ਟਵਿਟਰ ’ਤੇ ਕਦੇ ਨਹੀਂ ਮਿਲੇਗਾ ''Edit'' ਦਾ ਆਪਸ਼ਨ, ਕੰਪਨੀ ਨੇ ਕੀਤੀ ਪੁੱਸ਼ਟੀ

01/18/2020 12:23:56 PM

ਗੈਜੇਟ ਡੈਸਕ– ਪਿਛਲੇ ਸਾਲ ਟਵਿਟਰ ਦੇ ਸੀ.ਈ.ਓ. ਜੈਕ ਡੋਰਸੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਮਾਈਕ੍ਰੋ ਬਲਾਗਿੰਗ ਵੈੱਬਸਾਈਟ ਨੂੰ ਜਲਦ ਹੀ ‘ਐਡਿਟ’ ਬਟਨ ਮਿਲੇਗਾ। ਫਿਲਹਾਲ ਟਵਿਟਰ ’ਤੇ ਯੂਜ਼ਰਜ਼ ਨੂੰ ਇਕ ਵਾਰ ਕੀਤੇ ਗਏ ਟਵੀਟ ਐਡਿਟ ਕਰਨ ਦਾ ਆਪਸ਼ਨ ਨਹੀਂ ਮਿਲਦਾ ਅਤੇ ਪਿਛਲੇ ਸਾਲ Goldman Sachs ਨੂੰ ਦਿੱਤੀ ਇੰਟਰਵਿਊ ’ਚ ਜੈਕ ਨੇ ਕਿਹਾ ਸੀ ਕਿ ਕੰਪਨੀ ਇਕ ਅਜਿਹੇ ਫੀਚਰ ’ਤੇ ਕੰਮ ਕਰ ਰਹੀ ਹੈ, ਜਿਸ ਦੀ ਮਦਦ ਨਾਲ ਯੂਜ਼ਰਜ਼ ਆਪਣੇ ਟਵੀਟ ਐਡਿਟ ਕਰ ਸਕਣਗੇ। ਹਾਲਾਂਕਿ, ਹੁਣ ਸਾਹਮਣੇ ਆਇਆ ਹੈ ਕਿ ਟਵਿਟਰ ’ਤੇ ਐਡਿਟ ਦਾ ਆਪਸ਼ਨ ਸ਼ਾਇਦ ਕਦੇ ਨਹੀਂ ਦਿੱਤਾ ਜਾਵੇਗਾ। 

Wired ਨਾਲ ਹੋਈ ਗੱਲਬਾਤ ’ਚ ਜੈਕ ਡੋਰਸੀ ਨੇ ਕਿਹਾ ਕਿ ਟਵਿਟਰ ਯੂਜ਼ਰਜ਼ ਨੂੰ ਪੋਸਟ ਕੀਤੇ ਗਏ ਟਵੀਟਸ ’ਚ ਬਦਲਾਅ ਕਰਨ ਲਈ ਐਡਿਟ ਦਾ ਬਟਨ ਜਾਂ ਆਪਸਨ ਨਹੀਂ ਦਿੱਤਾ ਜਾਵੇਗਾ। ਇਸ ਸਵਾਲ ਦੇ ਜਵਾਬ ’ਚ ਕਿ ਕੀ ਟਵਿਟ ’ਤੇ ਯੂਜ਼ਰਜ਼ ਨੂੰ ਐਡਿਟ ਦਾ ਫੀਚਰ ਮਿਲੇਗਾ, ਜੈਕ ਡੋਰਸੀ ਨੇ ਕਿਹਾ ਕਿ ਅਸੀਂ ਸ਼ਾਇਦ ਅਜਿਹਾ ਕਦੇ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਪਲੇਟਫਾਰਮ ’ਤੇ ਐਡਿਟ ਦਾ ਆਪਸ਼ਨ ਨਾ ਦੇਣ ਦਾ ਆਈਡੀਆ ਟਵਿਟਰ ਦੇ ਓਰਿਜਨਲ ਡਿਜ਼ਾਈਨ ਅਤੇ ਪਛਾਣ ਨਾਲ ਜੁੜਿਆ ਹੈ। 

ਇਸ ਕਾਰਨ ਐਡਿਟ ਫੀਚਰ ਨਹੀਂ
ਟਵਿਟਰ ਸੀ.ਈ.ਓ. ਜੈਕ ਡੋਰਸੀ ਨੇ ਕਿਹਾ ਕਿ ਅਸੀਂ ਇਕ ਐੱਸ.ਐੱਮ.ਐੱਸ. ਜਾਂ ਟੈਕਸਟ ਮੈਸੇਜ ਸਰਵਿਸ ਦੇ ਤੌਰ ’ਤੇ ਸ਼ੁਰੂ ਹੋਏ ਸੀ ਅਤੇ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ, ਕਿਸੇ ਟੈਕਸਟ ਨੂੰ ਇਕ ਵਾਰ ਭੇਜਣ ਤੋਂ ਬਾਅਦ ਤੁਸੀਂ ਉਸ ਵਿਚ ਕੋਈ ਬਦਲਾਅ ਨਹੀਂ ਕਰ ਸਕਦੇ। ਉਥੇ ਹੀ ਇਸ ਨਾਲ ਜੁੜਿਆ ਇਕ ਹੋਰ ਪੱਖ ਇਹ ਹੈ ਕਿ ਯੂਜ਼ਰਜ਼ ਆਪਣੇ ਟਵੀਟ ਕਾਫੀ ਸ਼ੇਅਰ ਹੋਣ ਅਤੇ ਪਸੰਦ ਕੀਤੇ ਜਾਣ ਤੋਂ ਬਾਅਦ ਐਡਿਟ ਕਰ ਕੇ ਝੂਠੀ ਜਾਣਕਾਰੀ ਫੈਲਾ ਸਕਦੇ ਹਨ ਅਤੇ ਇਸ ਫੀਚਰ ਦਾ ਗਲਤ ਇਸਤੇਮਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ’ਚ ਰੱਖਦੇ ਹੋਏ ਅਸੀਂ ਸ਼ਾਇਦ ਕਦੇ ਇਹ ਫੀਚਰ ਯੂਜ਼ਰਜ਼ ਨੂੰ ਕਦੇ ਨਹੀਂ ਦੇਵਾਂਗੇ।