ਦਿਲ ਦੀ ਧੜਕਨ ਨੂੰ ਮਾਨੀਟਰ ਕਰੇਗਾ ਅਲਟਰਾ ਥਿਨ ''''e-tattoo''''

06/23/2019 1:59:21 AM

ਨਵੀ ਦਿੱਲੀ— ਦਿਲ ਦੇ ਮਰੀਜ਼ਾਂ ਦੀ ਮਦਦ ਕਰਨ ਲਈ ਅਜਿਹੇ ਅਲਟਰਾ ਥਿਨ ਇਲੈਟ੍ਰੋਨਿਕ ਟੈਟੂ ਨੂੰ ਤਿਆ੍ਰ ਕੀਤਾ ਗਿਆ ਹੈ ਜੋ ਦਿਲ ਨਾਲ ਜੁੜੀ ਜਾਣਕਾਰੀ ਸਮਾਰਟਫੋਨ ਐਪ 'ਤੇ ਦਿਖਾਏਗਾ ਜਿਸ ਨਾਲ ਰੋਗੀ ਦੇ ਪਰਿਵਾਰ ਵਾਲਿਆਂ ਨੂੰ ਮਰੀਜ਼ ਦੀ ਮੌਜੂਦਾ ਹਾਲਤ ਸਮਝਣ 'ਚ ਮਦਦ ਮਿਲੇਗੀ। ਇਸ ਨੂੰ e-tattoo ਦੇ ਨਾਂ ਨਾਲ ਬਾਜ਼ਾਰ 'ਚ ਉਤਾਰਿਆਂ ਜਾਵੇਗਾ ਜੋ ਦੋ ਤਰ੍ਹਾਂ ਨਾਲ ਦਿਲ ਦੀ ਸਿਹਤ 'ਤੇ ਨਜ਼ਰ ਰੱਖੇਗਾ।

ਇਸ ਤਰ੍ਹਾਂ ਕੰਮ ਕਰੇਗਾ ਈ-ਟੈਟੂ
ਇਸ ਈ-ਟੈਟੂ ਨੂੰ ਆਸਟਨ ਦੀ ਯੂਨੀਵਰਸਿਟੀ ਆਫ ਟੈਕਸਾਸ ਵੱਲੋਂ ਡਿਵੈਲਪ ਕੀਤਾ ਗਿਆ ਹੈ। ਇਸ ਦੀ ਨਿਰਮਾਤਾ ਟੀਮ ਦੇ ਅਸੋਸੀਏਟਿਡ ਪ੍ਰੋਫੈਸਰ ਨਾਂਸ਼ੂ ਲੂ (Nanshu Lu) ਨੇ ਦੱਸਿਆ ਹੈ ਕਿ ਇਸ 'ਚ ਦੋ ਥਿਨ ਫਿਲਮ ਸੈਂਸਰਸ ਲੱਗੇ ਹਨ। ਇਨ੍ਹਾਂ 'ਚੋਂ ਇਕ ਸੈਂਸਰ ਸੋਨੇ ਨਾਲ ਬਣਿਆ ਹੈ ਤਾਂ ਦੂਜਾ PET ਪਲਾਸਟਿਕ ਨਾਲ ਤਿਆਰ ਕੀਤਾ ਗਿਆ ਹੈ। ਮਰੀਜ ਵੱਲੋਂ ਸਾਹ ਲੈਣ 'ਤੇ ਈ-ਟੈਟੂ 'ਤੇ ਦਬਾਅ ਪੈਂਦਾ ਹੈ। ਜਿਸ ਨਾਲ ਇਲੈਕਟ੍ਰਿਕਲ ਚਾਰਜ ਪੈਦਾ ਹੁੰਦਾ ਹੈ ਤੇ ਸੈਂਸਰ ਕੰਮ ਕਰਦੇ ਹਨ ਤੇ ਪੂਰਾ ਡਾਟਾ ਸਮਾਰਟਫੋਨ ਐਪ 'ਤੇ ਭੇਜਦੇ ਹਨ।

ਐੱਪ 'ਤੇ ਦਿਖਾਏਗਾ ਅਹਿਮ ਜਾਣਕਾਰੀ
ਈ-ਟੈਟੂ ECG (ਇਲੈਕਟ੍ਰੋਕਾਰਡੀਓਗ੍ਰਾਫੀ) ਤੇ SCG (ਸਿਸਮੋਕਾਰਡੀਓਗ੍ਰਾਫੀ) ਨਾਲ ਜੁੜਿਆ ਡਾਟਾ ਸਮਾਰਟਫੋਨ ਐਪ 'ਤੇ ਭੇਜੇਗਾ। ਦੋਵਾਂ 'ਚੋਂ ਈ.ਸੀ.ਜੀ. ਦਾ ਡਾਟਾ ਮਰੀਜ ਦੀ ਹਰ ਸਕਿੰਡ ਦੀ ਹਾਰਟਬੀਟ ਦੀ ਜਾਣਕਾਰੀ ਦਿਖਾਏਗਾ ਉਥੇ ਹੀ ਐੱਸ.ਸੀ.ਜੀ. ਛਾਤੀ ਦੀ ਵਾਈਬ੍ਰੇਸ਼ਨ ਦੀ ਜਾਣਕਾਰੀ ਦੇਵੇਗਾ। ਨਿਰਮਾਤਾ ਟੀਮ ਦੇ ਐਸੋਸੀਏਟਿਡ ਪ੍ਰੋਫੈਸਰ ਨਾਂਸ਼ੂ ਲੂ ਨੇ ਕਿਹਾ ਹੈ ਕਿ ਇਨ੍ਹਾਂ ਦੋਵਾਂ ਸਰੋਤਾਂ ਤੋਂ ਜੋ ਡਾਟਾ ਯੂਜ਼ਰ ਨੂੰ ਸਮਾਰਟਫੋਨ ਐਪ 'ਤੇ ਮਿਲੇਗਾ ਉਸ ਨਾਲ ਦਿਲ ਦੀ ਸਿਹਤ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ।