TVS ਸਕੂਟੀ Zest 110 BS-4 ਇੰਜਣ ਨਾਲ ਹੋਈ ਲਾਂਚ, ਮਿਲਣਗੇ ਨਵੇਂ ਕਲਰਸ ਅਤੇ ਫੀਚਰਸ

05/26/2017 1:32:30 PM

ਜਲੰਧਰ- ਟੀ. ਵੀ. ਐੱਸ ਮੋਟਰ ਨੇ ਆਪਣੀ ਸਕੂਟੀ ਜੈਸਟ 110 ਨੂੰ BS-4 ਉਤਸਰਜਨ ਮਾਨਕਾਂ ਦੇ ਨਾਲ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ''ਚ ਡੇ-ਟਾਈਮ ਰਨਿੰਗ ਪਾਈਲਟ ਲੈਂਪਸ ਲਗਾਏ ਹਨ। TVS ਨੇ ਨਵੀਂ ਜੈਸਟ ''ਚ ਚਾਰ ਨਵੇਂ ਮੈਟ ਬੇਸਡ ਕਲਰਸ ਦੀ ਸੀਰੀਜ਼ ਦਿੱਤੀ ਹੈ। ਇਸ ''ਚ ਨਵਾਂ 3D ਲੋਗੋ, ਅੰਡਰ ਸੀਟ ਸਟੋਰੇਜ ਲਾਈਟ, ਸਿਲਵਰ ਓਕ ਇੰਟੀਰਿਅਰ ਪੈਨਲਸ ਅਤੇ ਡਿਊਲ ਟੋਨ ਸੀਟ ਕਲਰਸ ਸ਼ਾਮਿਲ ਹਨ। ਕੰਪਨੀ ਨੇ ਸਕੂਟੀ ਜੈਸਟ ਹਿਮਾਲਇਨ ਹਾਈ-ਸੀਰੀਜ਼ ਦੀ ਕੀਮਤ 46,538 ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖੀ ਹੈ। ਉਥੇ ਹੀ ਨਵੇਂ ਮੈਟੇ ਸੀਰੀਜ਼ ਦੇ ਨਾਲ ਇਸ ਦੀ ਕੀਮਤ 48,038 ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖੀ ਹੈ।

ਇਹ ਹਨ ਖਾਸ ਫੀਚਰਸ :
2017 TVS ਜੈਸਟ 110 ''ਚ ਬੈਕਲਿਟ ਸਪੀਡੋਮੀਟਰ, LED ਟੇਲਲੈਂਪ, ਟੇਕਸ਼ਰਡ ਫਲੋਰਬੋਰਡ, ਸਟੇਨਲੈੱਸ ਸਟੀਲ ਮਫਲਰ ਗਾਰਡ, ਆਪਸ਼ਨਲ ਡਿਊਲ ਸੀਟ ਕਲਰ, USB ਚਾਰਜਿੰਗ, 19 ਲਿਟਰ ਅੰਡਰ ਸੀਟਰ ਸਟੋਰੇਜ, ਸੈਂਟਰ ਸਟੈਂਡ ਅਤੇ ਕਿੱਕਸਟਾਰਟ ਜਿਹੇ ਫੀਚਰਸ ਦਿੱਤੇ ਹਨ। ਮੈਟ ਕਲਰ ਆਪਸ਼ਨ ਦੇ ਤੌਰ ''ਤੇ ਇਸ ''ਚ ਮੈਟੇ ਬਲੂ, ਮੈਟੇ ਰੈੱਡ, ਮੈਟੇ ਯੈਲੋ ਅਤੇ ਮੈਟੇ ਬਲੈਕ ਦਿੱਤੇ ਗਏ ਹਨ।  ਇਸ ਦੇ ਨਾਲ ਹੀ ਇਸ ''ਚ ਫ੍ਰੰਟ ਗਲੋਬ ਕੰਪਾਰਟਮੈਂਟ ਅਤੇ ਦੋ ਹਾਇਲੀ ਐਕਸੇਸਿਬਲ ਹੁੱਕਸ ਦਿੱਤੇ ਹਨ TVS ਸਕੂਟਰ ਜੈਸਟ 110 ਦੀ ਸੀਟ ਹਾਈਟ 760mm ਅਤੇ ਦੋਨੋਂ 10 ਇੰਚ ਦੇ ਟਾਇਰਸ ਲਗਾਏ ਗਏ ਹਨ। ਇਸ ਦਾ ਭਾਰ 98.5kg ਹੈ। ਇਸ ਦੇ ਨਾਲ ਹੀ ਕੰਪਨੀ ਦਾ ਦਾਅਵਾ ਹੈ ਕਿ ਇਹ ਸਕੂਟੀ ਆਪਣੇ ਸੈਗਮੇਂਟ ''ਚ ਸਭ ਤੋਂ ਤੇਜ਼ ਸਕੂਟੀ ਹੈ।

ਮਿਲੇਗਾ ਪਾਵਰਫੁਲ ਇੰਜਣ :
ਪਾਵਰ ਸਪੈਸੀਫਿਕੇਸ਼ਨ ''ਚ “VS ਸਕੂਟੀ ਜੈਸਟ 110 ''ਚ 109.7cc ਫੋਰ ਸਟ੍ਰੋਕ ਇੰਜਣ ਲਗਾਇਆ ਗਿਆ ਹੈ। ਇਹ ਇੰਜਣ 7,500rpm ''ਤੇ 8.02ps ਦੀ ਪਾਵਰ ਅਤੇ 5,500rpm ''ਤੇ 8.7Nm ਦਾ ਟਾਰਕ ਜਨਰੇਟ ਕਰਦਾ ਹੈ। ਸਕੂਟਰ ''ਚ 5 ਲਿਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਕੂਟੀ 62kmpl ਦਾ ਮਾਇਲੇਜ ਦਿੰਦੀ ਹੈ।