Ubon ਨੇ ਭਾਰਤ ’ਚ ਲਾਂਚ ਕੀਤਾ ਸੋਲਰ ਪੈਨਲ ਵਾਲਾ ਬਲੂਟੁੱਥ ਸਪੀਕਰ, ਜਾਣੋ ਕੀਮਤ ਤੇ ਖੂਬੀਆਂ

07/21/2021 12:21:07 PM

ਗੈਜੇਟ ਡੈਸਕ– ਘਰੇਲੂ ਗੈਜੇਟ ਅਸੈਸਰੀ ਅਤੇ ਕੰਜ਼ਿਊਮਰ ਇਲੈਕਟ੍ਰੋਨਿਕਸ ਬ੍ਰਾਂਡ ਯੂਬੋਨ ਨੇ ਐੱਸ.ਪੀ.-40 ਸਪੀਕਰ ਨੂੰ ਪੇਸ਼ ਕੀਤਾ ਹੈ ਜੋ ਸੋਲਰ ਚਾਰਜਿੰਗ ਪੈਨਲ ਨਾਲ ਯੂ.ਐੱਸ.ਬੀ. ਚਾਰਜਿੰਗ, ਡਿਊਲ ਟਾਰਚ, ਕਲਰ ਬਟਨ, ਐੱਫ.ਐੱਮ. ਰੇਡੀਓ, ਮੈਮਰੀ ਕਾਰਡ ਅਤੇ ਹਾਈ-ਕੁਆਲਿਟੀ ਸਾਊਂਡ ਵਰਗੇ ਫੀਚਰਜ਼ ਨਾਲ ਲੈਸ ਹੈ। ਇਸ ਸਪੀਕਰ ਨੂੰ ਵੱਖ-ਵੱਖ ਕੁਨੈਕਟੀਵਿਟੀ ਬਦਲਾਂ- ਯੂ.ਐੱਸ.ਬੀ. ਪੋਰਟ, ਮਾਈਕ੍ਰੋ ਟੀ.ਐੱਫ./ਐੱਸ.ਡੀ. ਕਾਰਡ ਪਾਵਰਡ ਟਰੂ ਵਾਇਰਲੈੱਸ ਸਪੀਕਰ ਦੇ ਨਾਲ ਪੇਸ਼ ਕੀਤਾ ਗਿਆ ਹੈ। 

ਇਹ ਨਵਾਂ ਸਪੀਕਰ ਵਾਇਰਲੈੱਸ ਵੀ5.0 ਰਾਹੀਂ ਕੁਨੈਕਟ ਹੁੰਦਾ ਹੈ। ਇਸ ਦੀ ਕੁਨੈਕਟੀਵਿਟੀ ਰੇਂਜ 10 ਮੀਟਰ ਹੈ। ਇਹ ਸਪੀਕਰ 1200 ਐੱਮ.ਏ.ਐੱਚ. ਬੈਟਰੀ ਨਾਲ ਆਉਂਦਾ ਹੈ। ਇਸ ਵਿਚ ਐੱਫ.ਐੱਮ. ਰੇਡੀਓ ਵੀ ਦਿੱਤਾ ਗਿਆ ਹੈ। ਅਜਿਹੇ ’ਚ ਤੁਸੀਂ ਆਪਣੇ ਪਸੰਦੀਦਾ ਐੱਫ.ਐੱਮ. ਚੈਨਲ ਦਾ ਵੀ ਆਨੰਦ ਲੈ ਸਕਦੇ ਹੋ। ਯੂਬੋਨ ਦੇ ਇਸ ਸਪੀਕਰ ਦੀ ਕੀਮਤ 2,499 ਰੁਪਏ ਹੈ। ਇਸ ਦੀ ਵਿਕਰੀ ਪ੍ਰਮੁੱਖ ਰਿਟੇਲ ਸਟੋਰਾਂ ਤੋਂ ਇਲਾਵਾ ਈ-ਕਾਮਰਸ ਪਲੇਟਫਾਰਮਾਂ ’ਤੇ ਹੋ ਰਹੀ ਹੈ। 

ਇਸ ਦੀ ਲਾਂਚਿੰਗ ’ਤੇ ਯੂਬੋਨ ਦੇ ਪ੍ਰਬੰਧ ਨਿਰਦੇਸ਼ਕ ਮੰਦੀਪ ਅਰੋੜਾ ਨੇ ਕਿਹਾ ਕਿ ਯੂਬੋਨ ’ਚ ਅਸੀਂ ਹਮੇਸ਼ਾ ਤੋਂ ਆਕਰਸ਼ਕ ਡਿਜ਼ਾਇਨ ਅਤੇ ਸੁੰਦਰ ਦਿਸਣ ਵਾਲੇ ਉਤਪਾਦ ਮੁਹੱਈਆ ਕਰਵਾਉਣ ਲਈ ਵਚਨਬੱਧ ਰਹੇ ਹਾਂ। ਸਾਡਾ ਉਦੇਸ਼ ਗਾਹਕਾਂ ਦੀ ਸੰਤੁਸ਼ਟੀ ਅਤੇ ਉਨ੍ਹਾਂ ਨੂੰ ਆਪਣੇ ਨਾਲ ਜੋੜੀ ਰੱਖਣਾ ਹੈ। ਸਾਨੂੰ ਯਕੀਨ ਹੈ ਕਿ ਇਹ ਉਤਪਾਦਨ ਭਾਰਤੀ ਉਪਭੋਗਤਾਵਾਂ ਨੂੰ ਬੇਹੱਦ ਪਸੰਦ ਆਏਗਾ। 

Rakesh

This news is Content Editor Rakesh