Twitter 'ਚ ਜਲਦ ਸ਼ਾਮਲ ਹੋਵੇਗਾ ਸਨੈਪਚੈਟ ਜਿਹਾ ਕੈਮਰਾ ਫੀਚਰ

02/17/2019 3:41:17 PM

ਗੈਜੇਟ ਡੈਸਕ- ਮਾਈਕ੍ਰੋ-ਬਲਾਗਿੰਗ ਸਾਈਟ Twitter ਇੱਕ ਨਿਊਜ਼ ਕੈਮਰਾ ਫੀਚਰ ਨੂੰ ਡਿਵੈੱਲਪ ਕਰਨ 'ਤੇ ਕੰਮ ਕਰ ਰਹੀ ਹੈ, ਜਿਸ ਦੇ ਨਾਲ ਯੂਜ਼ਰਸ ਨੂੰ ਸਨੈਪਚੈਟ ਦੀ ਤਰ੍ਹਾਂ ਹੀ ਫੋਟੋਜ, ਵਿਡੀਓਜ਼ ਤੇ ਲਾਈਵ ਬਰਾਡਕਾਸਟ 'ਚ ਕੈਪਸ਼ਨ ਜੋੜਨ ਦੀ ਸਹੂਲਤ ਮਿਲੇਗੀ। ਟਿਪਸਟਰ ਜੇਨ ਮੰਚਨ ਵੋਂਗ ਨੇ ਟਵੀਟ ਕਰ ਕਿਹਾ, ਟਵਿਟਰ ਦਾ ਨਵਾਂ ਸਨੈਪਚੈਟ-ਸਟਾਇਲ ਕੈਮਰਾ ਜਲਦ ਆ ਰਿਹਾ ਹੈ, ਇਸ ਦਾ ਕੋਡਨੇਮ ਨਿਊਜ਼ ਕੈਮਰਾ ਹੈ। ਜਦੋਂ ਇਹ ਫੀਚਰ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ ਤਾਂ ਇਸ ਦਾ ਨਾਂ ਨਿਊਜ਼ ਕੈਮਰਾ ਤੋਂ ਬਦਲ ਕੇ ਮੋਮੈਂਟਸ ਰੱਖਿਆ ਜਾ ਸਕਦਾ ਹੈ।

ਦੱਸ ਦੇਈਏ ਕਿ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੇ ਐਂਡਰਾਇਡ ਤੇ ਆਈ. ਓ. ਐੱਸ ਐਪ ਤੋਂ ਆਪਣੇ ਮੋਮੈਂਟਸ ਫੀਚਰ ਨੂੰ ਅਕਤੂਬਰ 2018 'ਚ ਹੀ ਹੱਟਾ ਲਿਆ ਸੀ। ਰਿਪੋਰਟਸ ਮੁਤਾਬਕ, ਟਵਿਟਰ ਨਵੇਂ ਫੀਚਰਸ ਦੀ ਟੈਸਟਿੰਗ ਸਭ ਤੋਂ ਪਹਿਲਾਂ ਆਈ. ਓ. ਐੱਸ 'ਤੇ ਕਰ ਸਕਦੀ ਹੈ।


CENT ਨੇ ਟਵਿਟਰ ਦੇ ਅਧਿਕਾਰੀ ਦੇ ਹਵਾਲੇ ਤੋਂ ਕਿਹਾ, ਮੈਂ ਕੰਫਰਮ ਕਰ ਸਕਦਾ ਹਾਂ ਕਿ ਅਸੀਂ ਟਵਿਟਰ 'ਤੇ ਤਸਵੀਰਾਂ 'ਤੇ ਵਿਡੀਓ ਨੂੰ ਸ਼ੇਅਰ ਕਰਨ ਤੋਂ ਆਸਾਨ ਤਰੀਕੇ 'ਤੇ ਕੰਮ ਕਰ ਰਹੇ ਹਾਂ । ਅਜੇ ਇਹ ਡਿਵੈੱਲਪਮੈਂਟ ਫੇਜ਼ 'ਚ ਹੈ ਇਸ ਲਈ ਫਿਲਹਾਲ ਇਸ 'ਤੇ ਕਾਮੈਂਟ ਕਰਨਾ ਠੀਕ ਨਹੀਂ ਹੋਵੇਗਾ, ਕਿਉਂਕਿ ਫਾਈਨਲ ਸਟੇਜ 'ਚ ਇਹ ਕਿਵੇਂ ਦਾ ਹੋਵੇਗਾ,  ਕੁਝ ਕਿਹਾ ਨਹੀਂ ਜਾ ਸਕਦਾ ਹੈ। ਸਾਡੀ ਟੀਮ ਇਸ 'ਤੇ ਕੰਮ ਕਰ ਰਹੀ ਹੈ।