ਭਾਰਤ ’ਚ ਲਾਂਚ ਹੋਇਆ TVS Radeon ਦਾ ਸਪੈਸ਼ਲ ਐਡੀਸ਼ਨ

09/13/2019 12:00:13 PM

ਆਟੋ  ਡੈਸਕ– ਟੀ.ਵੀ.ਐੱਸ. ਨੇ ਆਪਣੀ ਕੰਪਿਊਟਰ ਬਾਈਕ Radeon ਦੇ ਸਪੈਸ਼ਲ ਐਡੀਸ਼ਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਰੇਡੀਓਨ ਦੇ ‘ਕੰਪਿਊਟਰ ਆਫ ਦਿ ਈਅਰ’ ਸੈਲੇਬ੍ਰੇਟਰੀ ਸਪੈਸ਼ਲ ਐਡੀਸ਼ਨ ਨੂੰ 54,665 ਰੁਪਏ (ਐਕਸ-ਸ਼ੋਅਰੂਮ) ਕੀਮਤ ’ਤੇ ਉਤਾਰਿਆ ਗਿਆ  ਹੈ। ਇਸ ਬਾਈਕ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਕੰਪਨੀ ਇਸ ਨੂੰ ਦੋ ਰੰਗਾਂ- ਕ੍ਰੋਮ ਬਲੈਕ ਅਤੇ ਕ੍ਰੋਮ ਬ੍ਰਾਊਨ ’ਚ ਉਪਲੱਬਧ ਕਰਵਾਏਗੀ। 

ਮਾਈਲੇਜ
ਕੰਪਨੀ ਦਾ ਦਾਅਵਾ ਹੈ ਕਿ ਇਹ ਬਾਈਕ 69.3 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗੀ। ਯਾਨੀ ਇਕ ਵਾਰ ਟੈਂਕ ਫੁਲ ਕਰਵਾਉਣ ਤੋਂ ਬਾਅਦ ਤੁਸੀਂ ਕਰੀਬ 650 ਕਿਲੋਮੀਟਰ ਤਕ ਆਸਾਨ ਨਾਲ ਯਾਤਰਾ ਕਰ ਸਕੋਗੇ। 

ਬਾਈਕ ’ਚ ਸ਼ਾਮਲ ਕੀਤੀ ਗਈ ਫਰੰਟ ਡਿਸਕ ਬ੍ਰੇਕ
TVS Radeon ਦੇ ਸਪੈਸ਼ਲ ਐਡੀਸ਼ਨ ’ਚ ਕੰਪਨੀ ਨੇ ਕਈ ਬਦਲਾਅ ਕੀਤੇ ਹਨ। ਫਰੰਟ ਡਿਸਕ ਬ੍ਰੇਕ ਦੇ ਨਾਲ ਇਸ ਸਪੈਸ਼ਲ ਐਡੀਸ਼ਨ ’ਚ ਨਵਾਂ ਪੈਟਰੋਲ ਟੈਂਕ ਕੁਸ਼ਨ ਦਿੱਤਾ ਗਿਆ ਹੈ ਜਿਸ ’ਤੇ ‘ਆਰ’ ਲਿਖਿਆ ਹੋਇਆ ਹੈ। ਬਾਈਕ ’ਚ ਨਵੇਂ ਪ੍ਰੀਮੀਅਮ ਗ੍ਰਾਫਿਕਸ ਦੇਖਣ ਨੂੰ ਮਿਲੇ ਹਨ। ਇਸ ਤੋਂ ਇਲਾਵਾ ਰੇਡੀਓਨ ’ਚ ਨਵੇਂ ਮਟੈਲਿਕ ਲਿਵਰ, ਕ੍ਰੋਮ ਰੀਅਰ ਵਿਊ ਮਿਰਰ ਅਤੇ ਕ੍ਰੋਮ ਕਾਰਬੋਰੇਟਰ ਕਵਰ ਵੀ ਲਗਾਇਆ ਗਿਆ ਹੈ। 

ਇੰਜਣ
ਟੀ.ਵੀ.ਐੱਸ. ਰੇਡੀਓਨ ਸਪੈਸ਼ਲ ਐਡੀਸ਼ਨ ’ਚ 109 ਸੀਸੀ ਦਾ ਡਿਊਰਾ ਲਾਈਫ ਇੰਜਣ ਲੱਗਾ ਹੈ ਜੋ 7000rpm ’ਤੇ 8.4bhp ਦੀ ਪਾਵਰ ਅਤੇ 8.7Nm ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 4 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। 

10 ਲੀਟਰ ਦਾ ਫਿਊਲ ਟੈਂਕ
TVS Radeon ਦੇ ਸਪੈਸ਼ਲ ਐਡੀਸ਼ਨ ’ਚ 10 ਲੀਟਰ ਦਾ ਫਿਊਲ ਟੈਂਕ ਲੱਗਾ ਹੈ। ਦੱਸ ਦੇਈਏ ਕਿ TVS Radeon ਦੇ ਪ੍ਰਤੀ ਮਹੀਨਾ ਔਸਤਨ 10 ਤੋਂ 12 ਹਜ਼ਾਰ ਯੂਨਿਟਸ ਵੇਚੇ ਜਾਂਦੇ ਹਨ। ਭਾਰਤੀ ਬਾਜ਼ਾਰ ’ਚ ਕੰਪਨੀ ਨੇ ਇਸ ਨੂੰ ਅਗਸਤ 2018 ’ਚ ਉਤਾਰਿਆ ਸੀ ਅਤੇ ਹੁਣ ਤਕ ਇਸ ਦੇ 2 ਲੱਖ ਤੋਂ ਜ਼ਿਆਦਾ ਗਾਹਕ ਬਣ ਚੁੱਕੇ ਹਨ।