ਗੂਗਲ ਕ੍ਰੋਮ ਦੀ ਵਰਤੋਂ ਕਰਦੇ ਹੋ ਤਾਂ ਹੋ ਜਾਓ ਸਾਵਧਾਨ, ਸਰਕਾਰ ਨੇ ਜਾਰੀ ਕੀਤੀ ਇਹ ਚਿਤਾਵਨੀ

08/14/2021 2:03:00 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਗੂਗਲ ਕ੍ਰੋਮ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਸਰਕਾਰੀ ਏਜੰਸੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਵਲੋਂ ਗੂਗਲ ਕ੍ਰੋਮ ਉਪਭੋਗਤਾਵਾਂ ਲਈ ਇਕ ਚਿਤਾਵਨੀ ਜਾਰੀ ਕੀਤੀ ਗਈ ਹੈ। ਜਿਸ ਮੁਤਾਬਕ, ਮੌਜੂਦਾ ਗੂਗਲ ਕ੍ਰੋਮ ਇਸਤੇਮਾਲ ਦੇ ਲਿਹਾਜ ਨਾਲ ਸੁਰੱਖਿਅਤ ਨਹੀਂ ਹੈ। CERT-In ਨੇ ਗੂਗਲ ਕ੍ਰੋਮ ’ਚ ਕਈ ਤਰ੍ਹਾਂ ਦੀਆਂ ਵਲਨੇਰੇਬਿਲਿਟੀ ਪਾਈਆਂ ਹਨ। ਸਰਕਾਰੀ ਏਜੰਸੀ ਵਲੋਂ ਗੂਗਲ ਕ੍ਰੋਮ ਦੇ 92.0.4515.131 ਵਰਜ਼ਨ ਨੂੰ ਖਤਰਨਾਕ ਰੇਟਿੰਗ ਦਿੱਤੀ ਗਈ ਹੈ ਅਤੇ ਇਸ ਦੇ ਇਸਤੇਮਾਲ ਨੂੰ ਬੰਦ ਕਰਨ ਦੀ ਸਲਾਹ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਅਜਿਹਾ ਨਾ ਕਰਨ ’ਤੇ ਤੁਸੀਂ ਰਿਮੋਟ ਅਟੈਕਰਸ ਦੇ ਹਮਲਿਆਂ ਦਾ ਸ਼ਿਕਾਰ ਹੋ ਸਕਦੇ ਹੋ। 

ਇਹ ਵੀ ਪੜ੍ਹੋ– ਸਭ ਤੋਂ ਜ਼ਿਆਦਾ ਕੌਣ ਵੇਖਦਾ ਹੈ ਤੁਹਾਡੀ WhatsApp DP, ਇੰਝ ਲਗਾਓ ਪਤਾ

ਇੰਝ ਕਰੋ ਬਚਾਅ
CERT-In ਨੇ ਇਸ ਤਰ੍ਹਾਂ ਦੇ ਸਾਈਬਰ ਹਮਲਿਆਂ ਤੋਂ ਬਚਣ ਲਈ ਤੁਰੰਤ ਆਪਣੇ ਪੁਰਾਣੇ 92.0.4515.131 ਵਰਜ਼ਨ ਵਾਲੇ ਗੂਗਲ ਕ੍ਰੋਮ ਨੂੰ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ। 

ਪੀ.ਸੀ. ਉਪਭੋਗਤਾਵਾਂ ਲਈ ਜਾਰੀ ਕੀਤੀ ਗਈ ਚਿਤਾਵਨੀ
CERT-In ਵਲੋਂ ਪੀ.ਪੀ. ਗੂਗਲ ਕ੍ਰੋਮ ਉਪਭੋਗਤਾਵਾਂ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੌਜੂਦਾ ਗੂਗਲ ਕ੍ਰੋਮ ’ਚ ਕਾਫੀ ਜ਼ਿਆਦਾ ਵਲਨੇਰੇਬਿਲਿਟੀ ਹੈ। ਇਹ ਵਲਨੇਰੇਬਿਲਿਟੀ ਗੂਗਲ ਕ੍ਰੋਮ ਦੇ ਬੁਕਮਾਰਕ ’ਚ ਹੀਪ ਬਫਰ ਓਵਰਫਲੋ ਏਰਰ, ਯੂ ਆਫਟਰ ਫ੍ਰੀ ਏਰਰ ਇਨ ਫਾਇਲ ਸਿਸਟਮ ਏ.ਪੀ.ਆਈ., ਬ੍ਰਾਊਜ਼ਰ ਯੂ.ਆਈ. ਜਾਂ ਪੇਜ ਇੰਫੋ ਯੂ.ਆਈ. ਅਤੇ ਦੂਜੇ ਕਾਰਨਾਂ ਕਾਰਨ ਹੈ। 

ਇਹ ਵੀ ਪੜ੍ਹੋ– 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਸਮਾਰਟਫੋਨ, ਖਰੀਦਣ ਲਈ ਵੇਖੋ ਪੂਰੀ ਲਿਸਟ

ਇੰਝ ਅਪਡੇਟ ਕਰੋ ਗੂਗਲ ਕ੍ਰੋਮ
- ਸਭ ਤੋਂ ਪਹਿਲਾਂ ਆਪਣੇ ਕੰਪਿਊਟਰ ’ਤੇ ਕ੍ਰੋਮ ਬ੍ਰਾਊਜ਼ਰ ਓਪਨ ਕਰੋ।
- ਟਾਪ ਰਾਈਟ ਕਾਰਨਰ ’ਤੇ ਤਿੰਨ ਡਾਟ ’ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਅਪਡੇਟ ਗੂਗਲ ਕ੍ਰੋਮ ਆਪਸ਼ਨ ’ਤੇ ਕਲਿੱਕ ਕਰੋ।
- ਜੇਕਰ ਅਪਡੇਟ ਬਟਨ ਨਹੀਂ ਦਿਸ ਰਿਹਾ ਤਾਂ ਇਸ ਦਾ ਮਤਲਬ ਤੁਸੀਂ ਲੇਟੈਸਟ ਵਰਜ਼ਨ ਵਾਲਾ ਕ੍ਰੋਮ ਬ੍ਰਾਊਜ਼ਰ ਇਸਤੇਮਾਲ ਕਰ ਰਹੇ ਹੋ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ CERT-In ਨੇ ਆਈਫੋਨ ਅਤੇ ਆਈਪੈਡ ਉਪਭੋਗਤਾਵਾਂ ਨੂੰ ਆਪਣੇ ਆਪਰੇਟਿੰਗ ਸਿਸਟਮ ਨੂੰ ਅਪਡੇਟ ਕਰਨ ਦੀ ਸਲਾਹ ਦਿੱਤੀ ਸੀ। ਦੱਸ ਦੇਈਏ ਕਿ CERT-In ਮਿਨੀਸਟਰੀ ਆਫ ਇਲੈਕਟ੍ਰੋਨਿਕਸ ਅਤੇ ਇਨਫਾਰਮੇਸ਼ਨ ਟੈਕਨਾਲੋਜੀ (MeitY) ਅਧੀਨ ਕੰਮ ਕਰਨ ਵਾਲੀ ਸਰਕਾਰੀ ਏਜੰਸੀ ਹੈ। 

ਇਹ ਵੀ ਪੜ੍ਹੋ– ਹੁਣ WhatsApp ਰਾਹੀਂ ਡਾਊਨਲੋਡ ਕਰੋ Covid-19 ਵੈਕਸੀਨ ਸਰਟੀਫਿਕੇਟ, ਇਹ ਹੈ ਤਰੀਕਾ

Rakesh

This news is Content Editor Rakesh