Twitter ਨੇ ਮਹਿਲਾ ਦਿਵਸ ਦੇ ਮੌਕੇ 'ਤੇ ਪੇਸ਼ ਕੀਤਾ ਇਹ ਖਾਸ ਇਮੋਜੀ

03/08/2020 9:18:44 PM

ਗੈਜੇਟ ਡੈਸਕ-ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਮਹਿਲਾ ਦਿਵਸ 2020 (International Women's Day 2020) ਦੇ ਖਾਸ ਮੌਕੇ 'ਤੇ ਸਪੈਸ਼ਲ ਇਮੋਜੀ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਹੈਸ਼ਟੈਗ #EveryWoman ਨੂੰ ਵੀ ਲਾਂਚ ਕੀਤਾ ਗਿਆ ਹੈ, ਜਿਸ ਦੇ ਰਾਹੀਂ ਯੂਜ਼ਰਸ ਆਪਣੇ ਭਾਵ ਇਸ ਪਲੇਟਫਾਰਮਸ 'ਤੇ ਟਵੀਟ ਦੇ ਰੂਪ 'ਚ ਸਾਂਝਾ ਕਰ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਟਵਿੱਟਰ ਇਸ ਤੋਂ ਪਹਿਲਾਂ ਵੀ ਵੱਖ-ਵੱਖ ਈਵੈਂਟ ਨੂੰ ਸੈਲੀਬ੍ਰੇਟ ਕਰਨ ਲਈ ਇਮੋਜੀ ਅਤੇ ਹੈਸ਼ਟੈਗ ਪੇਸ਼ ਕਰਦਾ ਆਇਆ ਹੈ।

ਟਵਿੱਟਰ ਨੇ ਮਹਿਲਾ ਦਿਵਸ 'ਤੇ ਕਰ ਰਹੀ ਇਹ ਗੱਲ
ਮਹਿਲਾ ਦਿਵਸ ਦੇ ਖਾਸ ਮੌਕੇ 'ਤੇ ਟਵਿਟਰ ਨੇ ਕਿਹਾ ਕਿ ਯੂਜ਼ਰਸ ਨੇ ਬੀਤੇ ਤਿੰਨ ਸਾਲਾਂ 'ਚ ਇਸ ਹੈਸ਼ਟੈਗ ਨਾਲ ਕਰੀਬ 12.5 ਕਰੋੜ ਟਵੀਟ ਕੀਤੇ ਹਨ। ਨਾਲ ਹੀ ਇਨ੍ਹਾਂ ਟਵੀਟਸ 'ਚ ਕਿਹਾ ਗਿਆ ਹੈ ਕਿ ਮਹਿਲਾਵਾਂ ਨੂੰ ਸਮਾਨ ਅਧਿਕਾਰ ਮਿਲਣਾ ਚਾਹੀਦਾ ਹੈ ਅਤੇ ਹਰ ਇਕ ਜਗ੍ਹਾ ਉਨ੍ਹਾਂ ਦਾ ਸਮਾਨ ਹੋਣਾ ਚਾਹੀਦਾ।

ਟਵਿਟਰ ਬਣਿਆ ਮਹਿਲਾਵਾਂ ਦੀ ਆਵਾਜ਼


ਟਵਿਟਰ ਏਸ਼ੀਆ ਪੈਸੀਫਿਕ ਦੀ ਵਾਇਸ ਪ੍ਰੈਜੀਡੈਂਟ ਮਾਇਆ ਹਰਿ ਦਾ ਕਹਿਣਾ ਹੈ ਕਿ ਮਹਿਲਾਵਾਂ ਲਈ ਇਹ ਪਲੇਟਫਾਰਮ ਬਹੁਤ ਉਪਯੋਗੀ ਹੈ। ਨਾਲ ਹੀ ਇਹ ਪਲੇਟਫਾਰਮ ਮਹਿਲਾਵਾਂ ਦੀ ਆਵਾਜ਼ ਬਣਿਆ ਹੈ। ਉੱਥੇ, ਟਵਿਟਰ ਨੇ #EveryWoman ਰਾਹੀਂ ਮਹਿਲਾਵਾਂ ਦੇ ਅਧਿਕਾਰ ਲੋਕਾਂ ਤਕ ਪਹੁੰਚਾਏ ਹਨ।

ਇਹ ਹੈਸ਼ਟੈਗ ਭਾਰਤ 'ਚ ਬਹੁਤ ਹੋਏ ਸਨ ਲੋਕਪ੍ਰਸਿੱਧ
2017 'ਚ ਮਹਿਲਾਵਾਂ ਨਾਲ ਜੁੜੇ ਪੰਜ ਹੈਸ਼ਟੈਗਾਂ ਨੂੰ ਭਾਰਤ 'ਚ ਸਭ ਤੋਂ ਜ਼ਿਆਦਾ ਇਸੇਤਮਾਲ ਕੀਤਾ ਗਿਆ ਸੀ ਜਿਨ੍ਹਾਂ 'ਚ #MeToo/#MeTooIndia,  #SareeTwitter,  #GirlsWhoDrinkBeer,  #LahuKaLagaan ਅਤੇ #JhumkaTwitter ਸ਼ਾਮਲ ਸਨ।

Karan Kumar

This news is Content Editor Karan Kumar