ਟਵਿੱਟਰ ਦਾ ਇਹ ਖਾਸ ਫੀਚਰ ਹੁਣ ਫੋਨ ਐਪ ''ਚ ਵੀ ਉਪਲੱਬਧ

12/04/2016 11:56:47 AM

ਜਲੰਧਰ- ਇਸ ਸਾਲ ਦੀ ਸ਼ੁਰੂਆਤ ''ਚ ਬਹੁਤ ਸਮੇਂ  ਬਾਅਦ ਟਵਿੱਟਰ ਨੇ ਆਪਣਾ ਮੋਮੇਂਟਸ ਫੀਚਰ ਪੇਸ਼ ਕੀਤਾ ਸੀ। ਇਸ ਦਾ ਇਕ ਹੀ ਉਦੇਸ਼ ਸੀ ਕਿ ਸੋਸ਼ਲ ਮੀਡੀਆ ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਜਾਏ। ਅਜੇ ਤੱਕ ਇਹ ਫੀਚਰ ਮਹਿਜ਼ ਵੈੱਬ ਯੂਜ਼ਰਸ ਦੇ ਲਈ ਹੀ ਸੀ, ਪਰ ਹੁਣ ਇਸ ਫੀਚਰ ਨੂੰ ਮੋਬਾਇਲ ਐਪ ਦੇ ਲਈ ਵੀ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਸ ਦੇ ਆਉਣ ਤੋਂ ਬਾਅਦ ਇਸ ਨੇ ਕਾਫੀ ਕਾਮਯਾਬੀ ਵੀ ਹਾਸਿਲ ਕੀਤੀ ਹੈ

 

ਹੁਣ ਵੈੱਬ ਯੂਜਰਸ ਮਤਲਬ ਕਿ ਜੇਕਰ ਤੁਸੀਂ P3 ਦੁਆਰਾ ਕੋਈ ਟਵੀਟ ਕਰਨਾ ਚਾਹੁੰਦੇ ਹੋ ਤਾਂ ਤਸੀਂ ਹੁਣ 5MB ਤੋਂ 15MBਤੱਕ ਦਾ GIF ਨੂੰ ਪੋਸਟ ਕਰ ਸਕਦੇ ਹੋ। ਹਾਲਾਂਕਿ ਜੇਕਰ ਤੁਸੀਂ ਮੋਬਾਇਲ ਦੁਆਰਾ ਕੋਈ ਟਵੀਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮਹਿਜ਼ 5MB ਦਾ GIF ਹੀ ਪੋਸਟ ਕਰ ਸਕਦੇ ਹੋ। ਇਸ ਨਾਲ ਹੀ ਦੱਸ ਦਈਏ ਕਿ ਹੁਣੇ ਹੀ ''ਚ ਟਵਿੱਟਰ ਨੇ ਇਹ ਵੀ ਘੋਸ਼ਣਾ ਕੀਤੀ ਸੀ ਕਿ ਉਹ ਯੂਜ਼ਰਸ ਹੁੱਣ ਵਰਚੁਅਲ ਸਟੀਕਰਸ ਵੀ ਐਡ ਕਰ ਸਕਦੇ ਹੋ।