018 ’ਚ 208,000 ਇਲੈਕਟ੍ਰਿਕ ਵ੍ਹੀਕਲਸ ਰਜਿਸਟਰਡ ਕੀਤੇ ਗਏ ਹਨ, ਜੋ ਕਿ ਸਾਲ 2017 ਦੇ 100,000 ਇਲੈਕਟ੍ਰਿਕ ਵ੍ਹੀਕਲਸ ਤੋਂ ਦੁਗਣੇ ਹਨ। ਸਭ ਤੋਂ ਜ਼ਿਆਦਾ ਇਲੈਕਟ੍ਰਿਕ ਵ੍ਹੀਕਲਸ ਕੈਲੀਫੋਰਨੀਆ ’ਚ ਰਜਿਸਟਰਡ ਹੋਏ ਹਨ, ਉਥੇ ਹੀ 9 ਹੋਰ ਰਾਜਾਂ ’ਚ ZEV (ਜ਼ੀਰੋ ਐਮਿਸ਼ਨ ਵ੍ਹੀਕਲ) ਪ੍ਰੋਗਰਾਮ ਤਹਿਤ ਇਲੈਕਟ੍ਰਿਕ ਵ੍ਹੀਕਲਸ ਨੂੰ ਕਾਫੀ ਉਤਸ਼ਾਹ ਮਿਲਿਆ ਹੈ। 

ਕੈਲੀਫੋਰਨੀਆ ’ਚ ਰਜਿਸਟਰ ਹੋਏ 95,000 ਇਲੈਕਟ੍ਰਿਕ ਵ੍ਹੀਕਲਸ
ਦੱਸ ਦੇਈਏ ਕਿ ਕੈਲੀਫੋਰਨੀਆ ’ਚ ਜਿੰਨੇ ਘਰ ਮੌਜੂਦ ਹਨ ਉਨ੍ਹਾਂ ’ਚੋਂ 46 ਫੀਸਦੀ ਘਰਾਂ ’ਚ ਇਲੈਕਟ੍ਰਿਕ ਵ੍ਹੀਕਲਸ ਪਾਏ ਗਏ ਹਨ ਯਾਨੀ ਆਸਾਨ ਸ਼ਬਦਾਂ ’ਚ ਕਹੀਏ ਤਾਂ 95,000 ਇਲੈਕਟ੍ਰਿਕ ਵ੍ਹੀਕਲਸ ਕੈਲੀਫੋਰਨੀਆ ਦੇ ਨਿਵਾਸੀਆਂ ਨੇ ਖਰੀਦੇ ਹਨ। 

EVs ਨੂੰ ਲੈ ਕੇ ਲੋਕਾਂ ਦੀ ਬਦਲੀ ਸੋਚ
ਜ਼ਿਆਦਾ ਗਿਣਤੀ ’ਚ ਰਜਿਸਟ੍ਰੇਸ਼ੰਸ ਹੋਣ ਤੋਂ ਇਲਾਵਾ ਕੈਲੀਫੋਰਨੀਆ ’ਚ ਇਲੈਕਟ੍ਰੋਨਿਕ ਵਾਹਨਾਂ ਨੂੰ ਲੈ ਕੇ ਗਾਹਕਾਂ ਦੀ ਸੋਚ ਵੀ ਕਾਫੀ ਬਦਲ ਗਈ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਮਰੀਕਾ ’ਚ 55 ਫੀਸਦੀ ਲੋਕਾਂ ਨੇ ਇਕ ਇਲੈਕਟ੍ਰਿਕ ਵ੍ਹੀਕਲ ਹੁੰਦੇ ਹੋਏ ਵੀ ਦੂਜੇ ਇਲੈਕਟ੍ਰਿਕ ਵ੍ਹੀਕਲ ਨੂੰ ਖਰੀਦਿਆ ਹੈ ਅਤੇ ਇਨ੍ਹਾਂ ’ਚੋਂ ਜ਼ਿਆਦਾਤਰ ਗਾਹਕਾਂ ਨੇ ਸਾਲ 2018 ਦੀ ਚੌਥੀ ਤਿਮਾਹੀ ’ਚ ਇਨ੍ਹਾਂ ਦੀ ਖਰੀਦਾਰੀ ਕੀਤੀ ਹੈ। 

ਮਾਹਿਰਾਂ ਦਾ ਕਹਿਣਾ ਹੈ ਕਿ ਸਾਲ 2020 ਤਕ 350,000 ਇਲੈਕਟ੍ਰਿਕ ਵ੍ਹੀਕਲਸ ਅਮਰੀਕਾ ’ਚ ਵਿਕਣਗੇ, ਉਥੇ ਹੀ ਸਾਲ 2025 ਤਕ ਇਨ੍ਹਾਂ ਦੀ ਗਿਣਤੀ 1.1 ਮਿਲੀਅਨ (ਕਰੀਬ 11 ਲੱਖ) ਤਕ ਪਹੁੰਚਣ ਦਾ ਅਨੁਮਾਨ ਹੈ।