ਫੇਸਬੁੱਕ ਦੀ ਤਰ੍ਹਾਂ ਹੁਣ ਟਵਿਟਰ ''ਚ ਵੀ ਜੁੜਨ ਜਾ ਰਿਹੈ ਲਾਈਵ ਵੀਡੀਓ ਫੀਚਰ

03/23/2017 3:13:39 PM

ਜਲੰਧਰ- ਹੁਣ ਫੇਸਬੁੱਕ ਦੀ ਤਰਜ਼ ''ਤੇ ਟਵਿਟਰ ''ਤੇ ਵੀ ਲਾਈਵ ਵੀਡੀਓ ਦਾ ਪਰਸਾਰਨ ਕੀਤਾ ਜਾ ਸਕੇਗਾ। ਇਸ ਨਾਲ ਤੁਸੀਂ ਆਉਣ ਵਾਲੇ ਦਿਨਾਂ ''ਚ ਟਵਿਟਰ ''ਤੇ ਕਈ ਗੇਮਿੰਗ ਟੂਰਨਾਮੈਂਟ ਲਾਈਵ ਦੇਖ ਸਕੋਗੇ। ਟਵਿਟਰ ਨੇ ਇਸ ਸਬੰਧ ''ਚ ਦੋ ਵੱਡੀਆਂ ਕੰਪਨੀਆਂ ਨਾਲ ਸਮਝੌਤਾ ਕੀਤਾ ਹੈ। ਟਵਿਟਰ ਇਸੇ ਹਫਤੇ ਲਾਈਵ ਵੀਡੀਓ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ (ਏ.ਪੀ.ਆਈ.) ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਨਾਲ ਮੀਡੀਆ ਕੰਪਨੀਆਂ ਨੂੰ ਟਵਿਟਰ ਨਾਲ ਜੁੜਨ ''ਚ ਆਸਾਨੀ ਹੋਵੇਗੀ। ਉਨ੍ਹਾਂ ਨੂੰ ਪੇਸ਼ੇਵਰ ਪਰਸਾਰਨ ਅਤੇ ਵੀਡੀਓ ਐਡੀਟਿੰਗ ਦੀ ਸੁਵਿਧਾ ਮਿਲੇਗਾ। ਇਹ ਸੁਵਿਧਾ ਟਵਿਟਰ ਦੇ ਮੌਜੂਦਾ ਪੈਰੀਸਕੋਪ ਪ੍ਰੋਡਿਊਸਰ ਫੀਚਰ ਦੇ ਮੁਕਾਬਲੇ ਕਾਫੀ ਬਿਹਤਰ ਹੈ।
ਟਵਿਟਰ ਨੇ ਹਾਲ ਹੀ ''ਚ ਟੂਰਨਾਮੈਂਟ ਅਤੇ ਦੂਜੇ ਈ-ਸਪੋਰਟਸ ਪ੍ਰੋਗਰਾਮਾਂ ਤੋਂ ਇਲਾਵਾ ਪਰਸਾਰਨ ਲਈ ਪ੍ਰੋ-ਗਮਿੰਗ ਜਗਤ ਦੀਆਂ ਦੋ ਦਿੱਗਜ ਕੰਪਨੀਆਂ ਈ.ਐੱਸ.ਐੱਲ. ਅਤੇ ਡਰੀਮਹੈਕ ਦੇ ਨਾਲ ਗਠਜੋੜ ਕੀਤਾ ਹੈ। ਇਸ ਨਾਲ ਦੁਨੀਆ ਭਰ ''ਚ ਟਵਿਟਰ ਅਤੇ ਇਸ ਨਾਲ ਜੁੜੀਆਂ ਡਿਵਾਇਸਾਂ ''ਤੇ 15 ਤੋਂ ਜ਼ਿਆਦਾ ਪ੍ਰੋਗਰਾਮਾਂ ਦਾ ਲਾਈਵ ਪਰਸਾਰਨ ਕੀਤਾ ਜਾਵੇਗਾ। ਇਸ ''ਤੇ ਟੀ.ਵੀ. ਸਟਾਈਮ ''ਚ ਵਿਗਿਆਪਨ ਵੀ ਦੇਖਣ ਨੂੰ ਮਿਲਣਗੇ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਟਵਿਟਰ ਦੀ ਲੋਕਪ੍ਰਿਅਤਾ ''ਚ ਗਿਰਾਵਟ ਆਈ ਸੀ। 2014 ਦੀ ਚੌਥੀ ਤਿਮਾਹੀ ਤੋਂ 2016 ਦੀ ਚੌਥੀ ਤਿਮਾਹੀ ਦੇ ਵਿਚ ਟਵਿਟਰ ਨਾਲ ਸਿਰਫ 3.1 ਕਰੋੜ ਨਵੇਂ ਯੂਜ਼ਰਸ ਜੁੜੇ ਹਨ। ਜਦੋਂਕਿ ਇਸੇ ਸਮੇਂ ''ਚ ਸਭ ਤੋਂ ਜ਼ਿਆਦਾ ਨਵੇਂ ਯੂਜ਼ਰਸ (50 ਕਰੋੜ) ਵਟਸਐਪ ਨਾਲ ਜੁੜੇ ਹਨ। ਦੂਜੇ ਅਤੇ ਤੀਜੇ ਨੰਬਰ ''ਤੇ ਮੈਸੇਂਜਰ (50 ਕਰੋੜ) ਅਤੇ ਫੇਸਬੁੱਕ (46.7 ਕਰੋੜ) ਹਨ। ਸੂਚੀ ''ਚ ਸਭ ਤੋਂ ਹੇਠਾਂ, ਛੇਵੇਂ ਨੰਬਰ ''ਤੇ ਟਵਿਟਰ ਹੈ। ਇਹ ਅੰਕੜੇ ਇਨ੍ਹਾਂ ਕੰਪਨੀਆਂ ਦੁਆਰਾ ਜਾਰੀ ਰਿਪੋਰਟ ਦੇ ਵਿਸ਼ਲੇਸ਼ਣ ਤੋਂ ਮਿਲੇ ਹਨ।